ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੭)

੬–ਬ੍ਰਤਾਨੀਆ ਦਾ ਜੰਗੀ ਬੇੜਾ ਹਿੰਦੁਸਤਾਨ ਦੇ ਸਾਰੇ ਇਲਾਕਿਆਂ ਦੀ ਰਾਖੀ ਕਰਦਾ ਹੈ, ਉਹ ਉਨਾਂ ਜਹਾਜ਼ਾਂ ਦੀ ਭੀ ਰਾਖੀ ਕਰਦਾ ਹੈ ਜਿਹੜੇ ਹਿੰਦੁਸਤਾਨ ਤੋਂ ਹੋਰ ਮੁਲਕਾਂ ਨੂੰ ਮਾਲ ਲਿਜਾਂਦੇ ਹਨ ਅਥਵਾ ਲਿਆਉਂਦੇ ਹਨ, ਜਦ ਤਕ ਅੰਗ੍ਰੇਜ਼ੀ ਜੰਗੀ ਜਹਾਜ਼ ਹਨ ਕੋਈ ਵੈਰੀ ਸਮੁੰਦਰ ਦੇ ਰਾਹ ਹਿੰਦੁਸਤਾਨ ਤੇ ਹਮਲਾ ਨਹੀਂ ਕਰ ਸਕਦਾ, ਸਮੁੰਦ੍ਰੀ ਫੌਜ ਨੂੰ ਬ੍ਰਤਾਨੀਆਂ ਦੇ ਖਜ਼ਾਨੇ ਵਿੱਚੋਂ ਤਨਖਾਹ ਮਿਲਦੀ ਹੈ, ਇਨ੍ਹਾਂ ਨੂੰ ਹਿੰਦੁਸਤਾਨ ਦੇ ਖਜ਼ਾਨੇ ਵਿੱਚੋਂ ਕੁਝ

—:o:—

ਪ-ਪੁਲਸ ਤੇ ਜੇਲ੍ਹਖਾਨਾ

੧– ਜਿਸ ਤਰਾਂ ਜੁੱਧ ਦੇ ਸਮੇਂ ਫੌਜ ਸਾਡੀ ਰਾਖੀ ਕਰਦੀ ਹੈ ਅਤੇ ਹਮਲਾ ਕਰਨ ਵਾਲਿਆਂ ਨੂੰ ਰੋਕਦੀ ਹੈ ਇਸੇ ਤਰਾਂ ਅਮਨ ਦੇ ਸਮੇਂ ਪਰਜਾ ਦੀ ਸੰਭਾਲ ਪੁਲਸ ਕਰਦੀ ਹੈ, ਓਹ ਚੋਰਾਂ 'ਤੇ ਡਾਕੂਆਂ ਨੂੰ ਕਾਬੂ ਵਿੱਚ ਰੱਖਦੀ ਹੈ, ਹਰੇਕ ਜ਼ਿਲ੍ਹੇ ਵਿੱਚ ਪੁਲਸ ਦਾ ਇੱਕ ਅਫਸਰ ਹੁੰਦਾ ਹੈ, ਜਿਸਨੂੰ ਸੁਪ੍ਰੰਟੰਡੰਟ ਪੁਲੀਸ ਆਖਦੇ ਹਨ, ਇਸਦੀ ਸਹਾਇਤਾ ਲਈ ਇਕ ਐਸਸਟੰਟ ਅਤੇ ਬਹੁਤ ਸਾਰੇ ਇੰਸਪੈਕਟਰ ਹੁੰਦੇ ਹਨ, ਜਿਨ੍ਹਾਂ ਦੇ ਅਧੀਨ ਕਨਸਟੇਬਲ ਹੁੰਦੇ ਹਨ