ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯

ਉਤਪੱਤ

੪੯

ਕਾਰਨ ਬੀ ਉਹ ਨੂੰ ਨਿਸਟ ਨਾ ਕਰਾਗਾਂ।ਫੇਰ ਓਨ ਕਿਹਾ, ਜੇ ਪ੍ਰਭੁ ਗੁਸੇ ਨਾ ਹੋਵੇ, ਤਾਂ ਮੈਂ ਐਤਕੀ ਫੇਰ ਕਹਾਂ, ਸਾਇਤ ਉਥੇ ਦਸ ਲਭਣ।ਉਹ ਬੋਲਿਆ, ਮੈਂ ਦਸਾਂ ਦੇ ਕਾਰਨ ਬੀ ਉਸ ਨੂੰ ਨਿਸਟ ਨਾ ਕਰਾਂਗਾ।ਉਪਰੰਦ ਪ੍ਰਭੁ ਜਾਂ ਅਬਿਰਹਾਮ ਨਾਲ ਗੱਲਾਂ ਕਰ ਚੁਕਿਆ, ਤਾਂ ਉਹ ਚਲਾ ਗਿਆ; ਅਤੇ ਅਬਿਰਹਾਮ ਆਪਣੀ ਜਾਗਾ ਨੂੰ ਮੁੜਿ ਆਇਆ।

ਉਪਰੰਦ ਦੋ ਦੂਤ ਆਥੁੱਣ ਵੇਲੇ ਸਦੋਮ ਵਲ ਆਏ;ਅਤੇ ਲੂਤ ਸਦੋਮ ਦੇ ਦਰਵਾਜ਼ੇ ਵਿਚ ਬੈਠਾ ਹੋਇਆ ਸਾ।ਤਦੋਂ ਲੂਤ ਉਨਾਂ ਨੂੰ ਦੇਖਕੇ ਮਿਲਨੇ ਲਈ ਉਠਿਆ, ਅਤੇ ਧਰਤੀ ਤੀਕੁ ਝੁਕਕੇ ਤਿਨਾਂ ਨੂੰ ਸਲਾਮ ਕੀਤਾ।ਅਤੇ ਕਿਹਾ, ਕਿ ਹੇ ਮੇਰੇ ਪ੍ਰਭੁ, ਹੁਣ ਆਪਣੇ ਦਾਸ ਦੇ ਘਰ ਵਲ ਮੁੜੋ ਅਤੇ ਰੈਨ ਭਰ ਰਹੋ, ਅਤੇ ਆਪਣੇ ਚਰਨ ਧੋਵੋ; ਅਤੇ ਤੜਕੇ ਉਠਕੇ ਆਪਣੇ ਰਾਹ ਪੈਣਾ।ਉਨੀਂ ਆਖਿਆ, ਨਹੀਂ, ਅਸੀਂ ਰਾਤ ਭਰ ਗਲੀ ਹੀ ਵਿਚ ਰਹਾਂਗੇ।ਪਰ ਜਾਂ ਉਹ ਉਨਾਂ ਦੇ ਬਹੁਤ ਹੀ ਖਹਿੜੇ ਪਿਆ, ਤਾਂ ਓਹ ਉਹ ਦੀ ਵਲ ਮੁੜਕੇ ਉਹ ਦੇ ਘਰ ਵਿਚ ਗਏ; ਅਤੇ ਉਹ ਨੈ ਤਿਨਾਂ ਲਈ ਖਾਣਾ ਤਿਆਰ ਕੀਤਾ, ਅਤੇ ਪਤੀਰੀ ਰੋਟੀ ਪਕਵਾਈ; ਤਾਂ ਉਨੀਂ ਖਾਹਦਾ।

ਅਤੇ ਇਸ ਥੀਂ ਪਹਿਲੇ, ਜੋ ਓਹ ਲੇਟਣ, ਉਸ ਨੱਗਰ ਸਦੋਮ ਦੇ ਮਨੁਖਾਂ ਨੈ,ਕੀ ਗਭਰੂਆਂ ਕੀ ਬੁੱਢਿਆਂ, ਅਰਥਾਤ ਸਾਰਿਆਂ ਲੋਕਾਂ ਨੈ ਹਰ ਪਾਸੇ ਤੇ, ਉਸ ਘਰ ਨੂੰ ਘੇਰ ਲਿਆ।ਅਤੇ ਉਨਾਂ ਨੈ ਲੂਤ ਨੂੰ ਹਾਕ ਮਾਰਕੇ ਕਿਹਾ, ਓਹ ਮਨੁਖ ਜੋ ਅੱਜ ਰਾਤ ਤੇਰੇ ਪਾਸ ਆਏ, ਸੋ ਕਿੱਥੇ ਹਨ?ਉਨਾਂ ਨੂੰ ਸਾਡੇ ਪਾਹ ਬਾਹਰ ਲਿਆਉ, ਕਿ ਅਸੀਂ ਉਨਾਂ ਨਾਲ ਮੁਹਬਤ ਕਰਯੇ।ਉਪਰੰਦ ਲੂਤ ਤਿਨਾਂ ਦੇ ਪਾਸ ਦਰਵਾਜ਼ੇ ਤੇ ਬਾਹਰ