ਪੰਨਾ:ਲਕੀਰਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਪਰਤ ਪਿਛਾਂ ਨੂੰ ਆਵਨਾਂ,
ਨਹੀਂ ਮਾਂ ਕੋਈ ਜਮਿਆਂ ਲਾਲ

ਮੇਰੇ ਜ਼ਹਿਰੀ ਤੀਰ ਕਰੁੰਢੀਏ,
ਪਾਨ ਦੁਪਹਿਰੀ ਰੈਣ
ਮੇਰੀ ਤੇਗ਼ ਨੇ ਵੈਰੀ ਖਾਵਨੇ,
ਰੂਪ ਧਾਰ ਕੇ ਡੈਣ
ਮੈਂ ਓਧਰ ਲਾਂਬੂ ਲਾਵਨੇ,
'ਨੇ' ਜਿਧਰ ਕਰਨੇ ਨੈਣ
ਕਿਸੇ ਮਾਂ ਦੇ ਮੁੜਨਾਂ ਪੁਤ ਨਾ,
ਕਿਸੇ ਵੀਰ ਨਾ ਤਕਨਾ ਭੈਣ
ਕਿਸੇ ਸਜ-ਵਿਆਹੀ ਕਿਸੇ ਦੀ,
ਪਏ ਰਜ ਰਜ ਕਰਨੇ ਵੈਣ
ਉਥੇ ਲੋਥਾਂ ਮਛੀਆਂ ਵਾਂਗਰਾਂ,
ਪਈਆਂ ਰਤ ਵਿਚ ਗੋਤੇ ਲੈਣ
ਮੈਂ ਜੁਸਿਓਂ ਰਤ ਨਿਚੋੜਨੀ,
ਤੇ ਜਿਹੇ ਵਗਾਨੇ ਵਹਿਣ
ਮੈਂ ਹਲ ਚਲੀ ਪੌਨੀ ਦਲਾਂ ਨੂੰ,
ਬਣ ਜਾਨੀ ਫੋਜ ਸੂਦੇਣ

ਮੈਂ ਚਾੜ ਕੇ ਬੇੜੀ ਤੇਗ਼ ਦੀ,
ਕਈ ਪੂਰ ਦੇਨੇ ਨੇ ਤਾਰ
ਮੈਂ ਪੈਰ ਪਿਛਾਂ ਨਹੀਂ ਪਰਤਨਾ,
ਭਾਵੇਂ ਸਭ ਕੁਛ ਜਾਵਾਂ ਹਾਰ

ਅਠਵੰਜਾ