ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖੀਆਂ ਅਤੇ ਭਾਸ਼ਨ ਦਿੱਤੇ। ਉਹ ਇਸ ਕੰਪਿਊਟਰ ਸਿਸਟਮ ਦੀ ਸਹਾਇਤਾ ਨਾਲ ਸਵਾਲਾਂ ਦੇ ਜਵਾਬ ਵੀ ਦਿੰਦਾ ਰਿਹਾ ਅਤੇ ਹੋਰ ਗੱਲਬਾਤ ਵੀ ਕਰ ਲੈਂਦਾ ਸੀ (2005 ਵਿੱਚ ਉਸ ਦਾ ਹੱਥ ਵੀ ਕੰਮ ਕਰਨ ਤੋਂ ਖੜ੍ਹ ਗਿਆ ਤਦ ਵਿਗਿਆਨੀਆਂ ਨੇ ਉਸ ਦੇ ਕੰਪਿਊਟਰ ਦਾ ਕੰਟਰੋਲ ਉਸ ਦੀ ਗੱਲ੍ਹ ਦੇ ਇੱਕ ਪੱਠੇ (Cheek muscle) ਨਾਲ ਜੋੜ ਦਿੱਤਾ।

ਸਟੀਫ਼ਨ ਹਾਕਿੰਗ ਜਨਵਰੀ 2001 ਵਿੱਚ ਇੱਕ ਵਿਗਿਆਨਕ ਕਾਨਫਰੰਸ ਵਿੱਚ ਭਾਗ ਲੈਣ ਲਈ ਭਾਰਤ ਆਇਆ ਸੀ। ਇਸ ਯਾਤਰਾ ਦੌਰਾਨ ਉਸ ਤੋਂ ਇੱਕ ਪੱਤਰਕਾਰ ਦੁਆਰਾ ਇਹ ਪੁੱਛੇ ਜਾਣ 'ਤੇ ਕਿ ਉਹ ਆਪਣੀ ਬਿਮਾਰੀ ਬਾਰੇ ਕੀ ਮਹਿਸੂਸ ਕਰਦੇ ਹਨ ਤਾਂ ਹਾਕਿੰਗ ਦਾ ਉੱਤਰ ਸੀ- “ਕੁਝ ਖਾਸ ਨਹੀਂ। ਮੈਂ ਜਿੰਨਾ ਵੀ ਸੰਭਵ ਹੋ ਸਕੇ ਆਮ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੀ ਹਾਲਤ ਬਾਰੇ ਜਿਆਦਾ ਨਹੀਂ ਸੋਚਦਾ ਰਹਿੰਦਾ ਜਾਂ ਇਸ ਬਿਮਾਰੀ ਕਾਰਣ ਜੋ ਕੁਝ ਕਰ ਸਕਣ ਤੋਂ ਅਸਮਰਥ ਹਾਂ ਉਸ ਦਾ ਪਛਤਾਵਾ ਨਹੀਂ ਕਰਦਾ ਰਹਿੰਦਾ। ਮੇਰੀ ਬਿਮਾਰੀ ਦੀ ਸ਼ਨਾਖਤ ਹੋਣ ਤੋਂ ਪਹਿਲਾਂ ਮੈਂ ਜ਼ਿੰਦਗੀ ਤੋਂ ਬਹੁਤ ਬੋਰੀਅਤ ਜਿਹੀ ਮਹਿਸੂਸ ਕਰਦਾ ਸੀ। ਪਰ ਜਲਦੀ ਮੌਤ ਹੋ ਜਾਣ ਦੀ ਸੰਭਾਵਨਾ ਨੇ ਮੇਰੇ ਦਿਮਾਗ ਨੂੰ ਬੜੇ ਸ਼ਾਨਦਾਰ ਢੰਗ ਨਾਲ ਇਕਾਗਰ ਕਰ ਦਿੱਤਾ। ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਕੀਮਤੀ ਹੈ ਅਤੇ ਮੇਰੇ ਲਈ ਬਹੁਤ ਕੁਝ ਕਰਨ ਵਾਲਾ ਹੈ। ਜਿਥੋਂ ਤੱਕ ਮੇਰੇ ਕੰਮ ਦਾ ਸਵਾਲ ਹੈ ਮੈਂ ਕਹਿ ਸਕਦਾ ਹਾਂ ਕਿ ਆਪਣੇ ਕੰਮ ਤੋਂ ਸੰਤੁਸ਼ਟੀ ਮਹਿਸੂਸ ਕਰਦਾ ਹਾਂ। ਮੈਂ ਬਿਨਾਂ ਸ਼ੱਕ ਇਹ ਵੀ ਕਹਿ ਸਕਦਾ ਹਾਂ ਕਿ ਮੈਂ ਆਪਣੀ ਇਹ ਹਾਲਤ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਸਮੇਂ ਨਾਲੋਂ ਵਧੇਰੇ ਖੁਸ਼ ਹਾਂ।”

159