ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਮਹਾਨ ਵਿਗਿਆਨੀਆਂ ਵਾਂਗ ਉਸ ਵਿੱਚ ਆਪਣੀ ਕਿਸੇ ਧਾਰਨਾ ਦੇ ਗਲਤ ਸਿੱਧ ਹੋਣ ਦੀ ਹਾਲਤ ਵਿੱਚ ਆਪਣੀ ਗਲਤੀ ਨੂੰ ਖਿੜ੍ਹੇ ਮੱਥੇ ਮੰਨਣ ਅਤੇ ਨਵੇਂ ਸਬੂਤਾਂ ਦੀ ਰੌਸ਼ਨੀ ਵਿੱਚ ਉਸ ਨੂੰ ਸੁਧਾਰ ਲੈਣ ਦੀ ਖੂਬੀ ਵੀ ਮੌਜੂਦ ਸੀ। ਜਿਵੇਂ ਕਿ ਹਿਗਜ਼-ਬੌਸਾਨ ਕਣਾਂ ਦੀ ਹੋਂਦ ਬਾਰੇ ਉਸ ਦਾ ਵਿਗਿਆਨੀ ਪੀਟਰ ਹਿਗਜ਼ ਨਾਲ ਜਬਰਦਸਤ ਵਾਦ ਵਿਵਾਦ ਹੋਇਆ ਪਰ ਜਦ 2012 ਵਿੱਚ ਇੱਕ ਵੱਡੇ ਪ੍ਰਯੋਗ ਦੌਰਾਨ ਇਹ ਕੁਝ ਲੱਭ ਲਏ ਗਏ ਤਾਂ ਸਟੀਫ਼ਨ ਹਾਕਿੰਗ ਨੇ ਤੁਰੰਤ ਮੰਨ ਲਿਆ ਕਿ ਉਹ ਗਲਤ ਸੀ ਅਤੇ ਉਸ ਨੇ ਪੀਟਰ ਹਿਗਜ਼ ਨੂੰ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਦਿੱਤੇ ਜਾਣ ਦੀ ਵੀ ਵਕਾਲਤ ਕੀਤੀ। ਇਹੀ ਵਿਗਿਆਨਕ ਪਹੁੰਚ ਹੁੰਦੀ ਹੈ ਕਿ ਆਪਣੀਆਂ ਧਾਰਨਾਵਾਂ ਕੱਟੜ ਨਾ ਬਣਾਓ ਬਲਕਿ ਆਪਣੇ ਵਿਚਾਰਾਂ ਨੂੰ ਨਵੇਂ ਤੱਥਾਂ ਦੀ ਰੌਸ਼ਨੀ ਵਿੱਚ ਲਗਾਤਾਰ ਸੁਧਾਰਦੇ ਜਾਓ।

ਸਰੀਰਕ ਤੌਰ ਉੱਤੇ ਪੂਰੀ ਤਰ੍ਹਾਂ ਅਪਾਹਜ ਹੋਣ ਅਤੇ ਦਿਮਾਗੀ ਤੌਰ 'ਤੇ ਭੌਤਿਕ ਵਿਗਿਆਨ ਦੇ ਉੱਚ ਪੱਧਰੀ ਸਿਧਾਂਤਾਂ ਵਿੱਚ ਰੁਝੇ ਰਹਿਣ ਦੇ ਬਾਵਜੂਦ ਸਟੀਫ਼ਨ ਹਾਕਿੰਗ ਸਮਾਜਿਕ ਅਤੇ ਰਾਜਨੀਤਕ ਮਸਲਿਆਂ ਤੋਂ ਨਿਰਲੇਪ ਨਹੀਂ ਸੀ ਰਹਿੰਦਾ। ਬ੍ਰਿਟੇਨ ਵਿੱਚ ਉਹ ਲੇਬਰ ਪਾਰਟੀ ਦਾ ਪੱਕਾ ਸਮਰਥਕ ਸੀ 1968 ਵਿੱਚ ਉਹ ਵੀਅਤਨਾਮ ਜੰਗ ਦੇ ਖਿਲਾਫ਼ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ। ਉਸ ਨੇ ਇਰਾਕ ਵਿੱਚ ਅਮਰੀਕੀ ਦਖਲਅੰਦਾਜ਼ੀ ਨੂੰ ਜੰਗੀ ਅਪਰਾਧ ਕਰਾਰ ਦਿੱਤਾ। ਉਹ ਸਾਰੀ ਜ਼ਿੰਦਗੀ ਪ੍ਰਮਾਣੂ ਹਥਿਆਰਾਂ ਅਤੇ ਵਾਤਾਵਰਣੀ ਤਬਦੀਲੀਆਂ ਖਿਲਾਫ਼ ਮੁਹਿੰਮਾਂ ਨੂੰ ਸਮਰਥਨ ਦਿੰਦਾ ਰਿਹਾ। ਉਸ ਦਾ ਕਹਿਣਾ ਸੀ ਕਿ ਆਲਮੀ ਤਪਸ਼ ਬਾਰੇ ਡੋਨਾਲਡ ਟਰੰਪ ਦੀਆਂ ਨੀਤੀਆਂ ਧਰਤੀ ਉਤਲੇ ਜੀਵਨ ਲਈ ਬਹੁਤ ਖਤਰਨਾਕ ਹਨ।ਵਾਤਾਵਰਣਿਕ ਤਬਦੀਲੀਆਂ ਦਾ ਖਤਰਾ ਬਹੁਤ ਵੱਡਾ ਹੈ; ਅਸੀਂ

160