ਪੰਨਾ:ਜ਼ਫ਼ਰਨਾਮਾ ਸਟੀਕ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

(੫) ਜਹਾਂ ਪਾਕ ਜ਼ਬਰ ਅਸਤ ਜ਼ਾਹਰ ਜ਼ਹੂਰ,
ਅਤਾ ਮੇ ਕੁਨਦ ਹਮਚ ਹਾਜ਼ਰ ਹਜ਼ੂਰ॥

جهاں پاک زبرست ظاهر ظهور + عطا میدهد همچو حاضر حضور(٥)

ਜਹਾਂ = ਸੰਸਾਰ
ਪਾਕ = ਪਵਿਤ
ਜ਼ਬਰ=ਸਮਰਥਾ ਵਾਲਾ,
   ਜੋਰਾਵਰ
ਅਸਤ = ਹੈ।
ਜ਼ਾਹਰ = ਪ੍ਰਗਟ
ਜ਼ਹੂਰ = ਜ਼ਹੂਰਾ, ਪ੍ਰਤਾਪ

ਅਤਾ = ਦਾਤ, ਬਖਸ਼ਸ਼
ਮੇ ਕੁਨਦ = ਕਰਦਾ ਹੈ
ਹਮਚੂ = ਭਾਂਤ, ਮਾਨਿੰਦ, ਜਿਉਂ
ਹਾਜ਼ਰ = ਸਾਮਣੇ
ਹਜੂਰ =-ਪ੍ਰਤੱਖ

ਅਰਥ

ਸੰਸਾਰ ਤੋਂ ਪਵਿਤ੍ਰ, ਸਮਰਥ ਵਾਲਾ ਜਿਸਦਾ ਪ੍ਰਤਾਪ ਪ੍ਰਗਟ ਹੈ ਜੋ ਸਾਮਣੇ ਪ੍ਰਤਖ੍ਯ ਦੀ ਭਾਂਤ ਦਾਤ ਕਰਦਾ ਹੈ।

ਭਾਵ

ਹੇ ਔਰੰਗਜ਼ੇਬ ਅਕਾਲ ਪੁਰਖ ਪਵਿੱਤ੍ਰ ਹੈ ਅਤੇ ਐਸਾ ਬਲ ਵਾਲਾ ਹੈ ਕਿ ਉਸਦੇ ਸਾਮਣੇ ਕੋਈ ਨਹੀਂ ਅੜ ਸਕਦਾ ਅਤੇ ਸਭ ਨੂੰ ਆਪਣੀਆਂ ਦਾਤਾਂ ਦੇ ਨਾਲ ਇਸ ਪ੍ਰਕਾਰ ਨਿਹਾਲ ਕਰਦਾ ਹੈ ਮਾਨੋ ਸਮਣੇ ਖੜਾ ਬਖ਼ਸ਼ਸ਼ਾਂ ਕਰ ਰਿਹਾ ਹੈ।