ਪੰਨਾ:ਜ਼ਫ਼ਰਨਾਮਾ ਸਟੀਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

(੬) ਅਤਾ ਬਖਸ਼ਦੋ ਪਾਕ ਪਰਵਦਗਾਰ।
ਰਹੀਮ ਅਸਤ ਰੋਜ਼ੀ ਦਿਹੋ ਹਰਦਿਯਾਰ॥

(٦) عطا بخش او پاک پرودگار ر + حیم است و روزی ده هر دیار

ਅਤਾ ਬਖ਼ਸ਼ਦੋ = ਅਤਾ-ਬਖਸ਼ਦ-ਓ
        ਦਾਤ ਦੇ-ਦੇਣ ਵਾਲਾ-
        ਓਹ ਦਾਤ ਦੇ ਦੇਣ ਵਾਲਾ ਹੈ,
            ਅਤੇ
ਪਾਕ = ਪਵਿੱਤ੍ਰ
ਪਰਵਦਗਰ = ਪਾਲਨੇ ਵਾਲਾ,
          ਪ੍ਰਿਤਪਾਲਕ

ਰਹੀਮ = ਕ੍ਰਿਪਾ ਦੇ ਕਰਣ
       ਵਾਲਾ, ਕ੍ਰਿਪਾਲੂ
ਅਸਤ = ਹੈ
ਰੋਜ਼ੀ ਦਿਹੋ = ਰੋਜ਼ੀ ਦਿਹ- ਓ
ਰਿਜ਼ਕ ਦੇ ਦੇਣ ਵਾਲਾ-ਓਹ
ਓਹ ਭੋਜਨ ਦੇ ਦੇਣਵਾਲਾ
ਹਰ = ਹਰ ਇਕ
ਦਿਯਾਰ=ਮੁਲਕ, ਦੇਸ, ਖੰਡ

ਅਰਥ

ਓਹ ਦਾਤ ਦੇ ਦੇਣ ਵਾਲਾ, ਪਵਿਤ੍ਰ, ਪਾਲਨਾ ਕਰਨੇ ਵਾਲਾ, ਕ੍ਰਿਪਾਾਲੁ ਹੈ, ਅਤੇ ਹਰ ਇਕ ਦੇਸ ਨੂੰ ਰੋਜ਼ੀ ਦੇਣ ਵਾਲਾ ਹੈ।

ਭਾਵ

ਹੇ ਔਰੰਗਜ਼ੇਬ ਓਹ ਅਕਾਲਪੁਰਖ ਬਿਨਾ ਕਿਸੀ ਪਖ੍ਯਪਾਤ ਦੇ ਹਿੰਦੂ ਮੁਸਲਮਾਨ ਆਦਿਕ ਨੂੰ ਕੀ ਬਲਕਿ ਸੱਤ ਵਲਾਇਤਾਂ ਦੇ ਰਹਿਣ ਵਾਲਿਆਂ ਨੂੰ ਰੋਜ਼ੀ ਦਿੰਦਾ ਹੈ।