ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਦਾ ਨਲਕਾ

ਹੈ ਕਿ ਤੇਰਾ ਮੂੰਹ ਸ਼ਰਾਬ ਪੀਣ ਜੋਗਾ ਨਹੀਂ ਬਣਿਆ। ਤੈਨੂੰ ਇਸੇ ਸਾਫ ਪਾਣੀ ਦੀ ਸਹੁੰ, ਹੁਣ ਬਚਨ ਦਿਹ ਕਿ ਕਦੇ ਵੀ ਇਨ੍ਹਾਂ ਮਾਸੂਮ ਬੁਲ੍ਹਾਂ ਨੂੰ ਅੰਗੂਰੀ ਸ਼ਰਾਬ ਨਾਲ ਪਲੀਤ ਨਾ ਕਰੇਂਗਾ। ਤੇਰੀ "ਹਾਂ" ਉਤੇ ਅਰਸ਼ਾਂ ਵਿਚੋਂ ਵੀ "ਇਸੇ ਤਰ੍ਹਾਂ ਹੋਵੇ" ਦੀ ਅਵਾਜ਼ ਆਉਂਦੀ ਹੈ। ਤੈਨੂੰ ਕੀ ਪਤਾ, ਤੇਰੇ ਰਾਹ ਵਿਚ ਕਿੰਨੀਆਂ ਕੁ ਫਾਹੀਆਂ ਹਨ! ਕੀ ਇਹ ਸ਼ਰਾਬ ਖ਼ਾਨਾ ਖ਼ਰਾਬ ਤੈਨੂੰ ਭੀ ਆਪਣੀ ਘੁਮਣ-ਘੇਰੀ ਵਿਚ ਫਸਾ ਕੇ ਕਲਪਾਏਗੀ? ਨਹੀਂ ਨਹੀਂ। ਚੰਗਾ, ਸਤਿ ਸ੍ਰੀ ਅਕਾਲ! ਮੇਰੀਆਂ ਆਸਾਂ ਦੇ ਨਿੱਕੇ ਜਿਹੇ ਬੂਟੇ! ਜਾਹ, ਸੰਸਾਰ ਵਿਚ ਵਧ ਤੇ ਫੁੱਲ।

ਔਹ ਇਕ ਸਿੰਘ ਸਰਦਾਰ ਹੁਰੀਂ ਆ ਰਹੇ ਹਨ! ਦਾੜ੍ਹੀ ਸਫਾ ਚੱਟ ਅਤੇ ਨਾਂ ਦੇ ਸਿੰਘ! (ਉਸ ਦੀਆਂ ਲਾਲ ਅਖਾਂ ਵਿਚੋਂ ਸ਼ਰਾਬ ਦੀ ਝਲਕ ਪੈ ਰਹੀ ਹੈ।) ਜੀ ਆਇਆਂ ਨੂੰ! ਭਰਾਵਾ! ਆ, ਵੇਖ ਅੱਗ ਪਈ ਵਰ੍ਹਦੀ ਹੈ, ਕੋਈ ਜਨੌਰ ਤੀਕ ਵੀ ਨਹੀਂ ਦਿਸਦਾ। ਏਨੇ ਚਰਾਕੇ ਦਰਸ਼ਨ? ਕਦੇ ਕਦੇ ਭੁਲ ਚੁਕ ਕੇ ਹੀ ਫੇਰਾ ਪਾ ਜਾਇਆ ਕਰ। ਆਹ! ਇਹ ਜਵਾਨੀ ਤੇ ਸੁਹੱਪਣ! ਤੇ ਉਸ ਉਤੇ ਸ਼ਰਾਬ ਦਾ ਰੰਗ! ਹੇ ਭਾਰਤ! ਮੇਰੇ ਵਰਗੇ ਸੇਵਾਦਾਰਾਂ ਨੂੰ ਠੁਕਰਾਉਣ ਵਾਲੇ ਭਾਰਤ! ਪੁਰਾਣੇ ਕਾਰਨਾਮਿਆਂ ਦੀ ਪੱਟੀ ਮੇਸ ਦੇਣ ਵਾਲੇ ਭਾਰਤ! ਤੈਨੂੰ ਕੀ ਖ਼ਬਰ ਹੈ ਕਿ ਕਿਨ੍ਹਾਂ ਕਿਨ੍ਹਾਂ ਸੂਰਬੀਰਾਂ ਦੀਆਂ ਹੱਡੀਆਂ ਤੇਰੀ ਛਾਤੀ ਉਤੇ ਖਿਲਰੀਆਂ ਪਈਆਂ ਹਨ? ਕਿਨ੍ਹਾਂ ਕਿਨ੍ਹਾਂ ਦੀ ਸੁਆਹ ਤੇਰੇ ਮੱਥੇ ਦੀ ਸ਼ਾਨ ਹੈ? ਤੇਰੇ ਇਸ ਅਨਪੜ੍ਹ, ਬੇਸਮਝ ਵਾਸੀ ਦੀ, ਇਸ ਕਰਤੂਤ ਦੇ ਕਾਰਣ ਉਨ੍ਹਾਂ ਹੱਡੀਆਂ ਅਤੇ ਸੁਆਹ ਨੂੰ ਕਿੱਨਾ ਦੁਖ ਹੋ ਰਿਹਾ ਹੋਣਾ ਹੈ? ਗੰਗਾ ਜੀ ਦੇ ਪੇਟ ਵਿਚ ਰਿਸ਼ੀਆਂ ਮੁਨੀਆਂ ਦੀਆਂ ਪਾਕ ਤੇ ਪਵਿਤਰ ਹੱਡੀਆਂ ਦੇ ਢੇਰ ਸ਼ਰਮ ਦੀ ਅੱਗ ਵਿਚ ਸੜਦੇ ਹੋਣਗੇ।

ਆ ਭੁਲਿਆ ਜਵਾਨਾ ਆ! ਤੇਰਾ ਆਉਣਾ ਸਿਰ ਮੱਥੇ ਉਤੇ! ਜੇ

ー੮੭ー