ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਆਪਣਾ ਅੰਤ ਜਾਣਦੋਂ ਕਿ ਕਿਸ ਤਰ੍ਹਾਂ ਤੂੰ ਆਪਣੇ ਦੇਸ ਦੇ ਨੱਕ ਨਮੂਜ ਅਤੇ ਆਚਰਣ ਨੂੰ ਇਕ ਪਿਆਲੇ ਦੇ ਬਦਲੇ ਵੇਚ ਰਿਹਾ ਹੈਂ ਤਾਂ ਤੇ ਸ਼ਰਮ ਦਾ ਮਾਰਿਆ ਜ਼ਮੀਨ ਵਿਚ ਗ਼ਰਕ ਹੋ ਜਾਂਦੇ। ਕੀ ਪਿਆ ਹੈ ਸ਼ਰਾਬ ਵਿਚ? ਇਹ ਨਸ਼ਾ ਜਿਸ ਵਿਚ ਹਜ਼ਾਰ ਬਕੜਵਾਹ ਦੇ ਬਦਲੇ ਲੋਕਾਂ ਦੀ ਘਿਰਣਾ ਮੁਲ ਲੈਂਦਾ ਹੈ ਕੀ ਨਫਾ ਦੇਵੇਗੀ? ਇਹ ਜ਼ਹਿਰੀਲੀ ਖੁਸ਼ੀ ਜੋ ਕਈ ਦਿਲ-ਸਾੜੂ ਹੌਕਿਆਂ ਪਿਛੋਂ ਮਿਲਦੀ ਹੈ, ਇਸ ਦਾ ਕੀ ਲਾਭ? ਆਪਣੇ ਗਾੜ੍ਹੇ ਪਸੀਨੇ ਦੀ ਕਮਾਈ ਮੂਰਖਪੁਣੇ ਅਤੇ ਬੇਸਮਝੀ ਦੇ ਕਾਰਨ ਗੁਆਂਦਾ ਹੈ, ਇਸ ਵਿਚ ਕਿਹੜਾ ਲਾਭ ਵੇਖਦਾ ਹੈਂ? ਆ! ਬਾਜ਼ ਆ! ਇਸ ਰਸਤੇ ਵਿਚ ਤਾਂ ਤੈਨੂੰ ਨਿਤ ਦੀ ਭਿਛਿਆ ਮੰਗਣ ਲਈ ਵੀ ਮਾਇਆ ਦੀ ਲੋੜ ਹੈ, ਗ਼ਰੀਬੀ ਤੇ ਦੁਰੇ ਦੁਰੇ ਹਾਸਲ ਕਰਨ ਵਾਸਤੇ ਭੀ ਲਖਾਂ ਖੁਸ਼ਾਮਦਾਂ ਕਰਨੀਆਂ ਪੈਂਦੀਆਂ ਹਨ।

'ਸ਼ਰਾਬ'! ਇਸ ਦਾ ਨਾਂ ਲੈਂਦਿਆਂ ਮੇਰਾ ਲੋਹੇ ਦਾ ਜੁੱਸਾ ਵੀ ਕੰਬ ਉਠਦਾ ਹੈ। ਮੈਂ ਬੜੇ ਸਾਲਾਂ ਤੋਂ ਇਸੇ ਥਾਂ ਇਕ ਲੱਤ ਦੇ ਭਾਰ ਖੜਾ ਹਾਂ। ਪਹਿਲਾਂ ਕਦੇ ਵੀ ਮੈਂ ਅਜ ਕਲ ਜਿੰਨੀ ਸ਼ਰਾਬ ਵਿਕਦੀ ਨਹੀਂ ਸੀ ਡਿਠੀ। ਕਿਉਂ ਸੰਗਦਾ ਹੈਂ? ਆ, ਠੰਢਾ ਤੇ ਮਿਠਾ ਪਾਣੀ ਪੀ ਕੇ ਆਪਣੇ ਤਪੇ ਹੋਏ ਦਿਲ ਨੂੰ ਠਾਰ। ਇਥੇ ਸ਼ਰਮ ਦੀ ਕਿਹੜੀ ਗਲ? ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਥੇ ਕਿਸੇ ਭੜੂਏ ਦਾ ਡਰ ਨਹੀਂ। ਬਿਨਾਂ ਪੈਸਿਆਂ ਤੋਂ ਸੌਦਾ ਤੇ ਫੇਰ ਏਨਾ ਸੰਕੋਚ! ਰਬਾ! ਮੁਫਤ ਚੀਜ਼ ਦੀ ਏਨੀ ਬੇਕਦਰੀ! ਪਰਮਾਤਮਾ! ਜੇ ਹਰ ਰੁਤੇ ਚੰਬੇ, ਮੋਤੀਏ, ਜਾਂ ਗੁਲਾਬ ਦੇ ਖਿੜਨ ਤੋਂ ਪਹਿਲਾਂ ਤੂੰ ਢੰਢੋਰਾ ਪਿਟ ਦਿਆ ਕਰੇਂ ਕਿ ਫਲਾਣੇ ਵੇਲੇ ਫ਼ਲਾਣੀ ਕਿਸਮ ਦੇ ਫੁੱਲ ਪੈਦਾ ਹੋਣਗੇ, ਤਾਂ ਆਸ ਹੈ ਕਿ ਸਾਰੀ ਲੁਕਾਈ ਹਸਦੀ ਖੇਡਦੀ ਸ਼ਹਿਰ ਨੂੰ ਛੱਡ ਬਾਗਾਂ ਵਿਚ ਜਾ ਡੇਰੇ ਲਾਵੇ ਅਤੇ ਕੁਦਰਤੀ ਨਜ਼ਾਰਿਆਂ ਪਿਛੇ ਹਰ ਜੰਗਲ ਅਤੇ ਬਾਗ ਨੂੰ ਗਾਹ ਛਡੇ। ਜੇ ਤੂੰ ਪਾਣੀ ਦੀ ਕੀਮਤ ਰਖਦੋਂ ਤਾਂ ਇਸ ਦੀ ਕਦਰ ਵੀ ਸ਼ਰਾਬ ਵਾਂਗ ਹੁੰਦੀ। ਸੁਣਨ

ー੮੮ー