ਪੰਨਾ:ਪੰਚ ਤੰਤ੍ਰ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੮

ਪੰਚ ਤੰਤ੍ਰ



ਬੋਲਿਆ ਸਰੀਕਾਂ ਨੇ॥ ਸਰਪ ਨੇ ਕਿਹਾ ਤੇਰਾ ਘਰ ਬਾਉਲੀ, ਖੂਹੇ, ਤਲਾ, ਸਰੋਵਰ ਵਿਖੇ ਕੇਹੜੇ ਮਕਾਨ ਪਰ ਹੈ॥ ਮੰਡੂਕ (ਡਡੂ) ਨੇ ਕਿਹਾ ਪਥਰਾਂ ਵਾਲੇ ਖੂਹ ਵਿਖੇ ਮੇਰਾ ਨਿਵਾਸ ਹੈ॥ ਸਰਪ ਬੋਲਿਆਂ ਮੇਰੇ ਪੈਰ ਨਹੀਂ ਮੈਂ ਉੱਥੇ ਜਾ ਨਹੀਂ ਸੱਕਦਾ, ਜੇਕਰ ਚਲਿਆ ਬੀ ਜਾਵਾਂ ਤਾਂ ਮੇਰੇ ਰਹਿਣ ਦੀ ਜਗਾਂ ਨਹੀਂ ਜੋ ਜਿਸ ਮਕਾਨ ਵਿਖੇ ਰਹਿਕੇ ਤੇਰਿਆਂ ਸਰੀਕਾਂ ਨੂੰ ਮਾਰਾਂ ਇਸ ਲਈ ਤੂੰ ਚਲਿਆ ਜਾ ਕਿਉਂ ਜੋ ਕਿਹਾ ਹੈ:—

ਦੋਹਰਾ॥ ਜਾਂ ਖਾਏ ਤੇ ਸੁਖ ਮਿਲੇ ਪਾਕ, ਹੋਇ ਸੁਖਕਾਰ।
      ਤਾਂਹੀ ਕਾ ਭੁੱਖਨ ਕਰਤ ਬੁੱਧਿਮਾਨ ਨਿਰਧਾਰ॥੨੩॥

ਗੰਗਦੱਤ ਬੋਲਿਆ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਸੁਖ ਨਾਲ ਉੱਥੇ ਲੈ ਚਲਾਂਗਾ। ਅਤੇ ਉਥੇ ਰਹਿਨ ਲਈ ਬੀ ਪਥਰਾਂ ਦੀ ਘਾਰੀ ਹੈ ਉੱਥੇ ਬੈਠ ਕੇ ਤੂੰ ਮੇਰੇ ਦੁਸ਼ਮਨਾਂ ਨੂੰ ਮਾਰੀਂ। ਇਸ ਬਾਤ ਨੂੰ ਸੁਨਕੇ ਸਰਪ ਨੇ ਸੋਚਿਆ ਮੈਂ ਤਾਂ ਬੁਢਾ ਸਾਂ ਬੜੇ ਜਤਨ ਨਾਲ ਕਦੇ ਕਦੇ ਕਿ ਚੂਹੇ ਨੂੰ ਲੱਭਦਾ ਸਾਂ ਸੌ ਇਸ ਕੁਲ ਕਲੰਕ ਨੇ ਮੈਨੂੰ ਬੜਾ ਸੁਖਾਲਾ ਤਰੀਕਾ ਦੱਸਿਆ ਹੈ ਮੋ ਮੈਂ ਉੱਥੇ ਜਾ ਕੇ ਉਨ੍ਹਾਂ ਸਾਰਿਆਂ ਡੱਡੂਆਂ ਨੂੰ ਖਾਵਾਂਗ॥ ਕਿਆ ਚੰਗਾ ਕਿਹਾ ਹੈ:—

ਸੋਰਠਾ॥ ਜੋ ਨਰ ਹੈ ਬਲਹੀਨ, ਅਵਰ ਸਹਾਇਕ ਰਹਿਤ ਪੁਨ॥
      ਤਾਕੋ ਚਾਹੀਏ ਕੀਨ, ਸੁਖ ਪੂਰਬ ਬ੍ਰਿੱਤੀ ਸਦਾ॥੨੪॥

ਇਹ ਸੋਚਕੇ ਉਸਨੂੰ ਬੋਲਿਆ ਅੱਗੇ ਚੱਲ ਜੋ ਮੈਂ ਤੇਰੇ ਪਿੱਛੇ ਚਲਾਂ। ਗੰਗਦੱਤ ਨੇ ਕਿਹਾ ਹੇ ਪ੍ਰਿਯਦਰਸਨ ਤੈਨੂੰ ਸੁਖ ਨਾਲ ਉੱਥੇ ਲੈ ਚਲਦਾ ਹਾਂ ਅਤੇ ਰਹਿਣ ਦੀ ਜਗਾਂ ਬੀ ਦਸ ਦਿੰਦਾ ਹਾਂ ਪਰ ਤੂੰ ਮੇਰੇ ਕੁਟੰਬ ਦੀ ਰਖਿਆ ਕਰੀਂ ਸਿਰਫ ਜਿਨ੍ਹਾਂ ਨੂੰ ਮੈਂ ਦਿਖਾਂਵਾਂ ਉਨ੍ਹਾਂ ਨੂੰ ਹੀ ਭੱਛਨ ਕਰੀਂ। ਸਰਪ ਨੇ ਕਿਹਾ ਹੁਣ ਤਾਂ ਤੂੰ ਮੇਰਾ ਮਿਤ੍ਰ ਹੋਯਾ ਹੈ ਇਸ ਲਈ ਡਰ ਨਾ ਮੈਂ ਤੇਰੇ ਕਹੇ ਦੇ ਅਨੁਸਾਰ ਤੇਰਿਆਂ ਸਰੀਕਾਂ ਨੂੰ ਹੀ ਖਾਵਾਂਗਾ। ਇਸ ਪ੍ਰਕਾਰ ਕਹਿਕੇ ਰੁੱਡ ਵਿੱਚੋਂ ਨਿਕਲ ਕੇ ਉਸਨੂੰ ਆਲਿੰਗਠ (ਜਫੀ ਪਾਈ) ਕਰ ਉਸਦੇ ਨਾਲ ਤੁਰ ਪਿਆ। ਓਹ ਗੰਗਦੱਤ ਖੂਹ ਤੇ ਪਹੁੰਚ ਕੇ ਹਰਟ ਦੇ ਰਸਤੇ ਸਰਪ ਨੂੰ ਆਪਨੇ ਘਰ ਲੈ ਗਿਆ ਅਤੇ ਉਸਨੂੰ ਘਾਾਰੀ ਵਿੱਚ ਬਠਾ ਕੇ ਆਪਨੇ ਸਰੀਕ ਦਸ ਦਿੱਤੇ। ਉਸਨੇ ਧੀਰੇ ਧੀਰੇ ਸਾਰੇ ਡੱਡੂ ਖਾ ਲਏ