ਪੰਨਾ:ਪੰਚ ਤੰਤ੍ਰ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੨੯


ਜਦ ਛੱਡੂ ਮੁੱਕ ਗਏ ਤਦ ਸਰਪ ਨੇ ਕਿਹਾ ਹੈ ਭਾਈ ਤੇਰੇ ਦੁਸ਼ਮਨ ਤਾਂ ਸਾਰੇ ਮਰ ਚੁੱਕੇ ਹਨ ਇਸ ਲਈ ਤੂੰ ਮੈਨੂੰ ਹੋਰ ਕੁਝ ਖਾਨ ਨੂੰ ਦੇਹ ਕਿਉਂ ਜੋ ਤੂੰ ਮੈਨੂੰ ਇੱਥੇ ਆਂਦਾ ਹੈ। ਗੰਗਦੱਤ ਖੋਲਿਆ ਹੇ ਭਾਈ ਤੂੰ ਮਿਤ੍ਰ ਦਾ ਕੰਮ ਕਰ ਦਿੱਤਾ ਹੈ ਹੁਨ ਤੂੰ ਇਸ ਹਰਟ ਦੇ ਰਸਤੇ ਚਲਿਆ ਜਾ। ਸਰਪ ਨੇ ਕਿਹਾ ਹੈ ਗੰਗਦੱਤ ਇਹ ਗੱਲ ਤੂੰ ਚੰਗੀ ਨਹੀਂ ਕਹੀ ਹੁਨ ਮੈਂ ਆਪਣੇ ਮਕਾਨ ਤੇ ਕੀਕੂੰ ਜਾਵਾਂ। ਕਿਉਂ ਜੋ ਮੇਰੇ ਘਰ ਨੂੰ ਕਿਸੇ ਹੋਰ ਸਰਪ ਨੇ ਰੋਕ ਲਿਆ ਹੋਵੇਗਾ। ਇਸ ਲਈ ਇੱਥੇ ਹੀ ਬੈਠੇ ਹੋਏ ਨੂੰ ਇਕ ੨ ਛੱਡੂ ਰੋਜ ਅਪਨਿਆਂ ਵਿਚੋਂ ਦੇਹ ਨਹੀਂ ਤਾਂ ਮੈਂ ਸਬਨਾਂ ਨੂੰ ਖਾਵਾਂਗਾ। ਇਹ ਗਲ ਸੁਣਕੇ ਗੰਗਦੱਤ ਸੋਚਨ ਲਗ ਜੋ ਮੈਂ ਏਹ ਕੀ ਕੀਤਾ ਜੋ ਇਸਨੂੰ ਇੱਥੇ ਆਂਦਾ ਹੁਨ ਜੇਕਰ ਇਸਨੂੰ ਵਰਜਦਾ ਹਾਂ ਤਾਂ ਏਹ ਸਬਨਾਂ ਨੂੰ ਮੁਕਾਉਂਦਾ ਹੈ। ਇਹ ਬਾਤ ਠੀਕ ਕਹੀ ਹੈ:—

ਦੋਹਰਾ॥ ਨਿਜ ਧਨ ਬਲ ਤੇ ਅਧਿਕ ਸੇ ਕਰਤ ਮੀਤ ਜੋ ਆਂਹ॥
      ਜਾਨ ਬੂਝ ਵਿਖ ਖਾਤ ਹੈ ਯਾਂਮੇਂ ਸੰਸੈ ਨਾਂਹਿ॥੨੫॥

ਸੋ ਇਸਲਈ ਇਸਨੂੰ ਹਰ ਦਿਨ ਆਪਨਿਆਂ ਵਿੱਚੋਂ ਇੱਕ ਇੱਕ ਦੇਵਾਂ। ਇਸ ਪਰ ਕਿਹਾ ਹੈ:—

ਦੋਹਰਾ॥ ਸਰਬਸ ਹਾਰੀ ਪੁਰਖ ਕੋ ਬੁੱਧਿਮਾਨ ਜਨ ਤਾਤ॥
     ਅਲਪ ਦਾਨ ਦੇ ਪੋਖਤਾ ਸਾਗਰ ਬੜ ਵਾੀ ਭਾਂਤਿ॥੧੬॥

ਤਥਾ-ਕੁੰਡਲੀਆ ਛੰਦ॥ ਦੁਰਬਲ ਸੇ ਬਲਵਾਨ ਜਬ ਰੰਚਕ ਮਾਂਗਤ ਵਸਤ ਨਾ ਦੇਵੇ ਤਿਹਿ ਬਿਨਯ ਯੁਤ ਮਨ ਮੇਂ ਹੋਕਰ ਮਸਤ। ਮਨ ਮੇਂ ਹੋਕਰ ਮਸਤ ਕਿਸੀ ਸੇ ਅਧਿਕ ਸੁ ਲੇਤਾ। ਪਹਿਲੇ ਈਖਨ ਦੇਤੇ ਬਹੁੜ ਗੁੜ ਢੇਲੀ ਦੇਤਾ। ਨਾਬ ਕਹੇ ਇਹ ਦਸਾ ਹੋਤ ਹੈ ਨਿਸ ਦਿਨ ਨਿਰਬਲ। ਸਬਲ ਕਹੇ ਸੋ ਦੇਹ ਬਾਤ ਸੁਨ ਹਮਰੀ ਦੁਰਬਲ॥੨੭॥ ਤਥਾ:—

ਦੋਹਰਾ॥ ਸਰਬ ਨਾਸ ਕੋ ਹੋਤ ਲਖ ਅਰਧ ਭਜੇ ਬੁਧਿਮਾਨ।
     ਆਧੇ ਸੇ ਕਾਰਜ ਕਰਤ ਸਰਬ ਨਾਸ ਬਹੁ ਜਾਨ॥ ੨੮॥
     ਸ੍ਵਲਪ ਹੇਤ ਬਹੁ ਨਾਸ ਕੋ ਮਤ ਕਰ ਤੂੰ ਬੁਧਿਮਾਨ॥
     ਥੋੜੇ ਸੇ ਬਹੁ ਰਾਖਨਾ ਇਹ ਪੰਡਿਤਾਈ ਜਾਨ॥੨੯॥

ਇਸ ਬਾਤ ਨੂੰ ਸੋਚਕੇ ਹਰ ਰੋਜ ਇਕ ਡੱਡੂ ਦੇ ਖਾਨ ਦੀ