ਪੰਨਾ:ਪੰਚ ਤੰਤ੍ਰ.pdf/238

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੮

ਪੰਚ ਤੰਤ੍ਰ


ਆਗ੍ਯਾਾ ਦੇ ਦੇਵੇ। ਓਹ ਸਰਪ ਉਸਦੇ ਸਨਮੁਖ ਤਾਂ ਇੱਕ ਨੂੰ ਹੀ ਭੱਛਨ ਕਰੇ ਪਰ ਪਿੱਛੇ ਹੋਰਨਾਂ ਨੂੰ ਵੀ ਖਾ ਲਵੇ। ਕਿਆ ਹੱਛਾ ਕਿਹਾ ਹੈ:—

ਦੋਹਰਾ॥ ਮਨ ਬਸਤ੍ਰ ਧਨ ਨਰ ਜਿਵੇਂ ਜਹਾਂ ਤਹਾਂ ਬੈਠਾਤ॥
      ਐਸੇ ਚੰਚਲ ਚਿੱਤ ਨਰ ਧਰ ਬਾਕੀ ਨਾ ਰਖਾਤ॥ 10॥

ਕਿਸੇ ਦਿਨ ਉਸ ਸਰਪ ਨੇ ਹੋਰਨਾਂ ਡੱਡੂਆਂ ਨੂੰ ਖਾ ਕੇ ਗੰਗਦੱਤ ਦੇ ਪੁਤ੍ਰ ਜਮਨਾ ਦੱਤ ਨੂੰ ਵੀ ਖਾ ਲਿਆ॥ ਗੰਗਦੱਤ ਨੇ ਆਪਨੇ ਪੁਤ੍ਰ ਨੂੰ ਖਾਧਾ ਹੋਯਾ ਜਾਨਕੇ ਬੜੀ ਉੱਚੀ ਕੂਕਾਂ ਮਾਰ ਕੇ ਰੋਯਾ ਤਦ ਉਸਦੀ ਤੀਮੀ ਨੇ ਕਿਹਾ:—

ਦੋਹਰਾ॥ ਦੁਸਟ ਰੁਦਨ ਕਿਉਂ ਕਰਤ ਹੈਂ, ਨਿਸ ਕੁਲ ਨਾਸਕ ਅੰਧ॥
      ਨਿਜ ਜਾਤੀ ਕੇ ਨਾਸ ਭੇ ਕੋ ਰੱਖਕ ਮਤਿਿਮੰਦ॥੩੧॥

ਇਸ ਲਈ ਹੁਨ ਕੁਝ ਹੀਲਾ ਕਰ ਜਿਸ ਕਰਕੇ ਏਹ ਸਰਪ ਮਰੇ ਅਤੇ ਆਪ ਇੱਥੋਂ ਨਿਕਲੇ॥ ਆਖਰਕਾਰ ਉਸ ਸਰਪ ਨੇ ਸਾਰੇ ਹੀ ਡੱਡੂ ਮੁਕਾ ਦਿਤੇ। ਸਿਰਫ ਅਕੱਲਾ ਗੰਗਦੱਤ ਬਾਕੀ ਰਹਿ ਗਿਆ ਤਦ ਪ੍ਰਿਯਦਰਸਨ ਨੇ ਕਿਹਾ ਹੇ ਗੰਗਦੱਤ ਮੈਂ ਭੁਖਾ ਹਾਂ ਅਤੇ ਡੱਡੂ ਸਾਰੇ ਮੁੱਕ ਗਏ ਹਨ ਸੋ ਮੈਨੂੰ ਕੁਝ ਖਾਨ ਲਈ ਦੇਹੁ ਕਿਉਂ ਜੋ ਤੂੰ ਮੈਨੂੰ ਇੱਥੇ ਆਂਦਾ ਹੈ। ਓਹ ਬੋਲਿਆ ਹੇ ਮਿਤ੍ਰ ਤੂੰ ਮੇਰੇ ਬੈਠਿਆਂ ਇਸਬਾਤ ਦੀ ਚਿੰਤਾ ਨਾ ਕਰ ਜੇ ਕਦੇ ਤੂੰ ਮੈਨੂੰ ਇਥੋਂ ਜਾਨ ਦੇਵੇਂ ਤਾ ਹੋਰਨਾਂ ਖੂਹਾਂ ਵਿਚੋਂ ਤੇਰੇ ਖਾਨ ਲਈ ਡੱਡੂਆਂ ਨੂੰ ਵਿਸ੍ਵਾਸ ਦੇਕੇ ਲੈ ਆਵਾਂ। ਸਰਪ ਬੋਲਿਆ ਅਗੇ ਤੂੰ ਤਾਂ ਮੇਰਾ ਧਰਮ ਭਾਈ ਸਾ ਇਸ ਲਈ ਮਾਰਨਾ ਅਜੋਗ ਸਾ ਹੁਨ ਜੇ ਕਦੇ ਏਹ ਕੰਮ ਕਰੇਂ ਤਾਂ ਤੂੰ ਮੇਰਾ ਪਿਤਾ ਹੋਯਾ ਸੋ ਇਹ ਕੰਮ ਜਰੂਰ ਕਰ॥ ਓਹ ਡੱਡੂ ਇਸ ਬਾਤ ਨੂੰ ਸੁਨਦੀਸਾਰ ਹਰਟ ਦੇ ਰਸਤੇ ਬੜੀਆਂ ਮਨੌਤਾਂ ਮਨਾਕੇ ਖੂਹ ਤੋਂ ਬਾਹਰ ਆਯਾ ਅਤੇ ਪ੍ਰਿਯ ਦਰਸਨ ਉਸਦੀ ਉਡੀਕ ਵਿਖੇ ਉੱਥੇ ਬੈਠ ਰਿਹਾ। ਪ੍ਰਿਯ ਦਰਸਨ ਨੇ ਬਹੁਤ ਚਿਰ ਉਡੀਕ ੨ ਦੂਸਰੀ ਘਾਰ ਵਿਖੇ ਬੈਠੀ ਹੋਈ ਗੋਹ ਨੂੰ ਆਖਿਆ ਜੋ ਤੂੰ ਮੇਰੀ ਸਹਾਯਤਾ ਕਰ॥ ਕਿਉਂ ਜੋ ਓਹ ਗੰਗਦੱਤ ਤੇਰਾ ਚਰੋਕਾ ਮੁਲਾਕਾਤੀ ਹੈ ਸੋ ਤੂੰ ਉਸ ਨੂੰ ਢੂੰਡ ਜੇ ਕਿਸੇ ਬਾਉਲੀ ਤਲਾ ਵਿਖੇ ਮਿਲੇ ਤਾਂ ਸੁਨੇਹਾ ਕਹੁ ਜੋ ਜੇਕਰ ਹੋਰ ਡੱਡੂ ਨਹੀਂ ਮਿਲਦੇ ਤਾਂ ਤੂੰ ਅਕੱਲਾ ਹੀ ਮੇਰੇ ਪਾਸ ਆ ਮੈਂ ਤੇਰੇ ਬਿਨਾਂ