ਪੰਨਾ:ਪੰਚ ਤੰਤ੍ਰ.pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੩੧


ਇੱਥੇ ਅਕੱਲਾ ਰਹਿ ਨਹੀਂ ਸਕਦਾ ਪਰ ਜੇਕਰ ਮੈਂ ਤੇਰੇ ਬਰਖਿਲਾਫ਼ ਕਰਾਂ ਤਾਂ ਮੈਨੂੰ ਆਪਨੇ ਧਰਮ ਦੀ ਸੁਗੰਦ ਹੈ॥ ਗੋਹ ਨੇ ਬੀ ਗੰਗਦੱਤ ਨੂੰ ਢੂੰਡ ਕੇ ਕਿਹਾ ਜੋ ਤੇਰਾ ਮਿਤ੍ਰ ਪ੍ਰਿਯਦਰਸ਼ਨ ਤੇਰੀ ਉਡੀਕ ਵਿਖੇ ਬੈਠਾ ਹੈ ਤੂੰ ਛੇਤੀ ਚੱਲ ਹੋਰ ਜੇਕਰ ਤੈਨੂੰ ਕੁਝ ਭਰਮ ਹੈ ਤੇ ਉਸ ਨੇ ਆਪਨੇ ਧਰਮ ਦੀ ਸੁਰੀਦ ਕੀਤੀ ਹੈ ਇਸ ਲਈ ਨਿਸੰਗ ਹੋ ਕੇ ਚੱਲ॥ ਇਸ ਬਾਤ ਨੂੰ ਸੁਨ ਕੇ ਗੰਗਦੱਤ ਨੇ ਕਿਹਾ:—

ਦੋਹਰਾ॥ ਭੂਖਾ ਨਰ ਨਿਰਦਯਾ ਹੈ ਕਿਆ ਨ ਕਰਤ ਵਹੁ ਬਾਤ॥
      ਗੋਧੇ ਪ੍ਰਿਅ ਦਰਸਨ ਭਨੋ ਗੰਗਦੱਤ ਨਹਿ ਆਤ॥੩੨॥

ਇਹ ਬਾਤ ਕਹਿ ਕੇ ਗੋਹ ਨੂੰ ਮੋੜ ਦਿੱਤਾ ਇਸ ਬਾਤ ਨੂੰ ਸੁਨ ਕੇ ਬਾਂਦਰ ਨੇ ਕਿਹਾ ਹੇ ਦੁਸਟ ਜਲਚਰ ਮੈਂ ਭੀ ਗੰਗਦੱਤ ਦੀ ਤਰਾਂ ਤੇਰੇ ਘਰ ਕਦੇ ਨਹੀਂ ਜਾਂਦਾ। ਇਹ ਸੁਨ ਕੇ ਸੰਸਾਰ ਬੋਲਿਆ ਏਹ ਬਾਤ ਅਜੋਗ ਹੈ ਸੋ ਤੂੰ ਘਰ ਚੱਲ ਕੇ ਮੇਰੇ ਇਸ ਕ੍ਰਿਤਘਨ ਪਾਪ ਨੂੰ ਦੂਰ ਕਰ ਜੇਕਰ ਤੂੰ ਨਾ ਚੱਲੇਗਾ ਤਾਂ ਮੈਂ ਡੇਰੇ ਸਨਮੁਖ ਖਾਨ ਪੀਨ ਛੱਡ ਕੇ ਪ੍ਰਾਨ ਤ੍ਯਾਗ ਦਿਹਾਂਗਾ॥ ਬਾਂਦਰ ਬੋਲਿਆ ਹੇ ਮੂਰਖ ਕਿਆ ਮੈਂ ਬੀ ਲੰਬਕਰਨ ਦੀ ਤਰਾਂ ਮੂਰਖ ਹਾਂ ਜੋ ਨਾਸ ਨੂੰ ਦੇਖ ਕੇ ਬੀ ਆਪ ਉੱਥੇ ਜਾ ਕੇ ਆਪਨਾ ਨਾਸ ਕਰਾਵਾਂ॥

ਦੋਹਰਾ॥ ਸਿੰਘ ਪਰਾਕੁਮ ਦੇਖ ਕੇ ਆਯੋ ਗਯੋ ਪਲਾਇ॥
      ਕਾਨ ਹ੍ਰਿਦਯ ਸੇ ਰਹਿਤ ਜੜ ਜਾਕਰ ਪੁਨ ਫਿਰ ਆਇ॥੩੩)

ਸੰਸਾਰ ਬੋਲਿਆ ਹੈ ਭਾਂਈ ਓਹ ਲੰਬਕਰਨ ਕੌਨ ਸਾ ਅਰ ਕਿਸ ਤਰ੍ਹਾਂ ਓਹ ਆਪਨੇ ਨਾਸ ਨੂੰ ਦੇਖ ਕੇ ਬੀ ਮੋਯਾ ਇਹ ਬਾਤ ਮੈਨੂੰ, ਦੱਸ॥ ਬਾਂਦਰ ਬੋਲਿਆ ਸੁਨ:—

॥੩-ਕਥਾ॥ ਕਿਸੇ ਬਨ ਬਿਖੇ ਕਰਾਲਕੇਸਰ (ਬਡਿਆਕੇਸ਼ਾਂ ਵਾਲਾ) ਨਾਮੀ ਸ਼ੇਰ ਰਹਿੰਦਾ ਸਾ । ਉਸ ਦਾ ਇਕ ਅਨੁਯਾਯੀ ਧੂਸਰਕ ਨਾਮੀ ਗਿੱਦੜ ਨੌਕਰ ਸਾੀ। ਇੱਕ ਦਿਨ ਉਸ ਸ਼ੇਰ ਨੂੰ ਹਾਥੀ ਦੇ ਨਾਲ ਲੜਦਿਆਂ, ਬੜੀਆਂ ਚੋਟਾਂ ਲੱਗੀਆਂ, ਜਿਸ ਕਰਕੇ ਓਹ ਇਕ ਪੈਰ ਵੀ ਨਹੀਂ ਚਲ ਸਕਦਾ ਸਾ। ਉਸਦੇ ਨਾਂ ਉਠਨ ਕਰਕੇ ਗਿੱਦੜ ਬੀ ਭੁੱਖ ਨਾਲ ਦੁਬਲਾ ਹੋ ਗਿਆ। ਅਗਲੇ ਦਿਨ ਗਿੱਦੜ ' ਨੇ ਕਿਹਾ ਹੈ ਸ੍ਵਾਮੀ ਮੈਂ ਤਾਂ ਭੁੱਖ ਨਾਲ ਨਿਰਬਲ ਹੋ ਗਿਆ ਹਾਂ ਤੇ ਤੁਰ ਬੀ ਨਹੀਂ ਸਕਦਾ ਫੇਰ ਤੇਰੀ ਸੇਵਾ ਕਿਸ ਪ੍ਰਕਾਰ ਕਰਾਂਗਾ॥