ਪੰਨਾ:ਪੰਚ ਤੰਤ੍ਰ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩੨

ਪੰਚ ਤੰਤ੍ਰ


ਸ਼ੇਰ ਬੋਲਿਆ ਹੇ ਗਿੱਦੜ ਜਾ ਕੇ ਕਿਸੇ ਜੀਵ ਨੂੰ ਢੂੰਡ ਜੋ ਮੈਂ ਇਸ ਹਾਲ ਵਿਖੇ ਭੀ ਉਸ ਨੂੰ ਮਾਰ ਕੇ ਤੇਰਾ ਨਿਰਬਾਹ ਕਰਾਂ। ਇਸ ਬਾਤ ਨੂੰ ਸੁਨ ਕੇ ਗਿੱਦੜ ਢੂੰਡਦਾ ੨ ਕਿਸ ਪਿੰਡ ਦੇ ਮੁੱਢ ਗਿਆ। ਉਸ ਜਗਾਂ ਪਰ ਲੰਬਕਰਨ ਨਾਮੀ ਗਧੇ ਨੂੰ ਤਲਾ ਦੇ ਕੰਢੇ ਉੱਤੇ ਬੜੇ ਜਤਨ ਨਾਲ ਦਭ ਦੀਆਂ ਜੜਾਂ ਖਾਂਦੇ ਨੂੰ ਦੇਖਿਆ ਉਸ ਦੇ ਕੋਲ ਜਾ ਕੇ ਗਿੱਦੜ ਨੇ ਕਿਹਾ ਹੇ ਮਾਮੇ ਪੈਰੀ ਪੌਨਾ ਹਾਂ ਚਿਰ ਪਿਛੋਂ ਦੇਖਿਆ ਹੈਂ॥ ਦਸ ਤਾਂ ਸਹੀ ਜੋ ਐਡਾ ਲਿੱਸਾ ਕਿਉਂ ਹੋਯਾ ਹੈਂ। ਓਹ ਬੋਲਿਆ। ਹੇ ਭਾਨਜੇ (ਭਨੇਵੇਂ) ਕੀ ਦੱਸਾਂ ਏਹ ਧੋਬੀ ਬੜਾ ਨਿਰਦਈ ਹੈ ਕਿਉਂ ਜੋ ਮੇਰੇ ਉਤੇ ਬੜਾ ਭਾਰ ਲਦਦਾ ਹੈ ਪਰ ਮੈਨੂੰ ਇਕ ਮੁੱਠ ਘਾਸ ਬੀ ਨਹੀਂ ਦਿੰਦਾ। ਸਿਰਫ਼ ਧੂੜ ਵਿਚ ਗਲੀਆਂ ਹੋਈਆਂ ਦੱਭ ਦੀਆਂ ਜੜ੍ਹਾਂ ਨੂੰ ਖਾਂਦਾ ਹਾਂ। ਸੋ ਇਸ ਨਾਲ ਮੇਰਾ ਸਰੀਰ ਕੀਕੂੰ ਮੋਟਾ ਹੋਵੇ॥ ਗਿੱਦੜ ਬੋਲਿਆ ਜੇਕਰ ਏਹ ਗੱਲ ਹੈ ਤਾਂ ਇਕ ਸੁੰਦਰ ਹਰੇ ੨ ਘਾਸ ਵਾਲਾ ਨਦੀ ਦੇ ਕੰਢੇ ਉਪਰ ਖੇਤ ਹੈ ਉੱਥੇ ਚਲ ਕੇ ਮੇਰੇ ਨਾਲ ਆਨੰਦ ਕਰ॥ ਗਧਾ ਬੋਲਿਆ ਹੇ ਭਾਨਜੇ ਤੂੰ ਤਾਂ ਠੀਕ ਕਿਹਾ ਹੈ ਪਰ ਅਸੀਂ ਤਾਂ ਪਿੰਡ ਦੇ ਰਹਿਨਵਾਲੇ ਹਾਂ ਬਨ ਦੇ ਰਹਿਨ ਵਾਲੇ ਸਾਨੂੰ ਖਾ ਲੈਂਦੇ ਹਨ ਇਸ ਲਈ ਓਹ ਖੇਤ ਸਾਡੇ ਕਿਸ ਕੰਮ ਹੋਯਾ॥ ਗਿੱਦੜ ਨੇ ਕਿਹਾ ਹੇ ਮਾਮੇ ਐਉਂ ਨਾ ਕਹੁ ਓਹ ਜਗਾਂ ਤਾਂ ਮੈਂੀ ਰੱਖੀ ਹੋਈ ਹੈ ਉਥੇ ਕੋਈ ਹੋਰ ਨਹੀਂ ਆ ਸੱਕਦਾ ਬਲਕਿ ਇਸੇ ਤਰ੍ਹਾਂ ਧੋਬੀ ਤੋਂ ਦੁਖੀ ਹੋਈਆਂ ਤਿੰਨ ਖੋਤੀਆਂ ਬੇ ਖਸਮੀਆਂ ਉੱਥੇ ਹੋਰ ਬੀ ਹਨ॥ ਉਹ ਬੜੀਆਂ ਮੁਟਿਆਰਾਂ ਹਨ ਉਨ੍ਹਾਂ ਨੇ ਮੈਨੂੰ ਕਿਹਾ ਹੈ ਜੇਕਰ ਤੂੰ ਸਾਡਾ ਸੱਚਾ ਮਾਮਾ ਹੈ ਤਾਂ ਕਿਸੇ ਪਿੰਡ ਵਿਖੇ ਜਾ ਕੇ ਸਾਡੇ ਜੇਹਾ ਖਾਵੰਦ ਲਿਆ ਦੇ। ਇੱਸੇ ਲਈ ਮੈਂ ਤੈਨੂੰ ਉੱਥੇ ਲੈ ਚਲਦਾ ਹਾਂ॥ ਗਿੱਦੜ ਦੀ ਗੱਲ ਨੂੰ ਸੁਨ ਕਾਮਦੇਵ ਨਾਲ ਪੀੜਿਆ ਹੋਯਾ ਗਧਾ ਬੋਲਿਆ॥ ਜੇ ਏਹੋ ਜੇਹੀ ਗੱਲ ਹੈ ਤਾਂ ਅੱਗੇ ਚਲ ਮੈਂ ਤੇਰੇ ਪਿਛੇ ਚੱਲਾਂ॥ ਕਿਆ ਠੀਕ ਕਿਹਾ ਹੈ:—

ਦੋਹਰਾ॥ ਨਾ ਅੰਮ੍ਰਿਤ ਨਾ ਵਿਖ ਕਛੂ ਇਕ ਨਾਰੀ ਕੌ ਤ੍ਯਾਗ॥
      ਮਿਲੇ ਜਾ ਕੇ ਜੀਵਨਾ ਬਿਛੜੇ ਮਰਨਾ ਲਾਗ॥੩੪॥ ਤਥਾ
ਸੋਰਠਾ॥ ਬਿਨ ਦਰਸਨ ਬਿਨ ਸੰਗ,ਨਾਰਿ ਨਾਮ ਮਨ ਮਥ ਜਗੇ॥