ਪੰਨਾ:ਪੰਚ ਤੰਤ੍ਰ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੦

ਪੰਚ ਤੰਤ੍ਰ

ਉੱਥੇ ਮਸੂਲੀਆਂ ਨੇ ਉਸ ਦੇ ਸਿਰ ਤੇ ਪੇਟੀ ਦੇਖ ਕੇ ਮਸੂਲ ਮੰਗਿਆ ਅਤੇ ਰਾਜਾ ਪਾਸ ਲੈ ਗਏ। ਰਾਜਾ ਨੇ ਜੋ ਉਸ ਪਟਾਰੀ ਨੂੰ ਖੋਲ੍ਹਕੋ ਦੇਖਿਆ ਤਾਂ ਵਿੱਚ ਪਿੰਗਲਾ ਬੈਠਾ ਹੋਯਾ ਹੈ ਤਦ ਰਾਜਾ ਨੇ ਪੁਛਿਆ ਏਹ ਕੀ ਬ੍ਰਿਤਾਂਤ ਹੈ। ਓਹ ਬੋਲੀ ਏਹ ਮੇਰਾ ਭਰਤਾ ਰੋਗੀ ਹੈ ਮੇਰੇ ਕੁਟੰਬੀਆ ਨੇ ਇਸ ਨਾਲ ਵਿਰੋਧ ਕਰਕੇ ਕੱਢ ਦਿੱਤਾ ਹੈ ਤੇ ਮੈਂ ਇਸਨੂੰ ਪਤਿ ਜਾਨਕੇ ਸਿਰ ਤੇ ਚੁੱਕ ਕੇ ਤੇਰੇ ਨਗਰ ਵਿਖੇ ਆਈ ਹਾਂ। ਇਸ ਬਚਨ ਨੂੰ ਸੁਨਕੇ ਰਾਜਾ ਨੇ ਕਿਹਾ ਤੂੰ ਮੇਰੀ ਧਰਮ ਦੀ ਭੈਨ ਹੈਂ ਇਹ ਦੋ ਪਿੰਡ ਲੈਕੇ ਆਪਣੇ ਪਤੀ ਨਾਲ ਸੁਖ ਨੂੰ ਭੋਗ। ਉਸ ਬ੍ਰਾਹਮਨ ਨੂੰ ਜੋ ਕਿਸੇ ਸਾਧੂ ਨੇ ਉਸ ਖੂਹ ਵਿੱਚੋਂ ਕੱਢਿਆ ਤਾਂ ਓਹ ਬੀ ਉਸੇ ਸ਼ਹਿਰ ਨੂੰ ਆਯਾ। ਜਦ ਉਸ ਦੁਸਟ ਬ੍ਰਾਹਮਨੀ ਨੇ ਦੇਖਿਆ ਤਾਂ ਰਾਜਾ ਨੂੰ ਜਾ ਕਿਹਾ ਜੋ ਏਹ ਮੇਰੇ ਪਤਿ ਦਾ ਵੈਰੀ ਆਯਾ ਹੈ। ਰਾਜਾ ਨੇ ਉਸਦੇ ਮਾਰਨ ਦਾ ਹੁਕਮ ਦੇ ਦਿੱਤਾ। ਬ੍ਰਾਹਮਨ ਨੇ ਕਿਹਾ ਹੇ ਰਾਜਾ ਇਸਨੇ ਮੇਰੇ ਕੋਲੋਂ ਜੋ ਕੁਝ ਲੀਤਾ ਹੈ ਸੋ ਮੈਨੂੰ ਦਿਵਾ ਦੇਵੋ ਕਿਉਂ ਜੋ ਆਪ ਨਯਾਇ ਕਰਨ ਵਾਲੇ ਹੋ। ਰਾਜਾ ਨੇ ਕਿਹਾ ਹੇ ਭਦ੍ਰੇ ਤੂੰ ਜੋ ਕੁਝ ਇਸ ਪਾਸੋਂ ਲੀਤਾ ਹੋਯਾ ਹੈ ਸੌ ਦੇਹੁ ਉਹ ਬੋਲੀ ਹੇ ਮਹਾਰਾਜ ਮੈਂ ਤਾਂ ਕੁਝ ਨਹੀਂ ਲੀਤਾ॥ ਬ੍ਰਾਹਮਨ ਨੇ ਕਿਹਾ ਮੈਂ ਤਿੰਨ ਵਾਰੀ ਕਹਿਕੇ ਆਪਣੀ ਅੱਧੀ ਉਮਰਾ ਇਸ ਨੂੰ ਦਿੱਤੀ ਹੈ ਸੋ ਦੇ ਦੇਵੇ। ਤਦ ਬਾਹਮਨੀ ਨੇ ਰਾਜਾ ਤੋਂ ਡਰਦੇ ਮਾਰੇ ਤਿੰਨ ਵੇਰੀ ਇਹ ਆਖਿਆ ਜੋ ਮੈਂ ਇਸ ਦੇ ਉਮਰਾ ਲਈ ਹੋਈ ਹੈ ਇਸਨੂੰ ਦਿੱਤੀ ਇਤਨਾ ਕਹਿੰਦਿਆਂ ਹੀ ਉਹ ਮਰ ਗਈ॥ ਰਾਜਾ ਨੇ ਹੈਰਾਨ ਹੋਕੇ ਪੁੱਛਿਆ ਇਹ ਕੀ ਬਾਤ ਹੈ ਬ੍ਰਾਹਮਨ ਨੇ ਸਾਰਾ ਹਾਲ ਕਹਿ ਸੁਨਾਯਾ ਇੱਸੇ ਲਈ ਮੈਂ ਆਖਦਾ ਹਾਂ:—

ਦੋਹਰਾ॥ ਜਾਂ ਹਿਤ ਛਾਤੀ ਅਪਨ ਕੁੱਲ ਉਮਰ ਅਰਧ ਦਈ ਹਾਰ॥
     ਸੋ ਛਾਡਤ ਮੁਹਿ ਪ੍ਰੇਮ ਬਿਨ ਕਿਆ ਨਾਰੀ ਇਤਬਾਰਿ॥੪7।

ਇਹ ਬਾਤ ਸੁਨਾਕੇ ਬਾਂਦਰ ਫੇਰ ਬੋਲਿਆ॥ ਕਿਆ ਸੁੰਦਰ ਏਹ ਕਹਾਨੀ ਸੁਨੀ ਜਾਂਦੀ ਹੈ:—

ਦੋਹਰਾ॥ਕਿਆ ਨ ਦੇਸ਼ ਕਿਆ ਨਾ ਕਰਤ ਇਸ ਜਿੱਤ ਨਰਸਰਬ
     ਬਿਨਾਂ ਅਸ੍ਵ ਜਹ ਹੇਖਤੇ ਮੁੰਡਨ ਸਿਰ ਬਿਨ ਪਰਬ॥੪੮॥

ਸੰਸਾਰ ਨੇ ਕਿਹਾ ਏਹ ਬਾਤ ਕਿਸ ਤਰਾਂ ਹੈ ਬਾਂਦ੍ਰ ਬੋਲਯਾ ਸੁਨ:—