ਪੰਨਾ:ਪੰਚ ਤੰਤ੍ਰ.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੪੧


੭ ਕਥਾ॥ ਭਾਰਤ ਦੇਸ ਵਿਖੇ ਪ੍ਰਸਿੱਧ ਬਲ ਵਾਲਾ ਅਨੇਕ ਰਾਜਿਆਂ ਦੇ ਸੰਮੂਹ ਦੇ ਮੁਕਟਾਂ ਦੀਆਂ ਕਿਰਨਾਂ ਨਾਲ ਜੜੇ ਹੋਏ ਚਰਨਾਂ ਵਾਲਾ, ਸਰਦ ਰਿਤੁ ਦੇ ਚੰਦੂਮਾਂ ਦੀ ਕਿਰਨਾਂ ਦੀ ਨਯਾਈਂ ਯਸ ਵਾਲਾ, ਸਮੁੰਦ੍ਰ ਤੰੀਕੂ ਪ੍ਰਿਥਵੀ ਦਾ ਸਵਾਮੀ ਨੰਦ ਨਾਮੀ ਰਾਜਾ ਸੀ, ਉਸਦਾ ਮੰਤ੍ਰੀ ਸਬ ਸ਼ਾਸਤ੍ਰਾਂ ਦੇ ਸਾਰ ਨੂੰ ਜਾਨਨ ਵਾਲਾ ਵਰਰੁਚਿ ਸਾ। ਇੱਕ ਦਿਨ ਉਸ ਵਜੀੀਰ ਦੀ ਇਸਤ੍ਰੀ ਕਿਸੇ ਬਾਤ ਤੋਂ ਰੁੱਸ ਗਈ। ਪਰ ਓਹ ਉਸ ਮੰਤ੍ਰੀ ਨੂੰ ਬਹੁਤ ਪਿਆਰੀ ਸੀ ਬਹੁਤੇਰਾ ਮਨਾ ਰਿਹਾ ਪਰ ਓਹ ਨਾ ਮੰਨੀ। ਪਤੀ ਨੇ ਉਸ ਨੂੰ ਕਿਹਾ ਹੇ ਭ੍ਰਦੇ ਜਿਸ ਤਰਾਂ ਤੂੰ ਪ੍ਰਸੰਨ ਹੋਵੇ ਸੋ ਦੱਸ ਮੈਂ ਉਸੇ ਬਾਤ ਨੂੰ ਕਰਾਂ॥ ਉਸ ਨੇ ਕਿਹਾ ਜੇਕਰ ਤੂੰ ਆਪਣਾ ਸਿਰ ਦਾਹੜੀ ਮੁਨਵਾ ਕੇ ਮੇਰੇ ਪੈਰੀਂ ਪਵੇਂ ਤਾਂ ਮੈਂ ਰਾਜੀ ਹੋ ਜਾਵਾਂਗੀ। ਵਜੀਰ ਨੇ ਏਹੋ ਕੀਤਾ ਅਤੇ ਓਹ ਪ੍ਰਸੰਨ ਹੋ ਗਈ।

ਇਸੇ ਤਰ੍ਹਾਂ ਨੰਦ ਰਾਜਾ ਦੇ ਤੀਮੀ ਬੀ ਗੁੱਸੇ ਹੋ ਗਈ ਤੇ ਮਨਾਈ ਨਾਂ ਮੰਨੀ॥ ਰਾਜਾ ਨੇ ਕਿਹਾ ਹੇ ਪਿਆਰੀ ਮੈਂ ਤਾਂ ਤੇਰੇ ਬਾਝ ਪਲ ਭਰ ਨਹੀਂ ਜੀਉਂ ਸਕਦਾ ਇਸ ਲਈ ਤੇਰੀ ਪੈਰੀਂ ਪੈਂਦਾ ਹਾਂ ਤੂੰ ਗੁੱਸਾ ਜਾਨ ਦੇਹੁ ਉਹ ਬੋਲੀ ਜੇਕਰ ਤੂੰ ਆਪਣੇ ਮੂੰਹ ਵਿਖੇ ਲਗਾਮ ਲੈ ਕੇ ਘੋੜਾ ਬਨੇਂ ਅਰ ਮੈਂ ਤੇਰੀ ਪਿੱਠ ਤੇ ਚੜ੍ਹ ਕੇ ਤੈਨੂੰ ਦੁੜਾਵਾਂ ਅਤੇ ਘੋੜੇ ਵਾਂਙ ਹਿਣਕੇਂ ਤਾਂ ਮੈਂ ਖੁਸ਼ ਹੋਵਾਂਗੀ ਰਾਜਾ ਨੇ ਏਹੋ ਕੰਮ ਕੀਤਾ ਜਦ ਸਵੇਲੇ ਰਾਜਾ ਸਭਾ ਵਿਖੇ ਆ ਕੇ ਬੈਠਾ ਤਦ ਮੰਤ੍ਰੀ ਬੀ ਆਯਾ ਉਸ ਨੂੰ ਮੁੰਨਿਆਂ ਦੇਖ ਕੇ ਰਾਜਾ ਨੇ ਪੁਛਿਆ ਹੋ ਮੰਤ੍ਰੀ ਬਿਨਾਂ ਪਰਬ ਤੋਂ ਤੇਰਾ ਭੱਦਨ ਕਿਉਂ ਹੋਯਾ ਹੈ ਮੰਤ੍ਰੀ ਬੋਲਿਆ:—

ਦੋਹਰਾ॥ ਕਿਆ ਨ ਦੇਤ ਕਿਆ ਨਾ ਕਰਤ ਇਸ ਤ੍ਰੀਜਿਤ ਨਰ ਸਰਬ॥
    ਬਿਨਾਂ ਅਸ੍ਵ ਜਹਾਂ ਹੈ ਖਤੇ ਸਿਰ ਮੁੰਡਾ ਤਿਸ ਪਰਬ॥੪੯॥

ਇਸ ਲਈ ਹੇ ਦੁਸਟ ਸੰਸਾਰ ਤੂੰ ਭੀ ਉਸ ਰਾਜਾ ਅਤੇ ਵਜੀਰ ਦੀ ਨਯਾਈਂ ਇਸਤ੍ਰੀ ਦਾ ਜਿੱਤਿਆ ਹੋਯਾ ਹੈਂ ਇੱਸੇ ਲਈ ਤੂੰ ਆਕੇ ਮੇਰੇ ਮਾਰਨ ਦਾ ਉਪਾ ਸੋਚਿਆ ਹੈ ਪਰ ਆਪਣੀ ਬੋਲੀ ਬੋਲਨ ਕਰਕੇ ਪ੍ਰਗਟ ਹੋ ਗਿਆ ਹੈਂ ਇਸੇ ਪਰ ਕਿਹਾ ਹੈ:—

ਦੋਹਰਾ॥ ਅਪਨੇ ਹੀਂ ਮੁਖ ਦੋਸ ਕਰ ਸੁਨ ਸਾਰਕ ਬੰਧਾਤ |
     ਬਗਲਾ ਬੰਧਤ ਨਹ ਕੋਊ ਮੋਨ ਸਰਬ ਸੁਖ ਦਾਤ॥੫॥
 ਤਥਾ ਸਿਘ ਚਰਮ ਰਾਸਭ ਢਕਿਓ ਲੋਗਨ ਭੈ ਉਪਜਾਇ॥