ਪੰਨਾ:ਪੰਚ ਤੰਤ੍ਰ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੨

ਪੰਚ ਤੰਤ੍ਰ



ਗੁਪਤ ਹੋਇ ਸੁਖ ਭੋਗਤਾ ਬੋਲੀ ਦੀਓ ਮਰਾਇ ॥੫੧॥

ਸੰਸਾਰ ਬੋਲਿਆ ਏਹ, ਕਥਾ ਕਿਸ ਪ੍ਰਕਾਰ ਹੈ ਬਾਂਦਰ ਨੇ ਕਿਹਾ ਸੁਨ:-

੮ ਕਥਾ॥ ਕਿਸੇ ਜਗਾ ਪਰ ਇੱਕ ਧੋਬੀ ਰਹਿੰਦਾ ਸੀ ਉਸ ਦੇ ਪਾਸ ਇੱਕੋ ਗਧਾ ਸੀ ਘਾਸ ਦੇ ਨਾ ਮਿਲਨ ਕਰਕੇ ਓਹ ਬੜਾ ਦੁਬਲਾ ਹੋਇਆ ਸੀ॥ ਬਨ ਵਿਖੇ ਫਿਰਦੇ ਹੋਏ ਧੋਬੀ ਨੂੰ ਮੋਯਾ ਹੋਯਾ ਸ਼ੇਰ ਲੱਭਾ॥ ਉਸ ਨੇ ਸੋਚਿਆ ਕਿਆ ਚੰਗਾ ਕੰਮ ਬਨਿਆ ਹੈ ਜੋ ਇਸ ਸ਼ੇਰ ਦੀ ਖੱਲ ਨਾਲ ਖੋਤੇ ਨੂੰ ਢੱਕ ਕੇ ਜਵਾਂ ਦੇ ਖੇਤ ਵਿਖੇ ਛੱਡ ਦਿੰਦਾ ਹਾਂ ਜੋ ਖੇਤ ਦੇ ਰਾਖੇ ਇਸ ਨੂੰ ਸ਼ੇਰ ਜਾਨ ਕੇ ਖੇਤ ਵਿੱਚੋਂ ਨਾ ਕੱਢਨਗੇ। ਉਸਨੇ ਇਸੇ ਤਰ੍ਹਾਂ ਕੀਤਾ ਤੇ ਓਹ ਖੋਤਾ ਰਾਤ ਨੂੰ ਤਾਂ ਖੇਤ ਚਰ ਲਵੇ ਤੇ ਸਵੇਰੇ ਧੋਬੀ ਉਸ ਨੂੰ ਆਪਣੇ ਘਰ ਲੈ ਆਵੇ। ਇਸ ਪ੍ਰਕਾਰ ਕਰ ਦਿਆਂ ਕਿਤਨੇਕ ਦਿਨਾਂ ਵਿਖੇ ਓਹ ਖੋਤਾ ਮੋਟਾ ਤਾਜਾ ਹੋ ਗਿਆ ਤੇ ਬੜੇ ਜਤਨ ਨਾਲ ਬੀ ਧੋਬੀ ਦੇ ਨਾਲ ਨਾ ਆਵੇ ਇੱਕ ਦਿਨ ਰਾਤ ਦੇ ਵੇਲੇ ਕਿਸੇ ਖੋਤੀ ਦੇ ਹੀਂਗਨ ਨੂੰ ਸੁਨ ਕੇ ਓਹ ਗਧਾ ਬੀ ਹੀਂਗਨ ਲੱਗਾ ਤਦ ਖੇਤ ਦੇ ਰਾਖਿਆਂ ਨੇ ਜਾਨਿਆਂ ਜੋ ਏਹ ਤਾਂ ਖੋਤਾ ਹੀ ਸ਼ੇਰ ਦੀ ਖੱਲ ਨਾਲ ਲਪੇਟਿਆ ਹੋਯਾ ਹੈ ਸੋ ਉਨ੍ਹਾਂ ਨੇ ਉਸ ਨੂੰ ਕੁਟ ਘੱਤਿਆ ਇਸੇ ਲਈ ਮੈਂ ਆਖਿਆ ਹੈ:-

ਦੋਹਰਾ॥ਸਿੰਘ ਚਰਮ ਰਾਸਭ ਢਕਿਓ ਲੋਗਨ ਭੈ ਉਪਜਾਇ।
          ਗੁਪਤ ਹੋਇ ਸੁਖ ਭੋਗਤਾ ਬੋਲੀ ਦੀਓ ਮਰਾਇ॥੫੨॥

}}

ਇਸ ਪ੍ਰਕਾਰ ਬਾਂਦਰ ਦੇ ਨਾਲ ਸੰਸਾਰ ਗੱਲਾਂ ਹੀਂ ਕਰ ਰਿਹਾ ਸੀ ਕਿ ਇਤਨੇ ਚਿਰ ਵਿਖੇ ਇਕ ਜਲ ਜੀਵ ਨੇ ਉਸ ਨੂੰ ਆ ਕੇ ਕਿਹਾ ਕਿ ਤੇਰਾ ਘਰ ਤਾਂ ਕਿਸੇ ਹੋਰ ਜਲ ਜੀਵ ਨੇ ਮੱਲ ਲਿਆ ਹੈ ਅਤੇ ਤੇਰੀ ਤੀਮੀ ਤੇਰੇ ਪ੍ਰੇਮ ਕਰਕੇ ਅੰਨ ਪਾਣੀ ਛੱਡਕੇ ਤੇਰੇ ਵਿਯੋਗ ਵਿੱਚ ਹੀ ਮਰ ਗਈ ਹੈ॥ ਇਸ ਪ੍ਰਕਾਰ ਉਹ ਵਰਨ ਵਜ੍ਰ / ਪਾਤ ਜਿਹਾ ਸੁਨ ਕੇ ਬੜਾ ਘਬਰਾਯਾ ਹੋਯਾ ਵਿਰਲਾਪ ਕਰਨ ਲਗਾ ਹਾਇ ਹਾਇ ਮੇਰੇ ਮੰਦ ਭਾਗੀ ਨਾਲ ਏਹ ਕੀ ਬਨਿਆਂ ਮਹਾਤਮਾ ਐਉਂ ਆਖਦੇ ਹਨ:-

ਦੋਹਰਾ॥ ਜਾ ਕੇ ਘਰ ਮਾਤਾ ਨਹੀਂ ਨਹਿ ਮਿਠ ਬੋਲੀ ਨਾਰਿ॥
           ਤਾਂਕੋ ਘਰ ਬਨ ਏਕ ਬ੍ਰਿਥਾ ਰਚਿਯੋ ਘਰ ਬਾਰ॥੫੩॥

}}