ਪੰਨਾ:ਪੰਚ ਤੰਤ੍ਰ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੪੩


ਇਹ ਕਹਿਕੇ ਸੰਸਾਰ ਬੋਲਿਆ ਹੇ ਮਿਤ੍ਰ ਤੂੰ ਖਿਮਾ ਕਰ ਜੋ ਮੈਂ ਤੇਰਾ ਬੜਾ ਅਪਰਾਧ ਕੀਤਾ ਸੀ ਉਸਦਾ ਫਲ ਪਾ ਲਿਆ ਹੁਨ ਮੇਂ ਤੀਮੀ ਦੇ ਵਿਯੋਗ ਵਿਖੇ ਅਗਨਿ ਪ੍ਰਵੇਸ਼ ਕਰਦਾ ਹਾਂ ਇਸ ਬਾਤ ਨੂੰ ਸੁਨ ਬਾਂਦਰ ਹੱਸਕੇ ਬੋਲਿਆ ਹੇ ਭਾਈ ਮੈਂ ਤਾਂ ਪਹਿਲੇ ਹੀ ਜਾਨ ਚੁੱਕਾ ਸਾਂ ਜੋ ਤੂੰ ਇਸਤ੍ਰੀ ਦੇ ਵਸ ਹੈ ਅਰ ਇਸਤ੍ਰੀਜਿਤ ਹੈਂ॥ ਹੁਨ ਠੀਕ ਨਿਸਚੇ ਹੋ ਗਿਆ, ਹੇ ਮੂਰਖ ਖ਼ੁਸ਼ੀ ਦੇ ਵੇਲੇ ਤੂੰ ਦਲਗੀਰੀ ਕਰ ਬੈਠਾ ਹੈਂ ਕਿਉਂ ਜੋ ਏਹੋ ਜੇਹੀ ਤੀਮੀ ਦੇ ਮੋਯਾਂ ਤਾਂ ਖ਼ੁਸੀ ਕਰਨੀ ਚਾਹੀਦੀ ਹੈ। ਇਸ ਪਰ ਕਿਹਾ ਬੀ ਹੈ:-

ਦੋਹਰਾ॥ ਨਾਰਿ ਲੜਾਕੀ ਦੁਸਟ ਕੋ ਪੰਡਿਤ ਇਮ ਭਾਖੰਤ
ਜਰਾ ਆਯੁ ਸਮ ਦੁੱਖ ਕੀ ਦਾਤੀ ਹੈ ਸੁਖ ਹੰਭ ॥ ੫੪॥
ਤਾਂਭੇ ਐਸੀ ਨਾਰਿ ਕਾ ਨਾਮੁ ਨ ਲੇਵੇ ਮੀਤ।
ਜੋ ਚਾਹੋ ਸੁਖ ਆਪਨਾ ਮਾਨੋ ਬਚਨ ਸਪ੍ਰੀਤ॥੫੫॥
ਜੋ ਹਿਯ ਮੇਂ ਸੋ ਮੁਖ ਨਹੀਂ ਜੋ ਮੁਖ ਸੋ ਹਿਯ ਨਾਂਹਿ॥
ਹਿਤ ਕਬਹੂੰ ਨਹਿ ਕਰਤ ਹੈਂ ਨਾਰਿ ਚਰਿਤ੍ਰ ਅਬਾਂਹਿ ॥੫੬॥
ਨਾਰੀ ਰੂਪ ਨਿਹਾਰ ਕਰ ਅਗ੍ਯ ਮਰਤ ਹੈਂ ਐਸ
ਜਿਮ ਦੀਪਕ ਪਰ ਪਰਤ ਹੈਂ ਮੂਢ ਪਤੰਗ ਹਮੇਸੁ ॥੫੭॥
ਵਿਖ ਪੂਰਤ ਘਟ ਕਨਕ ਵਤ ਬਾਹਰ ਤੇ ਸੋਭੰਤ।
ਗੂੰਜਾ ਫਲ ਸਮ ਤਿਯਨ ਕੀ ਊਪਰ ਭਾ ਦਰਸੰਤ ॥੫੮॥
ਦੰਡੇ ਸੇਂ ਤਾੜਨ ਕਰੀ ਕਾਟੀ ਸ਼ਸਤ੍ਰਨ ਸਾਥ
ਦਾਨ ਮਾਨ ਉਸਤਤ ਕੀਏ ਵਸ ਨਹੀਂ ਨਾਰੀ ਨਾਥ॥੫੯॥
ਅਵਰ ਦੁਸਟਪਨ ਤਿਯਨ ਕਾ ਕਿਆ ਭਾਖੂੰ ਮੈਂ ਤੋਹਿ
ਕ੍ਰੋਧ ਯੁਕਤ ਹ੍ਵੈ ਪੁਤ੍ਰ ਨਿਜ ਘਾਤ ਕਰਤ ਬਿਨਂ ਮੋਹਿ ॥੬੦॥
ਰੁਖੀ ਸੇਂ ਪ੍ਰਿਯ ਬਾਤ ਕੋ ਕਠਿਨ ਸਾਥ ਨਰਮਾਤ
ਨੀਰਸ ਮੇਂ ਰਸ ਕੋ ਕਰਤ ਮੂਢ ਪੁਰਖ ਸੁਨ ਤਾਤ॥੬੧॥

ਇਹ ਸੁਨਕੇ ਸੰਸਾਰ ਬੋਲਿਆ ਹੈ ਮਿਤ੍ਰ ਇਹ ਬਾਤ ਸਬ ਠੀਕ ਹੈ ਪਰ ਮੈਂ ਕਿਆ ਕਰਾਂ ਕਿਉਂ ਜੋ ਮੈਨੂੰ ਦੋ ਅਨਰਥ ਇਕੱਠੇ ਆਗਏ ਇੱਕ ਤਾਂ ਮੇਰਾ ਘਰ ਉੱਜੜ ਗਿਆ ਅਤੇ ਦੂਜਾ ਤੇਰੇ ਜੇਹੇ ਮਿਤ੍ਰ ਨਾਲ ਵਿਰੋਧ ਹੋ ਗਿਆ ਹੱਛਾ ਦੈਵ ਯੋਗ ਨਾਲ ਏਹੋ ਜੇਹੀ ਬਾਤ ਹੋ ਜਾਂਦੀ ਹੈ ਇਸ ਪਰ ਕਿਹਾ ਬੀ ਹੈ