ਪੰਨਾ:ਪੰਚ ਤੰਤ੍ਰ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪੪

ਪੰਚ ਤੰਤ੍ਰ


ਦੋਹਰਾ॥ ਮੇਰੀ ਪੰਡਤਾਈ ਜਿਤੀ ਦੁਗੁਨੀ ਤਵ ਨਿਹਸੰਗ॥
            ਯਾਰ ਗਯੋ ਭਰਤਾ ਮਰਿਯੋ ਕਿ ਦੇਖੇ ਹ੍ਵੈ ਨੰਗ॥੬੨॥

ਬਾਂਦਰ ਬੋਲਿਆ ਕਿਸਤਰਾਂ ਸੰਸਾਰ ਨੇ ਕਿਹਾ ਸੁਨ:—

੯ ਕਥਾ॥ ਕਿਸੇ ਪਿੰਡ ਵਿਖੇ ਤੀਾਮੀ ਖਾਵੰਦ ਹਲ ਚਲਾਉਨ ਵਾਲੇ ਰਹਿੰਦੇ ਸੇ। ਉਸ ਹਾਲੀ ਦੀ ਤੀਮੀ ਜੱਟ ਦੇ ਬੁਢਾੱਪੇ ਕਰਕੇ ਹਮੇਸ਼ਾਂ ਪਰਾਏ ਮਨੁਖਾਂ ਲਾਲ ਰਲੀ ਹੋਈ ਕਦੇ ਬੀ ਘਰ ਵਿਖੇ ਟਿਕਕੇ ਨਹੀਂ ਬੈਠਦੀ ਸੀ। ਕਿਸੇ ਇੱਕ ਠੱਗ (ਪਰਾਏ ਧਨ ਦੇ ਹਰਨ ਵਾਲੇ) ਨੇ ਉਸਨੂੰ ਪਛਾਨ ਕੇ ਏਕੰਤ ਵਿਖੇ ਕਿਹਾ ਹੇ ਭਦ੍ਰੇ ਮੇਰੀ ਤੀਮੀਾਂ ਮਰ ਗਈ ਹੈ ਅਤੇ ਮੈਂ ਤੇਰੀ ਸਰਤ ਦੇਖਕੇ ਮੋਹਿਆ ਗਿਆ ਹਾਂ। ਸੋ ਇਸ ਲਈ ਤੂੰ ਮੇਰੇ ਨਾਲ ਹੀ ਅਨੰਦ ਕਰ। ਉਸਨੇ ਕਿਹਾ ਹੇ ਭਦ੍ਰ ਜੇਕਰ ਏਹ ਗੱਲ ਠੀਕ ਹੈ ਤਾਂ ਮੇਰੇ ਪਤਿ ਪਾਸ ਬਹੁਤ ਸਾਰਾ ਧਨ ਹੈ ਅਤੇ ਓਹ ਬਹੁਤ ਬੁੱਢਾ ਹੈ ਉੱਠ ਬੀ ਨਹੀਂ ਸਕਦਾ, ਸੋ ਓਹ ਧਨ ਲੈਕੇ ਮੈਂ ਤੇਰੇ ਕੋਲ ਆ ਜਾਂਦੀ ਹਾਂ ਅਤੇ ਉਸ ਧਨ ਦੇ ਕਰਕੇ ਤੇਰੇ ਨਾਲ ਸੁਖ ਭੋਗਾਂ, ਓਹ ਬੋਲਿਆਂ ਮੈਂ ਭੀ ਏਹੋ ਚਾਹੁੰਦਾ ਹਾਂ ਸੋ ਤੂੰ ਕਲ ਸਵੇਰੇ ਹੀ ਇਸ ਜਗਾ ਪਰ ਆ ਜਜਾਵੀਂ ਜੋ ਤੈਨੂੰ ਨਾਲ ਲੈਕੇ ਕਿਸੇ ਹੱਛੇ ਨਗਰ ਵਿਖੇ ਜਾਕੇ ਤੇਰੇ ਨਾਲ ਅਨੰਦ ਕਰਾਂ॥ ਓਹ ਉਸਦੇ ਨਾਲ ਪ੍ਰਤਿਗਯਾ ਕਰ ਪ੍ਰਸੰਨ ਹੋਕੇ ਆਪਨੇ ਘਰ ਗਈ, ਅਤੇ ਰਾਤ ਨੂੰ ਭਰਤਾ ਦੇ ਸੁੱਤਿਆਂ ਸਾਰਾ ਧਨ ਲੈਕੇ ਪ੍ਰਭਾਤ ਵੇਲੇ ਜਿਸ ਜਗਾ ਦਾ ਉਸ ਨੇ ਪਤਾ ਦਸਿਆ ਸੀ ਉੱਥੇ ਚਲ ਗਈ। ਓਹ ਠੱਗ ਬੀ ਉਸਨੂੰ ਲੈਕੇ ਦੱਖਨ ਦਿਸ਼ਾ ਨੂੰ ਤੁਰ ਪਿਆ ਦੋ ਕੋਹਾਂ ਉੱਤੇ ਜਾ ਕੇ ਇੱਕ ਨਦੀ ਆਈ ਤਦ ਠੱਗ ਨੇ ਸੋਚਿਆ ਜੋ ਇਸ ਬੁੱਢੀ ਤੀਮੀ ਨੂੰ ਲੋਜਾਕੇ ਮੈਂ ਕੀ ਕਰਾਂਗਾ। ਦੂਜੇ ਨਾ ਜਾਣੀਏ ਜੋ ਕੋਈ ਇਸਦਾ ਸੰਬੰਧੀ ਪਿਛੇ ਆ ਜਾਵੇ ਤਾਂ ਬੜੀ ਖਰਾਬੀ ਹੋਵੇਗੀ ਇਸਲਈ ਇਸ ਦਾ ਧਨ ਲੈ ਕੇ ਚਲਿਆ ਜਾਵੇ। ਇਹ ਸੋਚ ਕੇ ਉਸਨੂੰ ਬੋਲਿਆ ਹੇ ਭਲੀਏ ਲੋਕ ਏਹ ਨਦੀ ਬੜੀ ਤਾਰੂ ਹੈ ਇਸਲਈ ਪਹਿਲਾਂ ਲਟਾ ਪਟਾ ਪਾਰ ਛੱਡ ਆਵਾਂ ਵੇਰ ਆਕੇ ਤੈਨੂੰ ਆਪਣੀ ਪਿੱਠ ਤੇ ਚਾੜ੍ਹ ਕੇ ਲੈ ਜਾਵਾਂਗਾ, ਓਹ ਬੋਲੀ ਹੱਛਾ ਇਵੇਂ ਕਰ ਇਸ ਪ੍ਰਕਾਰ ਕਹਿਕੇ ਸਾਰਾ ਧਨ ਉਸਦੇ ਹਵਾਲੇ ਕਰ ਦਿੱਤਾ ਉਸਨੇ ਕਿਹਾ ਆਪਨੇ ਕਪੜੇ ਬੀ ਦੇਹ ਕਿਉ ਸੋ ਜਲ ਵਿਖੇ ਕਪੜੇ ਭਿੱਜ ਜਾਨਗੋ ਤ