ਪੰਨਾ:ਪੰਚ ਤੰਤ੍ਰ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੪੫


ਉਸਨੇ ਕਪੜੇ ਭੀ ਦੇ ਦਿੱਤੇ ਅਤੇ ਓਹ ਲੈਕੇ ਪਾਰ ਜਾਕੇ ਨੱਠ ਗਿਆ ਅਤੇ ਓਹ ਪਾਣੀ ਵਿੱਚ ਖੜੋਤੀ ਹੋਈ ਉਸਨੂੰ ਉਡੀਕ ਰਹੀ ਸੀ ਕਿ ਇਤਨੇ ਚਿਰ ਵਿਖੇ ਇਕ ਗਿਦੜੀ ਮਾਸ ਨੂੰ ਲੈਕੇ ਉੱਥੇ ਆ ਪਹੁੰਚੀ ਅਜੇ ਆਕੇ ਖੜੋਤੀ ਹੀ ਸੀ ਕਿ ਇਤਨੇ ਚਿਰ ਵਿੱਚ ਇਕ ਮੱਛੀ ਜਲ ਵਿਚੋਂ ਉਛਲਕੇ ਬਾਹਰ ਆਗਈ ਓਹ ਗਿਦੜੀ ਮਾਸ ਨੂੰ ਛੱਡਕੇ ਮੱਛੀ ਨੂੰ ਫੜਨ ਲੱਗੀ, ਮੱਛੀ ਤਾਂ ਕੁੱਦਕੇ ਨਦੀ ਵਿੱਚ ਜਾ ਪਈ ਅਤੇ ਮਾਸ ਨੂੰ ਇੱਲ ਲੈ ਗਈ ਓਹ ਗਿਦੜੀ ਵਿਚਾਰੀ ਦੇਖਦੀ ਹੀ ਹੱਕੀ ਬੱਕੀ ਰਹਿ ਗਈ ਉਸ ਨੂੰ ਦੇਖ ਓਹ ਤੀਮੀ ਬੋਲੀ:—

ਦੋਹਰਾ॥ ਗੀਧ ਗਯੋ ਲੈ ਮਾਸ ਕੋ ਮੱਛ ਗਯੋ ਜਲ ਮਾਂਹਿ।
     ਕਿਆ ਦੇਖਤ ਹੈ ਗੀਦੜੀ ਮਛ ਮਾਸ ਦੋਊ ਨਾਂਹਿ ॥੬੩॥

ਇਸ ਬਾਤ ਨੂੰ ਸੁਨਕੇ ਪਤਿ, ਦੌਲਤ ਅਤੇ ਯਾਰ ਤੋਂ ਖਾਲੀ ਨੰਗੇ ਭੀਮੀ ਨੂੰ ਗਿਦੜੀ ਨੇ ਕਿਹਾ:—

ਦੋਹਰਾ॥ ਮੇਰੀ ਪੰਡਤਾਈ ਜਿਤੀ ਦੁਗਨੀ ਤਵ ਨਿਹਸੰਗ॥
      ਯਾਰ ਗਯੋ ਭਰਤਾ ਮਰਿਯੋ ਕਿਆ ਦੇਖੇ ਹ੍ਵੈ ਨੰਗ॥੬੪॥

ਇਸ ਪ੍ਰਕਾਰ ਬਾਂਦਰ ਤੇ ਸੰਸਾਰ ਬਾਤਾਂ ਕਰਦੇ ਹੀ ਸੇ ਇੱਕ ਜਲ ਜੀਵ ਨੇ ਆ ਕੇ ਉਸ ਸੰਸਾਰ ਨੂੰ ਕਿਹਾ, ਤੇਰਾ ਘਰ ਤਾਂ ਇਕ ਬੜੇ ਭਾਰੀ ਸੰਸਾਰ ਨੇ ਘੇਰ ਲਿਆ ਹੈ ਇਸ ਬਾਤ ਨੂੰ ਸੁਨਕੇ ਓਹ ਸੰਸਾਰ ਉਸਦੇ ਕੱਢਨ ਦਾ ਹੀਲਾ ਸੋਚਦਾ ਹੋਯਾ ਬਾਂਦਰ ਨੂੰ ਬੋਲਿਆ ਦੇਖ ਮੇਰੇ ਉਪਰ ਪਰਮੇਸਰ ਦੀ ਕਰੋਪੀ ਹੋਈ ਹੈ॥

ਦੋਹਰਾ॥ਮੀਤ ਫਿਰਿਓ ਨਾਰੀ ਮਰੀ ਘਰ ਭੀ ਲੀਓ ਖੁਸਾਇ॥
     ਨਾ ਜਾਨੇ ਕਿਆ ਹੋਇ ਬਿਧਿ ਸਨ ਕਹਾ ਬਸਾਇ॥੬੫॥

ਅਥਵਾ ਇਹ ਬਾਤ ਠੀਕ ਹੈ:—

ਕੁੰਡਲੀਆਂ ਛੰਦ॥ ਬਾਾਮ ਬਿਧਾਤਾ ਕੇ ਭਏ ਸਬ ਕਾਰਜ ਪ੍ਰਤਿਕੂਲ।
ਹੋਤ ਅਤੇ ਇਮ ਜਿਮ ਪੜੇ ਦੁਖ ਪਰ ਦੁਖ ਨਜੁਲ॥
ਦੁਖ ਪਰ ਦੁੱਖ ਨਜੁਲ ਚੋਟ ਪਰ ਲਗਤੀ ਚੌਟਾ।
ਭੂਖ ਬਹੁਤ ਤਬ ਲਗੇ ਜਬੀ ਹ੍ਵੈ ਧਨ ਕਾ ਟੋਟਾ॥
ਕਹਿ ਸ਼ਿਵ ਨਾਥ ਵਿਚਾਰ ਦੁੱਖ ਨਹਿ ਮਿਟੇ ਅਕਮਾ
ਪੁਨ ਆਪਦ ਹੀ ਹੋਤ ਜਬੀ ਬਿਧਿ ਹੋਤ ਸੁ ਬਾਮਾ॥ ੬੬