ਪੰਨਾ:ਪੰਚ ਤੰਤ੍ਰ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੦

ਪੰਚ ਤੰਤ੍ਰ


ਕੁੰਡਲੀਆ ਛੰਦ॥ ਮੋਤੀ ਹਾਥੀ ਸੀਪ ਮੇਂ ਟਿਕੇ ਘਿਰੇ ਹੈਂ ਜੋਇ॥ ਛਿਦ੍ਰ ਭਏ ਮੋਡੀ ਵਿਧੇ ਤਿਮ ਨ੍ਰਿਪ ਜਾਨੋ ਲੋਇ। ਤਿਮ ਨਿਪ ਜਾਨੋ ਹੋਇ ਅਹੇ ਨ੍ਰਿਪ ਦੁਰਗ ਸੁਅੰਤਰ। ਸੈਨਾ ਸੇਤੀ ਘਿਰਿਓ ਚਹੂੰ ਦਿਸ ਹੈਂ ਮੰਤ੍ਰੀਵਰ। ਕਹਿ ਸ਼ਿਵਨਾਥ ਪੁਕਾਰ ਫੁਟੇਂ ਜਥੇ ਨ੍ਰਿਪ ਕੇ ਗੋਤੀੀ॥ ਭੇਦ ਖੁਲੇ ਇਮ ਬਿਧੇ ਸੀਪ ਹਾਥੀ ਕੇ ਮੋਤੀ॥੭੮॥

ਇਹ ਬਾਤ ਨਿਸਚੇ ਕਰਕੇ ਉਸਦੇ ਸਾਮਨੇ ਆ ਕੁਛਕ ਹੰਕਾਰ ਦਿਲ ਵਿਚ ਧਾਰ ਜਲਦੀ ਨਾਲ ਬੋਲਿਆ, ਹੇ ਮਾਮੇ ਆਪ ਇੱਥੇ ਮੌਤ ਦੇ ਮੁਖ ਵਿੱਚ ਕਿਉਂ ਆਏ ਹੋ ਕਿਉਂ ਜੋ ਏਹ ਹਾਥੀ ਸ਼ੇਰ ਨੇ ਮਾਰਿਆ ਹੈ ਅਤੇ ਮੈਨੂੰ ਇਸ ਦਾ ਰਾਖਾ ਛੱਡ ਕੇ ਸਨਾਨ ਕਰਨ ਨੂੰ ਗਿਆ ਹੈ ਉਸ ਨੇ ਜਾਂਦੀ ਵਾਰੀ ਮੈਨੂੰ ਆਖਿਆ ਸੀ ਕਿ ਜੇਕਰ ਕੋਈ ਬਘਿਆੜ ਆਵੇ ਤਾਂ ਮੈਨੂੰ ਚੋਰੀ ਚੋਰੀ ਖ਼ਬਰ ਕਰੀਂ ਕਿਉਂ ਜੋ ਮੈਂ ਇਸ ਬਨ ਨੂੰ ਬਘਿਆੜਾਂ ਤੋਂ ਖ਼ਾਲੀ ਕਰਾ ਦੇਨਾ ਹੈ, ਅਗੋਂ ਇੱਕ ਹਾਥੀ ਮੇਰਾ ਮਾਰਿਆ ਹੋਯਾ ਬਘਿਆੜ ਨੇ ਜੂਠਾ ਕਰ ਦਿੱਤਾ ਸੀ ਤਦ ਤੋਂ ਲੈਕੇ ਮੇਰਾ ਉਨ੍ਹਾਂ ਉੱਤੇ ਬੜਾ ਕ੍ਰੋਧ ਹੈ॥

ਇਸ ਬਾਤ ਨੂੰ ਸੁਨ ਕੇ ਡਰਿਆ ਹੋਯਾ ਬਘਿਆੜ ਬੋਲਿਆ ਭਨੇਵੇਂ ਤੂੰ ਮੈਨੂੰ ਪ੍ਰਾਨਾਂ ਦਾ ਦਾਨ ਦੇਹ ਮੈਂ ਤਾਂ ਚਲਿਆ ਹਾਂ ਪਰ ਜੇਕਰ ਚਿਰਾਕਾ ਬੀ ਸ਼ੇਰ ਆਵੇ ਤਾਂ ਬੀ ਤੂੰ ਮੇਰੇ ਆਉਨ ਦੀ ਗੱਲ ਉਸ ਨੂੰ ਨਾ ਦੱਸੀਂ ਏਹ ਕਹਿ ਕੇ ਓਹ ਚਲਿਆ ਗਿਆ॥

ਜਦ ਬਘਿਆੜ ਚਲਿਆ ਗਿਆ ਤਾਂ ਇਕ ਚਿਤ੍ਰਾ ਆ ਪਹੁੰਚਿਆ ਉਸ ਨੂੰ ਦੇਖ ਕੇ ਗਿੱਦੜ ਨੇ ਸੋਚਿਆ ਕਿ ਇਸਦੇ ਦੰਦ ਬੜੇ ਤਕੜੇ ਹਨ ਇਸਲਈ ਇਸ ਕੋਲੋਂ ਜਿਵੇਂ ਕਿਵੇਂ ਇਸ ਖਲੜੀ ਨੂੰ ਪੜਾਉਂਦਾ ਹਾਂ, ਇਹ ਸੋਚਕੇ ਉਸਨੂੰ ਬੋਲਿਆ ਹੇ ਭਾਨਜੇ ਬੜੇ ਦਿਨਾਂ ਪਿੱਛੋਂ ਮਿਲਿਆ ਹੈਂ ਮੈਨੂੰ ਤਾਂ ਤੂੰ ਭੁੱਖਾ ਲਭਦਾ ਹੈਂ ਸੋ ਤੂੰ ਅਤਿਥਿ ਹੈਂ ਏਹ ਹਾਥੀ ਸ਼ੇਰ ਦਾ ਮਾਰਿਆ ਪਿਆ ਹੈ ਅਤੇ ਮੈਂ ਇਸ ਦਾ ਰਾਖਾ ਹਾਂ ਸੋ ਜਿਤਨਾ ਚਿਰ ਸ਼ੇਰ ਨਹੀਂ ਆਉਂਦਾ ਉਤਨਾ ਚਿਰ ਤੀਕੂੰ ਇਸਦਾ ਮਾਸ ਖਾਕੇ ਪ੍ਰਸੰਨ ਹੋਕੇ ਚਲਿਆ ਜਾ। ਓਹ ਬੋਲਿਆ ਭਾਈ ਜੇਕਰ ਏਹ ਬਾਤ ਠੀਕ ਹੈ ਤਾਂ ਮੈਂ ਇਸ ਮਾਸ ਤੋਂ ਬਸ ਕੀਤੀ ਕਿਉਂ ਜੋ ਜੀਉਂਦਾ ਜਾਗਦਾ ਤਾਂ ਅਨੇਕ ਪ੍ਰਕਾਰ ਦੇ ਸੁਖ ਭੋਗਦਾ ਹੈ॥ ਕਿਹਾ ਬੀ ਹੈ:—