ਪੰਨਾ:ਪੰਚ ਤੰਤ੍ਰ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਤੰਤ੍ਰ

੨੫੧


ਦੋਹਰਾ॥ ਭੱਖਨ ਯੋਗ ਜੋ ਸ੍ਵਾਦ ਯੁਤ ਅਰ ਖਾਏ ਪਚ ਜਾਇ॥
      ਤਾਹੀਂ ਕਾ ਭੱਖਨ ਕਰਤ ਹੀ ਚਾਹਤ ਸੁਖ ਕਾਇ॥੭੯॥

ਸੋ ਇਸ ਲਈ ਓਹ ਚੀਜ਼ ਖਾਨੀ ਚਾਹੀਦੀ ਹੈ ਜੋ ਸੁਖਦਾਈ ਹੋਵੇ ਇਸਲਈ ਮੈਂ ਇੱਥੋਂ ਚਲਿਆ ਜਾਂਦਾ ਹਾਂ। ਗਿੱਦੜ ਬੋਲਿਆ ਹੇ ਡਰਪੋਕ ਤੂੰ ਨਿਸੰਗ ਹੋਕੇ ਇਸ ਨੂੰ ਖਾਹ ਜਦ ਸ਼ੇਰ ਆਵੇਗਾ ਮੈਂ ਤੈਨੂੰ ਦੂਰੋਂ ਹੀਂ ਦੱਸ ਦਿਹਾਂਗਾ॥

ਇਹ ਸੁਨਕੇ ਚਿਤ੍ਰਾ ਉਸਨੂੰ ਖਾਨ ਲੱਗਾ ਜਦ ਗਿੱਦੜ ਨੇ ਜਾਤਾ ਜੋ ਇਸਨੇ ਉਸ ਦੀ ਖਲੜੀ ਪਾੜੀ ਹੈ ਤਦ ਆਖਿਆ ਹੇ ਭਾਨਜੇ ਸ਼ੇਰ ਆ ਗਿਆ ਹੈ ਨੱਸ ਜਾ, ਇਹ ਸੁਨ ਕੇ ਚਿਤਾ ਨੱਸ ਗਿਆ ਅਤੇ ਜਿਉਂ ਗਿੱਦੜ ਉਸ ਹਾਥੀ ਨੂੰ ਖਾਨ ਹੀ ਲੱਗਾ ਸੀ ਜੋ ਇਤਨੇ ਚਿਰ ਵਿਖੇ ਇੱਕ ਹੋਰ ਗਿੱਦੜ ਆ ਨਿਕਲਿਆ ਉਸ ਨੂੰ ਆਪਨੇ ਵਰਗਾ ਜਾਨਕੇ ਗਿੱਦੜ ਨੇ ਏਹ ਸ਼ਲੋਕ ਕਿਹਾ:—

ਦੋਹਰਾ॥ ਅਧਿਕ ਬਲੀ ਸੇ ਨਮ੍ਰਤਾ ਬਲ ਲਖ ਭੇਦ ਕਰਾਇ॥
     ਅਲਪ ਬਲੀ ਕੋ ਦਾਨ ਸੇਂ, ਸਮ ਸੇਂ ਯੁੱਧ ਧਰਾਇ॥੮੦॥

ਉਸਦੇ ਸਨਮੁਖ ਹੋ ਯੁਧ ਕਰ ਉਸਨੂੰ ਭਜਾਕੇ ਆਪ ਸੁਖ ਨਾਲ ਉਸ ਹਾਥੀ ਨੂੰ ਖਾਨ ਲੱਗਾ॥

ਹੇ ਸੰਸਾਰ ਤੂੰ ਬੀ ਇੱਸੇ ਤਰਾਂ ਆਪਨੇ ਜੇਹੇ ਨਾਲ ਯੁੱਧ ਕਰਕੇ ਉਸ ਨੂੰ ਭਜਾ ਦੇਹ ਜੇਕਰ ਬਹੁਤ ਚਿਰ ਬੀਤ ਜਾਏਗਾ ਤਾਂ ਫੇਰ ਨਿਕਲਨਾ ਔਖਾ ਹੈ ਸਗਮਾ ਉਸ ਤੋਂ ਹੀਂ ਆਪਨਾ ਨਾਸੁ ਜਾਨ॥

ਦੋਹਰਾ॥ ਤ੍ਰਿਪਤੀ ਗੋਅਨ ਮੇਂ ਲਖੋ ਬ੍ਰਾਹਮਨ ਮੇਂ ਤਪ ਹੋਤ
      ਲਖੋ ਨਾਰਿ ਮੇਂ ਚਪਲਤਾ ਭੈ ਮਾਨੋ ਨਿਜ ਗੋਤ॥੮੧॥

ਹੋਰ ਸੁਨ:—

ਦੋਹਰਾ॥ ਅੰਨ ਬਹੁਤ ਪਰਦੇਸ ਮੇਂ ਗਾਫਲ ਹੈਂ ਪੁਰ ਨਾਰਿ॥
      ਪਰ ਅਪਨੀ ਜਾਤੀ ਸਦਾ ਕਰਤ ਵੈਰ ਨਿਰਧਾਰ॥੮੨॥

ਸੰਸਾਰ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਬਾਂਦਰ ਲਿਆ ਸੁਨ:— ੧੨ ਕਥਾ॥ ਕਿਸੇ ਜਗਾਂ ਪਰ ਚਿਤ੍ਰਾਂਗ ਨਾਮੀ ਕੁੱਤਾ ਰਹਿੰਦਾ ਸੀ, ਉੱਥੇ ਕਾਲ ਪੈ ਗਿਆ ਇਸਲਈ ਬਹੁਤੇ ਜੀਵ ਮਰਨ ਲੱਗੇ ਸੋ ਚਿਤ੍ਰਾਂਗ ਓਹ ਦੇਸ ਛੱਡਕੇ ਪ੍ਰਦੇਸ ਨਿਕਲ ਗਿਆ। ਉੱਥੇ ਕਿਸੇ ਘਰ ਵਿਖੇ ਹਰ