ਪੰਨਾ:ਪੰਚ ਤੰਤ੍ਰ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੫੩


ਕਾਰਕ ਨਾਮੀ ਪੰਜਵੇਂ ਤੰਤ੍ਰ ਦਾ ਆਰੰਭ ਕੀਤਾ ਜਾਂਦਾ ਹੈ ਜਿਸ ਦਾ ਪਹਿਲਾ ਸ਼ਲੋਕ ਏਹ ਹੈ:―

ਦੋਹਰਾ॥ ਦੇਖੇ ਸੋਚੇ ਸੁਨੇ ਬਿਨ ਬਿਨਾ ਪਰੀਛਿਆ ਕੀਨ॥
      ਐਸੇ ਕਾਮ ਨ ਕਰੇ ਨਰ ਜਿਮ ਨਾਈ ਨੇ ਕੀਨ॥੧॥

ਇਸ ਉੱਪਰ ਇਹ ਪ੍ਰਸੰਗ ਸੁਨਿਆ ਜਾਂਦਾ ਹੈ ਕਿ:―

ਪਟਨੇ ਸ਼ਹਿਰ ਬਿਖੇ ਮਨਿਭਦ੍ਰ ਨਾਮੀ ਸੇਠ ਰਹਿੰਦਾ ਸੀ॥ ਬਹੁਭ ਦਾਨ ਪੁੰਨ ਕਰਦਿਆਂ ਉਸਦਾ ਧਨ ਨਸ਼ਟ ਹੋ ਗਿਆ ਧਨ ਦੇ ਨਾਸ ਹੋਨ ਕਰਕੇ ਉਸ ਦਾ ਕੋਈ ਆਦਰ ਨਾ ਕਰੇ ਇਸ ਲਈ ਓਹ ਬੜਾ ਦੁਖੀ ਹੋਯਾ ਇੱਕ ਦਿਨ ਰਾਤ ਨੂੰ ਸੁਤਾ ਪਿਆ ਚਿੰਤਾਾ ਵਿਖੇ ਆਖਨ ਲੱਗਾ ਇਸ ਨਿਰਧਨਤਾ ਨੂੰ ਧਿੱਕਾਾਰ ਹੈ॥ ਕਿਹਾ ਬੀ ਹੈ ਯਥਾ:―

ਦੋਹਰਾ॥ ਸੀਲ ਸੋਚ ਸਾਂਤੀ ਤਥਾ ਚਤੁਰਾਈ ਕੁਲ ਮਾਨ।
      ਅਰ ਬਾਣੀ ਕੀ ਮਧੁਰਤਾ ਧਨ ਬਿਨ ਸਬ ਹਤ ਨ॥੨॥
      ਮਾਨ ਦਰ੫ ਵਿਗ੍ਯਾਨ ਪੁਨ ਬੁੱਧੀ ਅਵਰ ਬਿਲਾਸ॥
      ਧਨ ਜਾਵਤ ਹੀ ਪੁਰਖ ਕੇ ਏ ਸਬ ਹੋਤ ਬਿਨਾਸ॥8॥
      ਜਿਮ ਬਸੰਤ ਕੀ ਵਾਤ ਤੇ ਹਿਮ ਸੋਭਾ ਘਟ ਜਾਤ।
      ਬੁੱਧਿਮਾਨ ਕੀ ਬੁੱਧਿ ਓਮ ਧਨ ਚਿੰਤਾ ਮੇਂ ਹਾਥ॥੪॥
      ਤੰਡੁਲ ਘ੍ਰਿਤ ਕਪੜਾ ਲਵਨ ਲਕੜੀ ਤੇਲ ਅਚਾਰ।
      ਨਿਰਧਨ ਕੀ ਇਸ ਚਿੰਤ ਮੇਂ ਨਾਸੇ ਬੁੱਧਿ ਅਪਾਰ॥੫॥
      ਸੁਸਕ ਤਾਲ ਨਭ ਨਖਤ ਬਿਨ ਪੁਨਾ ਜੋ ਭੂਮਿ ਮਸਾਨ
      ਇਮ ਨਿਰਧਨ ਗ੍ਰਹ ਹੋਤ ਹੈ ਭੈ ਦਾਇਕ ਮਤਿ ਮਾਨ॥੬॥
      ਨਿਕਟ ਖੜਾ ਨਹਿ ਦੀਖਤਾਾ ਅਤਿ ਲਘੁ ਧਨ ਤੇ ਹੀਨ।
      ਜਿਮ ਜਲ ਮੇਂ ਬੁਦਬੁਦ ਉਪਜ ਬਿਨ ਦੇਖੇ ਹੁਇਲੀਨ॥੭॥
      ਕੁਲ ਚਤੁਰਾਈ ਸੀਲ ਬਿਨ ਅਹੇ ਧਨ ਜੋ ਮੀਤ।
      ਸਬ ਨਰ ਤਾਂ ਲਖ ਸੁਖ ਲਹੇਂ ਕਲਪ ਬ੍ਰਿਛ ਵਤ ਰੀਤ॥੮॥
      ਵਿਦਯਾ ਯੁਤ ਕੁਲਵਾਨ ਭੀ ਧਨ ਵਾਰੇ ਕੇ ਦਾਸ॥
      ਉਪਕਾਰੀ ਧਨ ਹੀਨ ਤੇ ਮੁਖ ਮੋੜੇ ਧਰ ਤ੍ਰਾਸ॥੯॥
      ਬੁਰਾ ਨ ਭਾਖਤ ਜਲਧ ਕੋ ਗਾਜਤ ਜੋ ਦਿਨ ਰਾਤ।
      ਤਥਾ ਵਾਕ ਕਟੁ ਧਨੀ ਕੇ ਸਬ ਕੋ ਜਾਤ ਸੁਹਾਤ॥੧o॥

ਇਹ ਬਾਤ ਨਿਸਚੇ ਕਰਕੇ ਫੇਰ ਸੋਚਨ ਲੱਗਾ ਜੋ ਮੈਂ ਅੰਨ ਪਾਨੀ