ਪੰਨਾ:ਪੰਚ ਤੰਤ੍ਰ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੪

ਪੰਚ ਤੰਤ੍ਰ


ਛੱਡਕੇ ਪ੍ਰਾਨ ਤਿਯਾਗ ਦੇਵਾਂ ਕਿਉਂ ਜੋ ਬੇਫ਼ਾਇਦਾ ਜੀਉਨਾ ਕਿਸ ਕੰਮ ਹੈ ਇਸ ਪ੍ਰਕਾਰ ਗਿਣਤੀ ਕਰਦਿਆਂ ਸੌਂ ਗਿਆ। ਸੁਪਨੇ ਵਿਖੇ ਪਦਮ ਨਿਧਿ ਨਾਮੀ ਸਰੇਵੜੇ ਨੇ ਦਰਸ਼ਨ ਦੇਕੇ ਆਖਿਆ ਹੇ ਸੇਠ ਤੂੰ ਚਿੰਤਾ ਨਾ ਕਰ ਮੈਂ ਪਦਮਨਿਧਿ ਨਾਮ ਕਰਕੇ ਤੇਰੇ ਪਿਛਲਿਆਂ ਦਾ ਇਕੱਠਾ ਕੀਤਾ ਧਨ ਹਾਂ ਸੋ ਮੈਂ ਏਹੋ ਰੂਪ ਧਾਰਕੇ ਸਵੇਰੇ ਤੇਰੇ ਘਰ ਆਵਾਂਗਾ ਸੋ ਤੂੰ ਸੋਟੇ ਨਾਲ ਮਾਰ ਸਿੱਟੀਂ ਅਰ ਮੈਂ ਮਰਕੇ ਸੋਨੇ ਦਾ ਬਨ ਜਾਵਾਂਗਾ ਮੈਨੰ ਅੰਦਰ ਪਾ ਲਵੀਂ ਕਦੀ ਨਾ ਮੁਕਾਂਗਾ ਸਵੇਰੇ ਓਹ ਬਾਨੀਆ ਉੱਠ ਕੇ ਸੋਚਨ ਲੱਗਾ ਕੀ ਜਾਨੀਏ ਏਹ ਸੁਪਨਾ ਸੱਚਾ ਹੋਵੇ ਯਾਂ ਝੂਠਾ ਹੀ ਮਲੂਮ ਹੁੰਦਾ ਹੈ ਕਿਉਂ ਜੋ ਮੈਂ ਹਮੇਸ਼ਾਂ ਧਨ ਦੀ ਚਿੰਤਾ ਕਰਦਾ ਰਹਿੰਦਾ ਹਾਂ ਇਸ ਪਰ ਕਿਹਾ ਬੀ ਹੈ:—

ਦੋਹਰਾ॥ ਚਿੰਤਾ ਯੁਤ ਰੋਗੀ ਪੁਨਾਂ ਕਾਮਾਤੁਰ ਨਹ ਜੋਇ।
      ਇਨਕਾ ਦੇਖਾ ਸੁਪਨ ਜੋ ਸਾਚਾ ਕਬੀ ਨ ਹੋਇ॥੧੧॥

ਇਤਨੇ ਚਿਰ ਵਿਖੇ ਉਸਦੀ ਘਰ ਵਾਲੀ ਨੇ ਪੈਰ ਧੁਵਾਉਣ ਲਈ ਕਿਸੇ ਨਾਈ ਨੂੰ ਬੁਲਾਯਾ ਹੀ ਸਾ ਜੋ ਓਹ ਰਾਤ ਦੇ ਸੁਪਨੇ ਵਿੱਚ ਦੇਖਿਆ ਹੋਯਾ ਸਰੇਵੜਾ ਆ ਪਹੁੰਚਾ। ਸੇਠ ਨੇ ਉਸਨੂੰ ਦੇਖ ਰਾਤ ਦੀ ਗੱਲ ਚਿੱਤ ਕਰ ਸੋਟੇ ਨਾਲ ਉਸਨੂੰ ਕੁੱਟ ਸਿੱਟਿਆ ਓਹ ਉਸੇ ਵੇਲੇ ਸੋਨੇ ਦਾ ਬਣ ਕੇ ਪ੍ਰਿਥਵੀ ਤੇ ਢੈ ਪਿਆ ਸੇਠ ਨੇਂ ਉਸ ਸੋਨੇ ਨੂੰ ਤਾਂ ਆਪਨੇ ਅੰਦਰ ਰੱਖ ਲਿਆ ਅਤੇ ਨਾਈ ਨੂੰ ਕੁਝ ਥੋੜਾ ਜੇਹ ਧਨ ਦੇਕੇ ਅਤੇ ਕਪੜੇ ਦੇ ਕੇ ਆਖਿਆ ਜੋ ਏਹ ਬਾਤ ਕਿਸੇ ਨੂੰ ਨਾ ਦੱਸੀਂ ਨਾਈ ਨੇ ਘਰ ਵਿਖੇ ਜਾਕੇ ਏਹ ਖਿਆਲ ਕੀਤਾ ਕਿ ਏਹ ਸਰੇਵੜੇ ਸਾਰੇ ਇੱਸੇ ਤਰਾਂ ਸੋਟੇ ਨਾਲ ਮਾਰਿਆਂ ਸੋਨੇ ਦੇ ਬਨ ਜਾਂਦੇ ਹਨ ਇਸ ਲਈ ਮੈਂ ਬੀ ਸਵੇਲੇ ਬਹੁਤਿਆਂ ਨੂੰ ਬੁਲਾ ਕੇ ਮਾਰਾਂ ਜੋ ਮੇਰੇ ਪਾਸ ਬੀ ਬਹੁਤ ਸਾਰਾ ਸੋਨਾ ਹੋ ਜਾਵੇ ਇਸ ਪ੍ਰਕਾਰ ਸੋਚਦੇ ਹੋਏ ਨੂੰ ਰਾਤ ਤਾਂ ਬੜੀ ਔਖੀ ਬੀਤੀ ਅਤੇ ਸਵੇਰੇ ਹੀ ਉਠ ਕੇ ਇੱਕ ਸੋਟਾ ਤਿਯਾਰ ਕਰ ਆਪਨੇ ਘਰ ਵਿਖੇ ਧਰ ਸਰੇਵੜਿਆਂ ਦੇ ਮੰਦਰ ਵਿਖੇ ਜਾ ਜਿਨ ਦੀਆਂ ਤਿੰਨ ਪ੍ਰਦਖਨਾਕਰ ਗੋਡਿਆਂਨੂੰ ਜਮੀਨ ਤੇ ਟਿਕਾ ਅਤੇ ਆਪਨੇ ਮੂੰਹ ਤੇ ਕਪੜਾ ਬੰਨ੍ਹ ਕੇ ਉੱਚੀ ਅਵਾਜ ਨਾਲ ਏਹ ਸ਼ਲੋਕ ਬੋਲਿਆ:—

ਦੋਹਰਾ॥ ਜਿਨ ਸ੍ਵਾਮੀ ਕੀ ਜੈ ਸਦਾ ਅਹੇ ਗਯਾਨ ਯੁਤ ਜੋਇ॥
      ਜੀਤ ਲਿਯੋ ਕੰਦਰਪ ਜਿਨ ਮਨ ਮੇਂ ਰਾਖਯੋ ਗੋਇ॥੧॥