ਪੰਨਾ:ਪੰਚ ਤੰਤ੍ਰ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੬

ਪੰਚ ਤੰਤ੍ਰ


ਇੱਕ ਇੱਕ ਦੇ ਅੱਗੇ ਬੜੀ ਬੇਨਤੀ ਕਰਕੇ ਆਪਨੇ ਘਰ ਲੈ ਆਯਾ॥ ਓਹ ਸਾਰੇ ਹੀ ਕਪੜੇ ਤੇ ਧਨ ਦੇ ਲਾਲਚ ਕਰਕੇ ਅਪਨ ਰੋਜ ਦੇ ਸੇਵਾ ਕਰਨ ਵਾਲੇ ਸਰਾਉਗੀਆਂ ਨੂੰ ਛੱਡਕੇ ਪ੍ਰਸੰਨ ਹੋ ਉਸਦੇ ਪਿੱਛੇ ੨ ਤੁਰ ਪਏ। ਕਿਆ ਠੀਕ ਕਿਹਾ ਹੈ:―

ਦੋਹਰਾ॥ ਏਕਾਕੀ ਹ੍ਵੈ ਘਰ ਭਜਾ ਹਾਥ ਪਾੜ੍ਹ ਦਿਸ ਚੀਰ॥
      ਸੋ ਤ੍ਰਿਸਨਾ ਕਰ ਡੋਲਤੇ ਤਜ਼ ਕਰ ਅਪਨੀ ਧੀਰ॥੧੫॥
      ਕਾਯਾਂ ਤੋ ਜੀਰਨ ਭਈ ਨੈਨ ਕਾਨ ਦਈ ਹਾਰ
      ਕੇਸ ਸਬੀ ਉੱਜਲ ਭਏ ਤ੍ਰਿਸ਼ਨਾ ਭਈ ਬਲੁਕਾਰ॥੧੬॥

ਨਾਈ ਨੇ ਉਨ੍ਹਾਂ ਨੂੰ ਘਰ ਵਿਖੇ ਲਿਜਾ, ਬੂਹਾ ਚੜ੍ਹਾ, ਸੋਟਾ ਲਿਆ, ਕੁੱਟਨ ਲੱਗ ਪਿਆ ਉਨ੍ਹਾਂ ਵਿੱਚੋਂ ਕਈ ਤਾਂ ਮੋਏ ਅਤੇ ਕਈ ਹਾਇ ੨ ਕਰਦੇ ਨੱਸ ਪਏ ਇਤਨੇ ਵਿੱਚ ਉਨ੍ਹਾਂ ਦੇ ਹਾਹਾਕਾਰ ਨੂੰ ਸੁਨਕੇ ਨਗਰ ਦੇ ਰਾਖੇ ਨੇ ਕਿਹਾ ਏਹ ਕਿਹਾ ਰੌਲਾ ਹੈ ਛੇਤੀ ਜਾਾਕੇ ਖਬਰ ਲੈ ਆਵੋ ਓਹ ਸਾਰੇ ਸਪਾਹੀ ਦੋੜਕੇ ਨਾਈ ਦੇ ਘਰ ਗਏ ਅਤੇ ਉਨ੍ਹਾਂ ਸਾਧਾਂ ਨੂੰ ਜੋ ਲੋਹੂ ਨਾਲ ਭਿੱਜੇ ਹੋਏ ਸੇ ਨਸਦਿਆਂ ਨੂੰ ਦੇਖਿਆ। ਰਾਖਿਆਂ ਨੇ ਬਚੇ ਹੋਏ ਸਾਧਾਂ ਸਮੇਤ ਉਸ ਨਾਈ ਨੂੰ ਬੰਨ੍ਹ ਕੇ ਕਚੈਹਰੀ ਵਿਖੇ ਆਂਦਾ। ਹਾਕਮ ਨੇ ਪੁੱਛਿਆ ਕਿਉਂ ਓਏ ਏਹ ਤੂੰ ਕਿਹਾ ਮੰਦ ਕਰਮ ਕੀਤਾ ਹੈ ਨਾਈ ਨੇ ਕਿਹਾ ਮੈਂ ਤਾਂ ਕੁਝ ਨਹੀਂ ਕੀਤਾ ਮਨਿਭਦ੍ਰ ਸੇਠ ਦੇ ਘਰ ਏਹ ਬ੍ਰਿਤਾਂਤ ਦੇਖਿਆ ਸੀ ਸੋ ਸਾਰਾ ਬ੍ਰਿਤਾਂਤ ਕਹਿ ਸੁਨਾਯਾ॥ ਤਦ ਉਨ੍ਹਾਂ ਅਦਾਲਤੀਆਂ ਨੇ ਮਨਿਭਦ੍ਰ ਨੂੰ ਬੁਲਾਕੇ ਪੁੱਛਿਆ ਕਿਆ ਤੂੰ ਬੀ ਕਦੇ ਕਿਸੇ ਸਰੇਵੜੇ ਨੂੰ ਮਾਰਿਆ ਸੀ ਤਾਂ ਉਸਨੇ ਸਾਰਾ ਬ੍ਰਿਤਾਂਤ ਕਹਿ ਸੁਨਾਯਾ ਤਦ ਉਨ੍ਹਾਂ ਨੇ ਕਿਹਾ ਇਸਨੂੰ ਸੂਲੀ ਤੇ ਚੜ੍ਹਾ ਦੇਵੋ ਏਹ ਬਿਨਾਂ ਪਰਖੇ ਗੱਲ ਕਰਦਾ ਹੈ ਇਸ ਪ੍ਰਕਾਰ ਕਰਨੇ ਪਰ ਉਨ੍ਹਾਂ ਨੇ ਏਹ ਸ਼ਲੋਕ ਪੜ੍ਹਿਆ:―

ਦੋਹਰਾ॥ ਵੇਖੇ ਸੋਚੇ ਸੁਨੇ ਬਿਨ ਬਿਤਾ ਪਰੀਛਿਆ ਲੀਨ॥
      ਐਸੇ ਕਾਮਨ ਕਰੇ ਨਰ ਜੋ ਨਾਈ ਨੇ ਕੀਨ॥੧੭॥

ਅਥਵਾ ਇਹ ਠੀਕ ਕਿਹਾ ਹੈ:―

ਦੋਹਰਾ॥ ਪਰੀਛਿਆ ਮੇਂ ਕਾਰਜ ਕਰੇ ਬਿਨ ਪਰਖੇ ਜ ਕਰਾਇ।
      ਯਥਾ ਨਕੁਲ ਹਿਤ ਬ੍ਰਾਹਮਨੀ ਪੀਛੇ ਸੇ ਪਛੁਤਾਇ।

ਮਨਿਭਦ੍ਰ ਨੇ ਪੁਛਿਆ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲੇ ਸੁਨ:―