ਪੰਨਾ:ਪੰਚ ਤੰਤ੍ਰ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੫੭


॥੨―ਕਥਾ॥ ਕਿਸੀ ਜਗਾਂ ਪਰ ਦੇਵ ਸ਼ਰਮਾ ਨਾਮੀ ਬਾਹਮਨ ਰਹਿੰਦਾ ਸੀ ਉਸ ਦੀ ਇਸਤ੍ਰੀ ਨੇ ਪੁਤ੍ਰ ਜੰਮਿਆ ਉਸੇ ਦਿਨ ਉਸ ਦੇ ਘਰ ਨੇਉਲੀ ਨੇ ਭੀ ਬੱਚਾ ਜੰਮਿਆ। ਉਸ ਬ੍ਰਾਹਮਣੀ ਨੇ ਉਸ ਨਉਲ ਦੇ ਬੱਚੇ ਨੂੰ ਭੀ ਆਪਨੇ ਪੁਤ੍ਰ ਦੀ ਨਯਾਈਂ ਦੁਧ ਪਿਲਾ ਕੇ ਪਾਲਿਆ ਪਰ ਉਸ ਦੇ ਉਪਰ ਇਸ ਲਈ ਕਦੇ ਬੀ ਵਿਸਾਹ ਨਹੀਂ ਕਰਦੀ ਸੀ ਕਿ ਨਾ ਜਾਨੀਏ ਜੋ ਏਹ ਨੇਉਲਾ ਆਪਨੀ ਜਾਤਿ ਦੇ ਸੁਭਾ ਕਰਕੇ ਮੇਰੇ ਪੁੱਤ੍ਰ ਨੂੰ ਮਾਰ ਨਾ ਸਿੱਟੇ ਕਿਹਾ ਬੀ ਹੈ:―

ਦੋਹਰਾ॥ ਹੈ ਕਪੂਤ ਭੀ ਨਰਨ ਕਾ ਹ੍ਰਿਦਯਾਨੰਦ ਅਗੂਢ।
      ਯਦਪਿ ਦੁਰਨਯ ਰੂਪ ਬਿਨ ਵਿਭਚਾਰੀ ਖਲ ਮੂਢ॥੧॥
      ਚੰਦਨ ਸੀਤਲ ਜਨ ਕਹੈਂ ਚੰਦਨ ਤੇ ਸਸਿ ਜਾਨ।
      ਚੰਦਨ ਸਸਿ ਤੇ ਅਧਿਕ ਹੈ ਪੁਤ੍ਰ ਗਾਤ ਸੁਖ ਖਾਨ॥੨o॥
      ਸੁਹਿਰਦ ਜਨਕ ਪਾਲਕ ਹਿਤੂ ਇਨ ਸਬ ਤੇਂ ਅਧਿਕਾਇ॥
      ਪੁਤ੍ਰ ਪ੍ਰੇਮ ਹੈ ਨੇਰਨ ਕੋ ਕਹੈ ਨਾਥ ਸਮਝਾਇ॥੨੧॥

ਇੱਕ ਦਿਨ ਓਹ ਬ੍ਰਾਹਮਣੀ ਘੜਾ ਲੈ ਕੇ ਪਾਣੀ ਨੂੰ ਚੱਲੀ ਅਤੇ ਬ੍ਰਾਹਮਣ ਨੂੰ ਬੋਲੀ ਹੇ ਪਤਿ ਮੈਂ ਪਾਣੀ ਲੈਣ ਜਾਂਦੀ ਹਾਂ ਤੂੰ ਨੇਉਲੇ ਕੋਲੋਂ ਪੁਤ੍ਰ ਦਾ ਧਯਾਨ ਰੱਖੀਂ, ਏਹ ਕਹਿ ਕੇ ਪਾਣੀ ਨੂੰ ਚਲੀ ਗਈ ਥੋੜੇ ਚਿਰ ਪਿੱਛੋਂ ਬ੍ਰਹਮਣ ਭੀ ਖਾਲੀ ਘਰ ਛੱਡ ਆਪ ਮੰਗਨ ਲਈ ਚਲਿਆ ਗਿਆ, ਇਤਨੇ ਚਿਰ ਵਿਖੇ ਘਰ ਵਿਖੇ ਸਰਪ ਨਿਕਲਿਆ ਉਸ ਨੂੰ ਸੁਭਾਵਕ ਵੇਰੀ ਜਾਨਕੇ ਲੜਕੇ ਦੇ ਬਚਾਉਨ ਲਈ ਨੇਉਲੇ ਨੇ ਸਰਪ ਨੂੰ ਮਾਰ ਸੁੱਟਿਆ॥ ਅਤੇ ਲਹੂ ਨਾਲ ਲਿਬੜਿਆ ਹੋਯਾ ਬਾਹਮਣੀ ਨੂੰ ਆਪਣੀ ਬਹਾਦਰੀ ਦਿਖਾਉਨ ਲਈ ਉਸ ਵੱਲ ਤੁਰ ਪਿਆ। ਬਾਹਮਨੀ ਨੇ ਉਸ ਨੂੰ ਲਹੂ ਨਾਲ ਭਰਿਆ ਹੋਯਾ ਦੇਖ ਕੇ ਏਹ ਜਾਨਿਆ ਜੋ ਏਹ ਮੇਰੇ ਬੱਚੇ ਨੂੰ ਮਾਰ ਕੇ ਆਯਾ ਹੈ ਇਸ ਲਈ ਉਸ ਦੇ ਉਪਰ ਓਹ ਜਲ ਦਾ ਘੜਾ ਸਿੱਟ ਦਿੱਤਾ। ਇਸ ਪ੍ਰਕਾਰ ਨੇਉਲੇ ਨੂੰ ਮਾਰ ਜਿਉਂ ਘਰ ਆਈ ਤਾਂ ਕੀ ਦੇਖਦੀ ਹੈ ਜੋ ਪੁਤ੍ਰ ਤਾਂ ਸੁੱਤਾ ਪਿਆ ਹੈ ਅਤੇ ਉਸ ਦੇ ਕੋਲ ਕਾਲਾ ਸਰਪ ਮੋਯਾ ਹੋਯਾ ਟੋਟੇ ਕੀਤਾ ਪਿਆ ਹੈ। ਉਸ ਨੂੰ ਦੇਖ ਕੇ ਪਿੱਟਣ ਲੱਗੀ, ਇਤਨੇ ਚਿਰ ਵਿਖੇ ਜੋ ਬ੍ਰਾਹਮਣ ਭਿੱਛਿਆ ਕਰਕੇ ਆਯਾ ਤਾਂ ਕੀ ਦੇਖਦਾ ਹੈ ਜੋ ਬ੍ਰਾਹਮਣੀ ਰੋਂਦੀ ਹੈ ਤਾਂ ਬਾਹਮਣੀ ਨੇ ਕਿਹਾ ਹੈ ਲੋਭੀ ਤੂੰ ਲਾਲਚ ਦੇ