ਪੰਨਾ:ਪੰਚ ਤੰਤ੍ਰ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫੮

ਪੰਚ ਤੰਤ੍ਰ


ਮਾਰਿਆਂ ਮੇਰਾ ਕਿਹਾ ਨ ਕੀਤਾ ਹੁਣ ਆਪਣੇ ਪੁਤ੍ਰ ਦੇ ਤੁੱਲ ਨਉਲੇ ਦੇ ਮਰਨ ਦੇ ਸ਼ੋਕ ਨੂੰ ਦੇਖ। ਕਿਆ ਠੀਕ ਕਿਹਾ ਹੈ:―

ਦੋਹਰਾ॥ ਅਧਿਕ ਲੋਭ ਮਤ ਕਰੇ ਜਨ ਤਜੇ ਨ ਲੋਭਹਿ ਤਾਤ
      ਬਹੁਤ ਲੋਭ ਕਰ ਮਾਥ ਪੈ ਨਿਸ ਦਿਨ ਚੱਕ੍ਰ ਫਿਰਾਤ॥੨੨॥

ਬ੍ਰਾਹਮਣ ਨੇ ਪੁੱਛਿਆ ਏਹ ਬਾਤ ਕਿਸਤਰ ਹੈ ਬ੍ਰਾਹਮਣੀ ਬੋਲੀ ਸੁਣ:―

੩ ਕਥਾ॥ ਕਿਸੇ ਜਗਾਂ ਪਰ ਚਾਰ ਬ੍ਰਾਹਮਨ ਆਪਸ ਵਿਖੇ ਮਿਤ੍ਰ ਰਹਿੰਦੇ ਸੇ ਓਹ ਨਿਰਧਨ ਸੇ, ਇਸ ਲਈ ਆਪਸ ਵਿਖੇ ਸਲਾਹ ਕਰਨ ਲੱਗੇ ਕਿ ਇਹ ਗਰੀਬੀ ਬਹੁਤ ਬੁਰੀ ਹੈ। ਕਿਹਾ ਬੀ ਹੈ:―

ਕੁੰਡਲੀਆ ਛੰਦ॥ ਨਿਸ ਦਿਨ ਬਨ ਰਹਿਨਾ ਭਲਾ ਵ੍ਯਾਘ੍ਰ ਚਰਮ ਯੁਤ ਹੋਇ। ਜਾਮੇਂ ਬਹੁ ਕਾਂਟੇ ਅਤੇ ਪੂਰਖ ਨਹੀਂ ਪੁਨ ਕੋਇ। ਪੁਰਖ ਨਹੀਂ ਪੁਨ ਕੋਇ ਘਾਸ ਕੀ ਕਰ ਤਹਾਂ ਸਿਹਜਾ। ਬਲ ਕਰਕੇ ਕਰ ਬਸਨ ਫੂਲ ਫਲ ਕਰਕੇ ਲੇਹਜਾ॥ ਕਹਿ ਸ਼ਿਵਨਾਥ ਪੁਕਾਰ ਰਹੋ ਬਨ ਮੇਂ ਤੁਮ ਨਿਰਧਨ। ਪਰ ਭਾਈਓਂ ਕੇ ਬੀਚ ਹੀਨ ਧਨ ਰਹੈ ਨ ਨਿਸ ਦਿਨ॥੨੩॥

ਤਬਾ॥ ਕਬਿੱਤ॥ ਸ੍ਵਾਮੀ ਵੈਰ ਕਰੇ ਨਹਿ ਸੇਵਾ ਅਨੁਸਚੇ ਕਟੁ ਬਚਨ ਉਚਰੇ ਤਜ ਦੇਤ ਬੁਧ ਜਨ ਹੈ। ਗੁਣ ਨਹਿੰ ਜਾਗੇ ਸੁਤ ਪ੍ਰੇਮ ਤਜ ਭਾਗੇ ਪੁਨ ਆਪਦ ਸੁ ਜਾਗੋ ਅਰ ਲਾਗੇ ਨਹਿ ਮਨ ਹੈ॥ ਨਾਰੀ ਕੁਲਵਾਰੀ ਨਿਤ ਕਰਤ ਖੁਆਰੀ ਸੋਈ ਬਨੇ ਨਹਿ ਪਿਆਰੀ ਮਿਤ੍ਰ ਆਪਨੇ ਨ ਬਨ ਹੈ। ਕਹੇ ਸ਼ਿਵਨਾਥ ਧਨ ਗਏ ਅਨਾਥ ਕੋਊ ਚੇਤ ਨਹੀਂ ਹਾਥ ਜਬ ਪਾਸ ਨਹੀਂ ਧਨ ਹੈ ॥੨੪॥

॥ਕੁੰਡਲੀਆ ਛੰਦ॥ ਸੁੰਦਰ ਹੋਵੇ ਪੁਰਖ ਜੋ ਸੁਰ ਬੀਰ ਗੁਨ ਵਾਨ॥ ਬਸਤ੍ਰ ਸ਼ਾਸਤ੍ਰ ਵਿਦ੍ਯਾ ਪੜ੍ਹੀ ਹੋਵੇ ਕਵੀ ਸੁਜਾਨ।। ਹੋਵੇ ਕਵੀ ਸੁਜਾਨ ਇਨਾਂ ਧਨ ਮਾਨ ਨ ਪਾਵੇ। ਜਸ ਨਾ ਪਾਵੈ ਜਗਤ ਬਿਨਾ ਧਨ ਕੇ ਕੁਰਲਾਵੇ॥ ਕਹਿ ਸ਼ਿਵਨਾਥ ਵਿਚਾਰ ਹੋਇ ਜਬ ਧਨ ਨਿਜ ਮੰਦਰ॥ ਸ਼ੂਰਬੀਰਤਾ ਸ਼ਸਤ੍ਰ ਸ਼ਾਸਤ੍ਰ ਸਬ ਲਾਗਤ ਸੁੰਦ੍ਰ॥੨੫॥

ਦੋਹਰਾ॥ ਵਹੀ ਨਾਮ ਇੰਦ੍ਰੇ ਵਹੀ ਵਹੀ ਬੁੱਧਿ ਵਹਿ ਬਾਤ
     ਧਨ ਗਰਮੀ ਬਿਨ ਪੁਰਖ ਵਹ ਛਿਨ ਮੇਂ ਉਲਟ ਸੁਜਾਤ॥੨੬॥

ਹੇ ਭਾਈ ਇਸ ਵਾਸਤੇ ਧਨ ਕਮਾਉਣ ਲਈ ਕਿਧਰੇ ਚਲੀਏ। ਏਹ ਸੋਚ ਕੇ ਆਪਨੇ ਦੇਸ, ਸ਼ਹਿਰ, ਕੁਟੰਬ, ਮਿਤ੍ਰ ਅਤੇ