ਪੰਨਾ:ਪੰਚ ਤੰਤ੍ਰ.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੫੯


ਘਰ ਨੂੰ ਛੱਡ ਕੇ ਤੁਰ ਪਏ ਵਾਹ ਵਾਹ ਕੀਆ ਠੀਕ ਕਿਹਾ ਹੈ:―

ਭੁਜੰਗ ਪ੍ਰਯਾਤ ਛੰਦ॥ ਤਜੇ ਲਾਜ ਕੋ ਛੋਡ ਕੇ ਬੰਧੁ ਭਾਰੀ। ਤਜੇ ਮਾਤ ਕੋ ਭੀ ਧਰਾ ਜਨਮ ਵਾਰੀ॥ ਵਸੇ ਜਾਇਕੇ ਔਰ ਕੇ ਦੇਸ ਮਾਂਹੀ। ਗ੍ਰਜਿਓ ਬੀਚ ਚਿੰਤਾ ਅਹੇ ਜੋ ਸਦਾਹੀ॥੨੭॥

ਇਸ ਪ੍ਰਕਾਰ ਘਰੋਂ ਨਿਕਲ ਕੇ ਜਾਂਦੇ ੨ ਅਵੰਤੀ ਪੁਰੀ ਵਿਖੇ ਜਾ ਪਹੁੰਚੇ ਉੱਥੇ ਸਿਪਰਾ ਨਦੀ ਵਿਖੇ ਇਸ਼ਨਾਨ ਕਰ ਮਹਾਕਾਲ ਨੂੰ ਨਮਸਕਾਰ ਕਰ ਜਿਵੇਂ ਤੁਰੇਈ ਸੇ,ਜੋ ਅਗੇ ਭੈਰੇਵਾਨੰਦ ਨਾਥ ਯੋਗੀ ਮਿਲ ਪਿਆ। ਉਸ ਨੂੰ ਪਰਨਾਮ ਕਰਕੇ ਉਸ ਦੇ ਨਾਲ ਹੀ ਉਸ ਦੇ ਮਠ ਵਿੱਚ ਗਏ। ਤਾਂ ਉਸ ਯੋਗੀਸ਼੍ਵਰ ਨੇ ਪੁੱਛਿਆ ਆਪ ਕਿੱਥੋਂ ਆਏ ਹੋ ਅਰ ਕਿੱਥੇ ਜਾਯਾ ਚਾਹੁੰਦੇ ਹੋ ਅਤੇ ਕਿਸ ਕੰਮ ਲਈ ਚੱਲੇ ਹੋ। ਤਦ ਓਹ ਬੋਲੇ ਹੇ ਸ੍ਵਾਮੀ ਅਸੀਂ ਧਨ ਦੇ ਲਈ ਘਰੋਂ ਨਿਕਲੇ ਹਾਂ ਜਿੱਥੇ ਧਨ ਮਿਲੇ ਉੱਥੇ ਜਾਵਾਂਗੇ ਨਹੀਂ ਤਾਂ ਮਰ ਜਾਵਾਂਗੇ ਪਰ ਬਿਨਾਂ ਧਨ ਤੋਂ ਘਰ ਨਹੀਂ ਮੁੜਾਂਗੇ ਕਿਉਂ ਜੋ ਕਿਹਾ ਬੀ ਹੈ:―

ਦੋਹਰਾ॥ ਸਹਨ ਸੀਲ ਅਰ ਸਾਹਸੀ ਉਦਮ ਯੁਤ ਨਰ ਜੋਇ।
      ਦੁਰਲਭ ਫਲਇਛਿਤ ਦ੍ਰਬਨ ਮਿਲੇ ਤਿਸੇਂ ਦ੍ਰਿੜ ਹੋਇ॥੨੮
ਤਥਾ-ਗਿਰਤ ਕਬਨ ਭੂਤੇਂ ਸਲਿਲ ਕਥੀ ਪਤਾਲਹਿ ਆਤ
ਤਾਂਤੇ ਬਲ ਯੁਤ ਦੈਵ ਹੈ ਉਦਮ ਨਹਿ ਵਿਖ੍ਯਾਤ॥੨੯॥
ਉਦਮ ਮੇਂ ਨਰ ਕੋ ਸਦਾ ਮਨ ਬਾਂਛਤ ਫਲ ਹੋਇ
ਦੈਵ ਦੈਵ ਜਾਕੋ ਕਹੋ ਸੋ ਭੀ ਉਦਮ ਜੋਇ॥੩੦॥
ਸੰਜਨ ਸਾਹਸ ਯੁਤ ਜੋਊ ਭੈ ਨਹਿ ਮਾਨਹਿ ਰੰਚ।
ਨਿਜ ਜੀਵਨ ਤ੍ਰਿਨ ਵਤ ਲਖੇ ਇਹ ਚਰਿਤ੍ਰ ਤਿਨ ਬੰਚ॥੩੧
ਬਿਨਾ ਦੀਏ ਦੁਖ ਅੰਗ ਕੋ ਕਾਂ ਕੋ ਸੁਖ ਮਿਲ ਜਾਤ॥
ਮਧੁਰਿਪੁ ਮੰਥਨ ਕਰ ਉਦਧਿ ਲਈ ਲਛਮੀ ਭ੍ਰਾਤ॥੩੨॥
ਆਲਸ ਮੈਂ ਨਰਸਿੰਘ ਕੀ ਚੰਚਲ ਹੋ ਗਈ ਨਾਰਿ॥
ਚਤੁਰ ਮਾਸ ਜਲ ਮੈਂ ਜੋਊ ਸੋਯੋ ਪਾਦ ਪਸਾਰ॥੩੩॥
ਜਬਲਗ ਉਦਮ ਨਾ ਕੀਆ ਦੁਰਲਭ ਹੈ ਪਰ ਭਾਗ॥
ਤੁਲਾ ਰਾਸ ਮੇਂ ਭਾਨ ਲਖ ਜਲਧਰ ਜਾਵਤ ਭਾਗ॥੩੪॥

ਸੋ ਇਸ ਲਈ ਹੇ ਮਹਾਰਾਜ ਆਪ ਸਾਨੂੰ ਕੋਈ ਅਜੇਹਾ ਇਲਾਜ ਦੱਸੋ ਜਿਸ ਕਰਕੇ ਧਨ ਮਿਲੇ ਭਾਵੇਂ ਉਪਾਇ ਵਿਖੇ ਗੂਫਾ