੨੬੦
ਪੰਚ ਤੰਤ੍ਰ
ਦਾ ਰਹਿਨਾ ਅਥਵਾ ਸ਼ਾਕਨੀ ਡਾਕਨੀ ਸਾਧਨ ਅਥਵਾ ਮਸਾਲ ਵਿਖੇ ਜਪ ਕਰਨਾ ਕਿੰਵਾ ਮਨੁਖ ਦੀ ਬਲੀ ਦਾ ਚੜ੍ਹਾਉਨਾ ਇਤਿਆਦਿਕ ਕਰਮ ਹੋਨ ਸੋ ਭੀ ਅਸੀਂ ਕਰਾਂਗੇ ਅਤੇ ਆਪ ਬੜੀ ਸ਼ਕਤਿ ਵਾਲੇ ਹੋ ਅਤੇ ਅਸੀਂ ਥੀ ਭਾਰੀ ਹੌਸਲੇ ਵਾਲੇ ਹਾਂ। ਕਿਹਾ ਹੈ:―
ਦੋਹਰਾ॥ ਬਡੇ ਪੁਰਖ ਹੀਂ ਕਰ ਸਕੇਂ ਕਾਰਜ ਬੜਾ ਜੁ ਹੋਇ।
ਬਿਨਾਂ ਉਦਧਿ ਕਹੁ ਕਵਨ ਹੈ ਬੜਵਾ ਰਾਖੇ ਗੋਇ॥੩੫॥
ਇਹ ਸੁਨ ਕੇ ਭੈਰਵਾਨੰਦ ਨੇ ਭੀ ਉਨ੍ਹਾਂ ਦੇ ਕਾਰਜ ਸਿੱਧਿ ਕਰਨ ਵਾਲੀਆਂ ਚਾਰ ਵੱਟੀਆਂ ਦਿੱਤੀਆਂ ਅਤੇ ਆਖਿਆ ਜੋ ਤੁਸੀਂ ਹਿਮਾਲੇ ਪਰਬਤ ਵੱਲ ਚਲੇ ਜਾਓ, ਜਿੱਥੇ ਇਹ ਵੱਟੀ ਗਿਰੇਗੀ ਉੱਥੇ ਅਵਸ ਹੀਂ ਧਨ ਹੋਵੇਗਾ, ਜੋ ਉਸ ਜਗਾਂ ਨੂੰ ਪੁੱਟਿਆਂ ਮਿਲ ਪਏਗਾ, ਓਹ ਵੱਟੀਆਂ ਲੈਕੇ ਤੁਰ ਪਏ ਜਾਂਦੇ ੨ ਇੱਕ ਦੇ ਹਥੋਂ ਵੱਟੀ ਗਿਰ ਪਈ ਜਦ ਉਸ ਨੇ ਓਹ ਜਗਾ ਪੁੱਟੀ ਤਦ ਤਾਂਬੇ ਦੀ ਖਾਨ ਨਿਕਲੀ ਤਾਂ ਉਸ ਨੇ ਕਿਹਾ ਜਿਤਨਾ ਤਾਂਬਾ ਲੈਨਾ ਹੋਵੇ ਲੈ ਲਵੋ ਬਾਕੀ ਦੇ ਬੋਲੇ ਤਾਂਬੇ ਨਾਲ ਕੀ ਬਨਦਾ ਹੈ ਇਸਦੇ ਨਾਲ ਤਾਂ ਸਾਡਾ ਦਲਿਦ੍ਰ ਨਹੀਂ ਜਾਂਦਾ ਓਹ ਬੋਲਿਆ ਹੱਛਾ ਤੁਸੀਂ ਅੱਗੇ ਜਾਓ ਇਹ ਕਹਿਕੇ ਓਹ ਤਾਂ ਮਨ ਮੰਨਿਆਂ ਤਾਂਬਾ ਲੈਕੇ ਘਰ ਨੂੰ ਮੁੜ ਪਿਆ ਅਤੇ ਓਹ ਅੱਗੇ ਤੁਰ ਪਏ ਥੋੜੀ ਦੂਰ ਜਾਕੇ ਇੱਕ ਹੋਰ ਦੀ ਵੱਟੀ ਢੈ ਪਈ, ਜਾਂ ਉਸ ਨੇ ਪੁੱਟਿਆ ਤਾਂ ਚਾਂਦੀ ਦੀ ਖਾਨ ਨਿਕਲੀ ਤਦ ਉਸ ਨੇ ਖ਼ੁਸ਼ੀ ਹੋ ਕੇ ਆਖਿਆ ਭਈ ਮਨ ਮੰਨੀ ਚਾਂਦੀ ਲੈ ਲਓ ਤੇ ਅੱਗੇ ਨਾ ਜਾਓ ਦੋਵੇਂ ਬੋਲੇ ਜੋ ਪਹਿਲਾਂ ਤਾਂਬਾ ਨਿਕਲਿਆ ਸੀ ਹੁਨ ਚਾਂਦੀ ਮਿਲੀ ਹੈ ਇਸ ਤੋਂ ਏਹ ਪ੍ਰਤੀਤ ਹੁੰਦਾ ਹੈ ਜੋ ਅੱਗੇ ਜ਼ਰੂਰ ਸੋਨਾ ਮਿਲੂ॥ ਤੋੜੇ ਬਹੁਤ ਸਾਰੀ ਚਾਂਦੀ ਲੈ ਲਈਏ ਤਾਂ ਬੇ ਸਾਡਾ ਦਲਿਦ੍ਰ ਦੂਰ ਨਹੀਂ ਹੁੰਦਾ ਇਸ ਲਈ ਅਸੀਂ ਤਾਂ ਅਗੇਡੇ ਹੀ ਜਾਂਦੇ ਹਾਂ ਇਹ ਸੁਨਕੇ ਓਹ ਤਾਂ ਮਰਜੀ ਦੇ ਅਨੁਸਾਰ ਚਾਂਦੀ ਲੈਕੇ ਮੁੜ ਪਿਆ ਅਤੇ ਓਹ ਦੋਵੇਂ ਅੱਗੇ ਨੂੰ ਚੱਲੇ ਦੂਰ ਜਾਕੇ ਤੀਸਰੇ ਦੇ ਹੱਥੋਂ ਵੱਟੀ ਗਿਰ ਗਈ ਜਦ ਉਸਨੇ ਓਹ ਜਗਾਂ ਪੁੱਟੀ ਤਾਂ ਸੋਨੇ ਦੀ ਖਾਨ ਨਿਕਲੀ ਉਸਨੂੰ ਦੇਖਕੇ ਉਸਨੇ ਆਪਨੇ ਸਾਥੀ ਨੂੰ ਆਖਿਆ ਜੋ ਸੋਨੇ ਤੋਂ ਕੋਈ ਵਸਤ ਚੰਗੀ ਨਹੀਂ ਇਸਨੂੰ ਲੈਕੇ ਮੁੜ ਚਲ, ਓਹ ਬੋਲਿਆ ਤੂੰ ਬੜਾ ਮੂਰਖ ਹੈਂ ਦੇਖ ਤਾਂ ਸਹੀ ਜੋ ਪਹਿਲਾਂ ਤਾਂਬਾ