ਪੰਨਾ:ਪੰਚ ਤੰਤ੍ਰ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੬੧


ਫੇਰ ਚਾਂਦੀ ਤੇ ਹੁਨ ਸੋਨਾ ਮਿਲਿਆ ਹੈ ਇਸ ਤੋਂ ਕੀ ਜਾਨਿਆ. ਜਾਂਦਾ ਹੈ ਜੋ ਇਸ ਤੋਂ ਅੱਗੇ ਜਰੂਰ ਹੀਰੇ ਲਾਲ ਮਿਲਣਗੇ ਸੋ ਇੱਕ ਦੇ ਲੀਤਿਆਂ ਹੀ ਸਾਰਾ ਦਲਿਦ੍ਰ ਦੂਰ ਹੋ ਜਾਏਗਾ, ਇਸ ਲਈ ਅਗੇਡੇ ਚੱਲ ਤੋਂ ਬਹੁਤਾ ਭਾਰ ਚੁੱਕ ਕੇ ਕੀ ਕਰਨਾ ਹੈ ਓਹ ਬੋਲਿਆ ਤੂੰ ਅੱਗੇ ਜਾਹ ਤੇ ਮੈਂ ਤੈਨੂੰ ਉਡੀਕਾਂਗਾ॥

ਇਹ ਸੁਨਕੇ ਓਹ ਤਾਂ ਅੱਗੇ ਤੁਰ ਪਿਆ ਜਾਂਦਾ ਜਾਂਦਾ ਅਕੱਲਾ ਸੂਰਜ ਦੀ ਧੁੱਪ ਨਾਲ ਤਪਿਆ ਹੋਯਾ ਪਿਆਸ ਨਾਲ ਘਬਰਾਯਾ ਹੋਯਾ ਰਸਤਾ ਭੁੱਲਕੇ ਇਧਰ ਉਧਰ ਫਿਰਨ ਲੱਗਾ॥ ਫਿਰਦਾ ਹੋਯਾ ਕੀ ਦੇਖਦਾ ਹੈ ਇੱਕ ਪੁਰਖ ਲਹੂ ਨਾਲ ਲਿਬੜਿਆ ਹੋਯਾ ਜਿਸ ਦੇ ਮੱਥੇ ਤੇ ਚਕ੍ਰ ਫਿਰਦਾ ਹੈ ਮਿਲ ਪਿਆ। ਛੇਤੀ ਨਾਲ ਉਸਦੇ ਕੋਲ ਜਾ ਕੇ ਉਸਨੂੰ ਪੁਛਿਆ ਆਪ ਕੌਨ ਹੈ ਅਤੇ ਏਹ ਚਕ੍ਰ ਆਪਦੇ ਮੱਥੇ ਤੇ ਕਿਉਂ ਫਿਰਦਾ ਹੈ ਅਤੇ ਮੈਨੂੰ ਪਿਆਸ ਲਗੀ ਹੋਈ ਹੈ ਇਸ ਲਈ ਕਿਧਰੇ ਪਾਨੀ ਦੱਸ ਇਤਨਾਂ ਕਹਿੰਦਿਆਂ ਹੀ ਓਹ ਚਕ੍ਰ ਉਸਦੇ ਮੱਥੇ ਤੋਂ ਉਤਰ ਕੇ ਉਸਦੇ ਮੱਥੇ ਤੇ ਲੱਗ ਗਿਆ॥

ਬ੍ਰਾਹਮਨ ਨੇ ਕਿਹਾ ਏਹ ਕੀ ਬਾਤ ਹੈ ਓਹ ਬੋਲਿਆ ਮੇਰੇ ਬੀ ਇਸ ਤਰ੍ਹਾਂ ਏਹ ਚਕ੍ਰ ਮੱਥੇ ਤੇ ਚੰਬੜਿਆ ਹੈ ਬ੍ਰਾਹਮਨ ਨੇ ਕਿਹਾ ਏਹ ਮੇਰੇ ਸਿਰ ਤੋਂ ਕਦ ਉਤਰੇਗਾ ਕਿਉਂ ਜੋ ਮੈਨੂੰ ਬੜਾ ਖੇਦ ਹੋਯਾ ਹੈ ਉਸਨੇ ਕਿਹਾ ਜਦ ਕੋਈ ਇਸ ਪ੍ਰਕਾਰ ਸਿੱਧ, ਬੱਟੀ ਨੂੰ ਲੈਕੇ ਆਵੇਗਾ ਤੇ ਤੇਰੇ ਨਾਲ ਗੱਲ ਬਾਤ ਕਰੇਗਾ ਤਾਂ ਲਹੇਗਾ ਬ੍ਰਾਹਮਨ ਬੋਲਿਆ ਤੈਨੂੰ ਇੱਥੇ ਕਿਤਨਾ ਚਿਰ ਇਸਤਰਾਂ ਬੀਤਿਆਂ ਹੈ ਉਸਨੇ ਪੁੱਛਿਆ ਹੁਨ ਕਿਸਦਾ ਰਾਜ ਹੈ, ਬਾਹਮਨ ਨੇ ਕਿਹਾ ਹੁਨ ਤਾਂ ਬੀਨਾ ਵਤਸ ਰਾਜਾ ਹੈ, ਉਸਨੇ ਕਿਹਾ ਮੈਨੂੰ ਸਮੇਂ ਦਾ ਤਾਂ ਕੁਝ ਮਲੂਮ ਨਹੀਂ ਪਰ ਜਦ ਰਾਮਚੰਦ੍ਰ ਜੀ ਰਾਜਾ ਸੇ ਤਦ ਮੈਂ ਨਿਰਧਨ ਹੋ ਕੇ ਸਿੱਧ ਬਟੀ ਲੈਕੇ ਇੱਥੇ ਆਯਾ ਸਾਂ ਤਦ ਮੈਂ ਏਹੋ ਜੇਹਾ ਆਦਮੀ ਇੱਥੇ ਦੇਖਿਆ ਸੀ ਤੇ ਉਸ ਨੂੰ ਪੁਛਦੀ ਸਾਰ ਏਹ ਹਾਲ ਹੋ ਗਿਆ। ਬ੍ਰਾਹਮਨ ਨੇ ਪੁੱਛਿਆ ਇਸਤਰਾਂ ਫਿਰਦਿਆਂ ਭੈਨੂੰ ਅੰਨ ਪਾਨੀ ਕਿੱਥੋਂ ਮਿਲਦਾ ਹੈ ਓਹ ਬੋਲਿਆ ਕੁਬੇਰ ਨੇ ਧਨ ਦੀ ਰੱਖਿਆ ਲਈ ਸਿੱਧਾਂ ਵਾਸਤੇ ਏਹ ਭੈ ਰੱਖਿਆ ਹੋਯਾ ਹੈ ਜਿਸ ਲਈ ਕੋਈ ਇੱਥੇ ਆ ਕੇ ਮੇਰਾ ਧਨ ਨਾ ਲੈ ਜਾਵੇ ਜੇ ਕਦੇ ਕੋਈ ਆਉਂਦਾ ਬੀ ਹੈ