ਪੰਨਾ:ਪੰਚ ਤੰਤ੍ਰ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੨

ਪੰਚ ਤੰਤ੍ਰ


ਤਾਂ ਭੁੱਖ ਪਿਆਸ ਅਤੇ ਨਿੰਦ੍ਰਾ ਤੋਂ ਰਹਿਤ ਹੋਕੇ ਅਤੇ ਬੁਢੇਪੇ ਤੇ ਮੌਤ ਤੋਂ ਬਿਨਾਂ ਸਿਰਫ ਦੁੱਖ ਹੀਂ ਭੋਗੇਗਾ। ਸੋ ਮੈਨੂੰ ਤੂੰ ਆਗ੍ਯਾ ਦੇਹੁ ਜੋ ਮੈਂ ਆਪਨੇ ਘਰ ਜਾਵਾਂ ਏਹ ਕੈਹਕੇ ਓਹ ਤਾਂ ਚਲਿਆ ਗਿਆ। ਬ੍ਰਾਹਮਨ ਗਏ ਨੂੰ ਜੋ ਚਿਰ ਲੱਗਾ ਤਾਂ ਓਹ ਸੋਨੇ ਦੇ ਲੱਭਨ ਵਾਲਾ ਬੀ ਉਸਦਾ ਮਿਤ੍ਰ ਉਸ ਨੂੰ ਢੂੰਡਦਾ ੨ ਉੱਥੇ ਆਯਾ ਤਾਂ ਕੀ ਦੇਖਦਾ ਹੈ ਲੇਹੂ ਨਾਲ ਲਿਬੜਿਆ ਹੋਯਾ ਬੜਾ ਤਿੱਖਾ ਚਕ੍ਰ ਉਸਦੇ ਮਸਤਕ ਤੇ ਫਿਰ ਰਿਹਾ ਹੈ ਅਤੇ ਬੜੀ ਪੀੜਾ ਨਾਲ ਦੁਖੀ ਹੈਯਾ ਨਜਰ ਪਿਆ, ਤਾਂ ਉਸਨੇ ਨਜਦੀਕ ਆਕੇ ਪੁੱਛਿਆ ਏਹ ਕੀ ਬਨਿਆ ਉਸਨੇ ਕਿਹਾ ਮੇਰੀ ਪ੍ਰਾਲਬਧ, ਉਸਨੇ ਪੁਛਿਆ ਕੀ ਸਬਬ ਤਦ ਉਸਨੇ ਸਾਰਾ ਹਾਲ ਕਹਿ ਸੁਨਾਯਾ ਸਾਰਾ ਪ੍ਰਸੰਗ ਸੁਣਕੇ ਉਸਨੇ ਉਸਨੂੰ ਬਹੁਤ ਕੁਛ ਕਹਿਕੇ ਏਹ ਕਿਹਾ ਕਿ ਮੈਂ ਤੈਨੂੰ ਬਤੇਰਾ ਮਨੇ ਕੀਤਾ ਪਰ ਤੂੰ ਨਾ ਸਮਝਝਿਓਂ ਤੇ ਮੇਰੀ ਗੱਲ ਨਾ ਸੁਨੀ ਸੋ ਇਸ ਲਈ ਭਾਵੇਂ ਵਿਦ੍ਯਾ ਵਾਲਾ ਭੀ ਹੋਵੇ ਪਰ ਬੁੱਧਿ ਬਿਨਾਂ ਆਪਨਾ ਨਾਸ ਕਰ ਲੈਂਦਾ ਹੈ ਇਸ ਪਰ ਕਿਹਾ ਹੈ॥ ਯਥਾ:―

ਦੋਹਰਾ॥ ਵਿਦ੍ਯਾ ਬੁਧੀ ਸ਼੍ਰੇਸ਼ਟ ਯੁਗ ਤੱਦਪਿ ਉਤਮ ਬੁੱਧਿ॥
      ਦੇਖੋ ਸਿੰਘ ਬਨਾਇ ਦਿਜ ਨਾਸ ਭਏ ਬਿਨ ਸੁੱਧ॥੩੬॥

ਚਕ੍ਰ ਵਾਲੇ ਨੇ ਪੁੱਛਿਆ ਏਹ ਬਾਤ ਕਿਸ ਪ੍ਰਕਾਰ ਹੈ। ਸੋਨੇ ਵਾਲਾ ਬੋਲਿਆਂ ਸੁਨ:―

੪ ਕਥਾ॥ ਕਿਸੇ ਜਗਾਂ ਪਰ ਚਾਰ ਬ੍ਰਾਹਮਨ ਆਪਸ ਵਿਖੇ ਮਿਤ੍ਰ ਬਨੇ ਹੋਏ ਰਹਿੰਦੇ ਸੇ ਪਰ ਉਨ੍ਹਾਂ ਵਿੱਚੋਂ ਤਿੰਨ ਤਾਂ ਸ਼ਾਸਤ੍ਰ ਪੜ੍ਹੇ ਹੋਏ ਸੇ ਪਰ ਨਿਰਬੁੱਧਿ ਸੇ ਅਤੇ ਚੌਥਾ ਸ਼ਾਸਤ੍ਰ ਨਹੀਂ ਪੜ੍ਹਿਆ ਸਾ ਪਰ ਬੁਧਿਮਾਨ ਸਾ। ਇੱਕ ਦਿਨ ਓਹ ਬੋਲੇ ਜੋ ਵਿਦ੍ਯਾ ਪੜ੍ਹਨ ਦਾ ਕੀ ਫਲ ਹੋਯਾ ਜੇਕਰ ਪਰਦੇਸ ਵਿਖੇ ਜਾਕੇ ਰਾਜਿਆਂ ਨੂੰ ਪਰਸੰਨ ਕਰਕੇ ਧਨ ਨਾ ਆਂਦਾ, ਇਸਲਈ ਆਓ ਪਰਦੇਸ ਚੱਲੀਏ ਇਹ ਬਿਚਾਰ ਕੇ ਓਹ ਚਾਰੋਂ ਹੀ ਪੂਰਬ ਦੇਸ ਨੂੰ ਤੁਰ ਪਏ ਜਦ ਥੋੜੀ ਦੂਰ ਗਏ ਤਾਂ ਉਨ੍ਹਾਂ ਵਿਚੋਂ ਜੇਹੜਾ ਸਿਆਨਾ ਸੀ ਓਹ ਬੋਲਿਆ ਹੇ ਮਿਤ੍ਰੋ ਅਸੀਂ ਤਿੰਨੇ ਤਾਂ ਵਿਦ੍ਵਾਨ ਹਾਂ ਏਹ ਚੌਥਾ ਵਿਦ੍ਯਾ ਹੀਨ ਹੈ। ਭਾਵੇਂ ਇਹ ਬੁਧਮਾਨ ਬੀ ਹੈ ਤਾਂ ਬੀ ਵਿਦ੍ਯਾ ਤੋਂ ਬਿਨਾਂ ਰਾਜਾ ਦਾ ਦਾਨ ਨਹੀਂ ਲੈਨ ਜੋਗਾ ਇਸ ਲਈ ਅਸੀਂ ਇਸ ਨੂੰ ਆਪਨਾ