ਪੰਨਾ:ਪੰਚ ਤੰਤ੍ਰ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੬੩


ਕਮਾਯਾ ਧਨ ਨਹੀਂ ਦੇਵਾਂਗੇ ਸੋ ਇਹ ਘਰ ਨੂੰ ਮੁੜ ਜਾਵੇ ਤਾਂ ਦੂਜੇ ਕਿਹਾ ਹੇ ਬੁੱਧਮਾਨ ਤੂੰ ਘਰ ਨੂੰ ਮੁੜ ਜਾ, ਕਿਉਂ ਜੋ ਤੂੰ ਵਿਦ੍ਯਾ ਤੋਂ ਰਹਿਤ ਹੈਂ ਤੀਜੇ ਨੇ ਕਿਹਾ ਏਹ ਬਾਤ ਨਹੀਂ ਕਰਨੀ ਚਾਹੀਦੀ, ਕਿਉਂ ਜੋ ਅਸੀਂ ਸਾਰੇ ਬਾਲ ਅਵਸਥਾ ਤੋਂ ਲੈਕੇ ਇਕੱਠੇ ਖੇਲਦੇ ਰਹੇ ਹਾਂ ਇਸ ਲਈ ਏਹ ਸਾਡੇ ਨਾਲ ਹੀ ਰਹੇ ਅਤੇ ਸਾਡੇ ਕਮਾਏ ਹੋਏ ਧਨ ਦਾ ਹਿੱਸੇਦਾਰ ਬਰਾਬਰ ਹੈ ਕਿਹਾ ਬੀ ਹੈ।ਯਥਾ:―

ਦੋਹਰਾ॥ ਸੋ ਲਛਮੀ ਹੈ ਕਾਜ ਕਿਸ ਜੋ ਹੈ ਬਧੂ ਸਮਾਨ॥
      ਵਾਰ ਬਧੁ ਸਮ ਲੱਛ ਸੋ ਪਥਿਕਨ ਕੇ ਹਿਤ ਜਾਨ॥੩੭॥
  ਤਥਾ-ਲਘੁ ਬੁੱਧੀ ਐਸੇ ਕਹੇਂ ਯਹਿ ਨਿਜ ਯਹਿ ਪਰ ਆਹਿ॥
     ਉਚ ਬੁਧ ਯੁਤ ਨਰ ਸਦਾ ਜਗਤ ਕੁਟੰਬ ਲਖਾਂਹਿ॥੩੮॥

ਇਸ ਲਈ ਏਹ ਬੀ ਸਾਡੇ ਨਾਲ ਚੱਲੇ ਇਹ ਕਹਿਕੇ ਸਾਰੇ ਹੀ ਤੁਰ ਪਏ, ਜਾਂਦੇ ਹੋਏ ਰਸਤੇ ਵਿੱਚ ਮੋਏ ਹੋਏ ਸ਼ੇਰ ਦੀਆਂ ਹੱਡੀਆਂ ਦੇਖੀਆਂ ਤਦ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਭਈ ਆਪਣੀ ਵਿਦ੍ਯਾ ਦੀ ਪਰੀਛਿਆ ਕਰੀਏ ਤੇ ਦੇਖੀਏ ਜੋ ਇਹ ਕਿਸ ਜੀਵ ਦੀਆਂ ਹੱਡੀਆਂ ਹਨ, ਸੋ ਅਸੀਂ ਆਪਨੀ ਵਿਦ੍ਯਾ ਦੇ ਬਲ ਕਰਕੇ ਇਸ ਨੂੰ ਜਿਵਾਉਂਦੇ ਹਾਂ, ਤਾਂ ਇਕ ਨੇ ਹੱਡੀਆਂ ਜੋੜ ਦਿੱਤੀਆਂ ਦੂਜੇ ਨੇ ਮਾਸ ਖਲੜੀ ਬਨਾ ਦਿਖਾਈ, ਇਤਨੇ ਚਿਰ ਵਿਖੇ ਤੀਜੇ ਨੇ ਜਿਉਂ ਚਾਹਿਯਾ ਜੋ ਜੀਉਂਦਾ ਕਰਾਂ ਤਦ ਉਸ ਬੁਧਿਮਾਨ ਨੇ ਕਿਹਾ ਇਹ ਕੰਮ ਨਾ ਕਰ, ਏਹ ਤਾਂ ਸ਼ੇਰ ਹੈ ਉਠਦੀ ਸਾਰ ਸਬਨਾਂ ਨੂੰ ਮਾਰ ਸਿੱਟੇਗਾ ਤਦ ਉਸਨੇ ਕਿਹਾ ਤੂੰ ਬੜਾ ਮੂਰਖ ਹੈ ਜੋ ਮੈਨੂੰ ਰੋਕਦਾ ਹੈ ਮੈਂ ਆਪਨਾ ਇਲਮ ਨਾ ਪਰਖਾਂ, ਉਹ ਬੋਲਿਆ ਹੱਛਾ ਮੈਨੂੰ ਬ੍ਰਿਛ ਉਪਰ ਚੜ੍ਹ ਜਾਨਦੇ ਇਹ ਆਖਕੇ ਓਹ ਤਾਂ ਬ੍ਰਿੱਛ ਤੇ ਚੜ੍ਹ ਗਿਆ ਤੇ ਉਸਨੇ ਜਿਵੇਂ ਸ਼ੇਰ ਨੂੰ ਜਿਵਾਯਾ ਉਠਦਿਆਂ ਹੀ ਉਸਨੇ ਤਿੰਨੇ ਮਾਰ ਸੁੱਟੇ ਅਤੇ ਆਪ ਬਨ ਨੂੰ ਚਲਿਆ ਗਿਆ ਓਹ ਬਿਛ ਤੋਂ ਉਤਰ ਕੇ ਘਰ ਨੂੰ ਚਲਿਆ ਗਿਆ ਇਸ ਲਈ ਮੈਂ ਆਖਿਆ ਸੀ।:―

ਦੋਹਰਾ॥ ਵਿਦ੍ਯਾ ਬੁਧੀ ਸ਼੍ਰੇਸ਼ਟ ਯੁਗ ਤੱਦਪਿ ਉਤਮ ਬੁੱਧਿ॥
      ਦੇਖੋ ਸਿੰਘ ਬਨਾਇ ਦਿਜ ਨਾਸ ਭਏ ਬਿਨ ਸੁੱਧ॥੩੯॥

ਇਸ ਪਰ ਹੋਰ ਬੀ ਕਿਹਾ ਹੈ॥ ਯਥਾ:―