ਪੰਨਾ:ਪੰਚ ਤੰਤ੍ਰ.pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬੪

ਪੰਚ ਤੰਤ੍ਰ


ਦੋਹਰਾ ॥ ਸਬ ਸ਼ਾਸਤ੍ਰੋਂ ਮੇਂ ਚਤੁਰ ਜੋ ਲਖੇ ਨ ਲੋਕਾਚਾਰ
     ਹਾਂਸੀ ਪਾਵਤ ਜਗਤ ਮੇਂ ਜਿਮ ਪੰਡਿਤ ਥੇ ਚਾਰ॥੪੦॥

ਚਕਧਾਰੀ ਨੇ ਪੁੱਛਿਆ ਏਹ ਬਾਤ ਕਿਸ ਪਰਕਾਰ ਹੈ ਓਹ ਬੋਲਿਆ ਸੁਨ:—

੫ ਕਥਾ॥ ਕਿਸੇ ਨਗਰ ਵਿਖੇ ਚਾਰ ਬ੍ਰਾਹਮਨ ਆਪਸ ਵਿਖੇ ਮਿਤ੍ਰ ਬਨੇ ਹੋਏ ਰਹਿੰਦੇ ਸੇ ਬਾਲਕ ਉਮਰਾ ਵਿਖੇ ਹੀ ਉਨ੍ਹਾਂ ਦੇ ਚਿੱਤ ਵਿਖੇ ਏਹ ਖਿਆਲ ਪੈਦਾ ਹੋਯਾ ਜੋ ਪਰਦੇਸ ਜਾਕੇ ਵਿਦ੍ਯਾ ਪੜ੍ਹੀਏ। ਇਹ ਨਿਸਚਾ ਕਰਕੇ ਓਹ ਚਾਰੋਂ ਵਿਦ੍ਯਾ ਪੜ੍ਹਨ ਲਈ ਕਨੌਜ ਵਿਖੇ ਗਏ, ਉੱਥੇ ਬਾਰਾਂ ਵਰ੍ਹੇ ਰਹਿਕੇ ਖੂਬ ਵਿਦ੍ਯਾ ਪੜ੍ਹਕੇ ਪੰਡਿਤ ਬਨ ਗਏ। ਤਦ ਉਨ੍ਹਾਂ ਕਿਹਾ ਜੋ ਅਸੀਂ ਪੰਡਿਤ ਹੋ ਗਏ ਹਾਂ ਹੁਨ ਗੁਰੂ ਕੋਲੋਂ ਆਗ੍ਯਾ ਲੈਕੇ ਆਪਣੇ ਦੇਸ ਚੱਲੀਏ। ਤਦ ਗੁਰੂ ਕੋਲੋਂ ਆਗ੍ਯਾ ਲੈਕੇ, ਪੁਸਤਕ, ਬੰਨ੍ਹਕੇ ਤੁਰ ਪਏ ਥੋੜੀ ਦੂਰ ਜਾਕੇ ਕੀ ਦੇਖਦੇ ਹਨ ਜੋ ਰਸਤੇ ਦੋ ਹੋ ਗਏ ਹਨ ਉੱਥੇ ਬੈਠਕੇ ਸੋਚਨ ਲੱਗੇ ਜੋ ਕਿਸ ਰਸਤੇ ਜਾਨਾ ਚਾਹੀਦਾ ਹੈ ਇਤਨੇ ਚਿਰ ਵਿਖੇ ਉਸ ਸ਼ਹਿਰ ਦੇ ਆਦਮੀ ਇੱਕ ਬਾਨੀਏ ਦੇ ਮਰੇ ਹੋਏ ਪੁਤ ਨੂੰ ਚੱਕੀ ਆਉਂਦੇ ਮਸਾਨ ਨੂੰ ਚਲੇ ਜਾਂਦੇ ਸੇ, ਤਦ ਚਵਾਂ ਵਿੱਚੋਂ ਇੱਕ ਨੇ ਪੁਸਤਕ ਕੱਢਕੇ ਦੇਖਿਆ ਉੱਥੇ ਏਹ ਸ਼ਲੋਕ ਨਿਕਲਿਆ:—

ਦੋਹਰਾ॥ ਵੇਦ ਚਾਰ ਖਟ ਸ਼ਾਸਤ੍ਰ ਮੁਨਿ ਭਿੰਨ ਭਿੰਨ ਮਤ ਗਾਤ।
      ਤਾਂਤੇ ਸੋ ਮਾਰਗ ਲਖੋ ਚਲੇ ਬਹੁਤ ਜਨ ਭਾਤ ॥੪੧॥

ਇਸਨੂੰ ਪੜ੍ਹਕੇ ਉਸਨੇ ਕਿਹਾ ਜਿਧਰ ਸਾਰੇ ਜਾ ਰਹੇ ਹਨ ਉਧਰ ਹੀ ਚੱਲੋ, ਜਦ ਓਹ ਸਾਰੇ ਉਧਰ ਨੂੰ ਤੁਰੇ ਤਾਂ ਮਸਾਨ ਵਿਖੇ ਜਾਕੇ ਇੱਕ ਗਧਾ ਦੇਖਿਆ ਤਦ ਦੂਜੇ ਨੇ ਪੁਸਤਕ ਖੋਲ੍ਹ ਕੇ ਵੇਖਿਆ॥

ਦੋਹਰਾ॥ ਉਤਸਵ ਸੰਕਟ ਵਿਪਦ ਮੈਂ ਦੁਰਭਿਖ ਅਵਰ ਮਸਾਨ।
      ਰਾਜਦ੍ਵਾਰ ਇਨ ਸਬਨ ਮੇਂ ਜੋ ਰਹਿ ਬੰਧੁ ਪਛਾਨ॥੪੨॥

ਇਸਲਈ ਏਹ ਸਾਡਾ ਬੰਧੁ ਹੈ ਤਦ ਇਕ ਨੇ ਤਾਂ ਉਸਦੇ ਗਲ ਵਿੱਚ ਗਲੱਕੜੀ ਪਾਈ ਦੂਜਾ ਪੈਰ ਧੋਨ ਲੱਗਾ। ਇਤਨੇ ਚਿਰ ਵਿਖੇ ਜੋ ਇਕ ਪੰਡਿਤ ਨੇ ਦੇਖਿਆ ਜੋ ਉਠ ਤੁਰਿਆ ਆਉਂਦਾ ਹੈ ਤਦ ਤੀਜੇ ਨੇ ਪੋਥੀ ਕੱਢ ਕੇ ਦੇਖਿਆ ਤਾਂ ਉੱਥੇ ਕੀ ਨਿਕਲਿਆ:—

ਦੋਹਰਾ॥ ਧਰਮ ਉਤਾਵਲ ਜਾਤੁ ਹੈ ਮਤ ਕਰ੍ਯੋ ਤਿਸ ਦੇਰ।