ਪੰਨਾ:ਪੰਚ ਤੰਤ੍ਰ.pdf/280

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੨

ਪੰਚ ਤੰਤ੍ਰ


ਸ੍ਵਾਰਥ ਰਤਿ ਨਾਰੀ ਸਦਾ ਕੇਵਲ ਸੁਖ ਮੇਂ ਪ੍ਰੀਤ।
ਇਨ ਕਾ ਪਿਆਰਾ ਕੋ ਨਹੀਂ ਸੁਤ ਭੀ ਸੁਖ ਬਿਨ ਮੀਤ॥੬੫॥

ਇਹ ਸੁਨਕੇ ਜੁਲਾਹੇ ਨੇ ਕਿਹਾ ਭਾਵੇਂ ਇਹ ਬਾਤ ਠੀਕ ਹੈ ਤਾਂ ਬੀ ਤੀਮੀ ਨੂੰ ਪੁੱਛ ਲਵਾਂ ਕਿਉਂ ਜੋ ਓਹ-ਪਤਿਬ੍ਰਤਾ ਹੈ ਇਸਲਈ ਉਸ ਤੋਂ ਪੁਛੇ ਬਾਝ ਕੁਝ ਬੀ ਨਾ ਕਰਾਂਗਾ। ਏਹ ਬਾਤ ਕਹਿਕੇ ਛੇਤੀ ਨਾਲ ਓਹ ਔਰਤ ਦੇ ਕੋਲ ਚਲਿਆ ਗਿਆ ਤੇ ਉਸਨੂੰ ਬੋਲਿਆ ਹੇ ਪਿਆਰੀ ਮੈਨੂੰ ਇਕ ਯੱਖ ਮਿਲਿਆ ਹੈ ਓਹ ਕਹਿੰਦਾ ਹੈ ਜੋ ਮੰਗੇਂ ਸੋ ਲੇ, ਇਸ ਲਈ ਮੈਂ ਤੈਨੂੰ ਪੁੱਛਨ ਆਯਾ ਹਾਂ ਸੋ ਤੂੰ ਦੱਸ ਜੋ ਮੈਂ ਕੀ ਮੰਗਾਂ, ਇਕ ਮੇਰਾ ਮਿਤ੍ਰ ਨਾਈ ਹੈ ਉਹ ਕਹਿੰਦਾ ਹੈ ਜੋ ਤੂੰ ਰਾਜ ਮੰਗਲੈ ਇਹ ਸੁਨ ਕੇ ਓਹ ਬੋਲੀ ਹੇ ਪਤਿ ਨਾਈਆਂ ਨੂੰ ਕੀ ਬੁੱਧਿ ਹੈ ਇਸ ਲਈ ਓਸਦਾ ਕਿਹਾ ਨਹੀਂ ਮੰਨਨਾ ਇਸਪਰ ਕਿਹਾ ਬੀ ਹੈ:―

ਦੋਹਰਾ॥ ਚਾਰਨ ਬੰਦੀ ਨੀਚ ਸਿਸੁ ਨਾਈ ਭਿੱਖ ਸੰਗ।
     ਇਨ ਸੇਂ ਮੰਤ੍ਰ ਨਾ ਕੀਜੀਏ ਕਰੇ ਕਾਜ ਹੁਇ ਭੰਗ॥੬੬॥

ਦੂਜੇ ਇਹ ਬੀ ਗੱਲ ਹੈ ਜੋ ਰਾਜ ਦਾ ਟਿਕਨਾ ਬੜਾ ਔਖਾ ਹੈ ਕਿਉਂ ਜੋ ਸੰਧਿ ਵਿਗ੍ਰਹ ਯਾਨ ਆਸਨ ਸੰਸ੍ਰੈ ਤੇ ਦ੍ਧੀਭਾਵ ਇਨ੍ਹਾਂ ਦੇ ਕਰਦਿਆਂ ਕਦੇ ਬੀ ਮਨੁਖ ਨੂੰ ਸੁਖ ਨਹੀਂ ਹੁੰਦਾ, ਇਸ ਪਰ ਕਿਹਾ ਬੀ ਹੈ:―

॥ਕੁੰਡਲੀਆ ਛੰਦ॥ ਰਾਜ ਤਿਲਕ ਕੇ ਦੇਤ ਹੀ ਨ੍ਰਿਪ ਕੀ ਬੁੱਧੀ ਜੋਇ। ਹੋਤ ਵ੍ਯਸਨ ਮੇਂ ਤਿਸੀ ਛਿਨ ਘਟ ਜਲ ਸਾਖੀ ਹੋਇ॥ ਘਟ ਜਲ ਸਾਖੀ ਹੋਇ ਕਰੇ ਜਬ ਨ੍ਰਿਪ ਇਸਨਾਨਾ। ਤਾਸ ਸਮੇਂ ਸੁਨ ਮੀਤ ਸ੍ਰਵੇਂ ਘਟ ਉਦਕ ਸੁਜਾਨਾ॥ ਕਹਿ ਸ਼ਿਵਨਾਥ ਬਿਚਾਰ ਸ੍ਰਵਤ, ਜੋ ਜਲ ਕਨ ਆਜਾ। ਮਾਨਹੁ ਆਪਦ ਹੋਇ ਗਵਾਹੀ ਦੇਂ ਘਟ ਰਾਜਾ॥੬੭॥

ਤਥਾ॥ਕਬਿਤ॥ ਰਾਮ ਕੋ ਪ੍ਰਵਾਸ ਪਾਂਡ ਸੁਤ ਕਾ ਨਿਕਾਸ ਬਨ ਔਰ . ਬਲਿ ਰਾਜ ਕਾ ਪਭਾਲ ਵਾਸ ਦੇਖ ਕੇ॥ ਯਾਦਵਨ ਨਾਸ ਨਲਰਾਜ ਕਾ ਹਰਾਸ ਅਰ ਲੰਕਪਤਿ ਤ੍ਰਾਸ ਕੋ ਬਿਚਾਰ ਉਰ ਪੇਖਕੈ॥ ਪਾਰਥ ਕੋ ਸਾਰਥੀੀ ਨਿਹਾਰ ਕੇ ਵਿਰਾਟ ਘਰ ਯਹੀ ਹਮ ਜਾਨੀ ਮਤ ਸਾਚ ਹੈ ਵਿਸੇਖੁ ਕੈ॥ ਕਾਲ ਕੇ ਅਧੀਨ ਸਬ ਰਾਉ ਰੰਕ ਹੋਤ ਦੀਨ ਕੋਉ ਨਾ ਪ੍ਰਬੀਨ ਜੋਉ ਮੇਟੈ ਬਿਧਿ ਲੇਖ ਕੇ॥੬੮॥