ਪੰਨਾ:ਪੰਚ ਤੰਤ੍ਰ.pdf/281

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੭੩


ਦੋਹਰਾ॥ ਪੁਤ੍ਰ ਕੇ ਸੁਖ ਲੀਏ ਧਨ ਚਾਹੇ ਸਬ ਕੋਇ।
       ਰਾਜ ਹੇਤ ਸਬਕੋ ਹਨੇ ਕਹੋ ਕੌਨ ਸੁਖੁ ਹੋਇ॥੬੯॥

ਇਹ ਸੁਨਕੇ ਜੁਲਾਹੇ ਨੇ ਕਿਹਾ ਤੂੰ ਠੀਕ ਆਖਦੀ ਹੈ ਤਾਂ ਦਸ ਜੋ ਕੀ ਮੰਗਾਂ ਓਹ ਬੋਲੀ ਤੂੰ ਇੱਕ ਕਪੜਾ ਹਰ ਰੋਜ ਬੁਨਦਾ ਹੈ ਇਸ ਨਾਲ ਸਾਰਾ ਖਰਚ ਤੁਰਦਾ ਹੈ ਸੋ ਜੇਕਰ ਤੂੰ ਆਪਨੀਆਂ ਦੋ ਭੁਜਾਂ ਤੇ ਇੱਕ ਮੂੰਹ ਹੋਰ ਮੰਗ ਲੈ ਜਿਸ ਕਰਕੇ ਦੋਹੀਂ ਪਾਸੀਂ ਤਾਨਾ ਬੁਨਿਆਂ ਕਰੇਂ, ਸੋ ਇੱਕ ਨਾਲ ਤਾਂ ਉੱਸੇ ਤਰਾਂ ਅਪਨਾ ਖਰਚ ਤੁਰੇਗਾ ਅਤੇ ਦੂਸਰੀ ਮਜੂਰੀ ਨਾਲ ਕਪੜਾ ਗਹਿਨਾ ਬਨ ਜਾਏਗਾ, ਇਸ ਪ੍ਰਕਾਰ ਆਪਣੀ ਜਾਤ ਬਿਖੇ ਇੱਜਤ ਨਾਲ ਰਹਿ ਕੇ ਸੁਖ ਪਾਵੇਂਗਾ ਤੇ ਲੋਕ ਪਰਲੋਕ ਦਾ ਸਾਧਨ ਕਰ ਲਵੇਂਗਾ। ਜੁਲਾਹਾ ਇਸ ਬਾਤ ਨੂੰ ਸੁਨਕੇ ਬੜਾ ਖ਼ੁਸ਼ੀ ਹੋਯਾ ਤੇ ਬੋਲਿਆਂ ਵਾਹ ਵਾਹ ਪਤਿਬ੍ਰਤੇ ਤੂੰ ਧੰਨ ਹੈਂ ਤੂੰ ਸੱਚ ਕਿਹਾ ਜੋ ਤੂੰ ਆਖਿਆ ਹੈ ਸੋਈ ਕਰਾਂਗਾ ਏਹੋ ਮੇਰਾ ਅਕੀਦਾ ਹੈ ਤਦ ਉਸ ਨੇ ਜਾਕੇ ਯੱਖ ਕੋਲ ਪ੍ਰਾਰਥਨਾ ਕੀਤੀ ਤੇ ਆਖਿਆ ਜੇਕਰ ਤੂੰ ਮਨ ਇੱਛਿਤ ਫਲ ਦੇਂਦਾ ਹੈ ਤਾਂ ਮੈਨੂੰ ਦੋ ਬਾਹਾਂ ਤੇ ਦੂਜਾ ਸਿਰ ਹੋਰ ਦੇਹੁ ਇਤਨਾ ਆਖਦੇ ਸਾਰ ਹੀ ਉਸਦੇ ਦੋ ਸਿਰ ਤੇ ਚਾਰ ਭੁਜਾ ਹੋ ਗਈਆਂ, ਜਦ ਓਹ ਬੜਾ ਖੁਸ਼ੀ ਹੋਕੇ ਘਰ ਆਉਂਦਾ ਹੀ ਸਾ ਜੋ ਲੋਕਾਂ ਨੇ ਉਸਨੂੰ ਰਾਖਸ ਜਾਨ ਕੇ ਇੱਟਾਂ ਸੋਟੇ ਮਾਰੇ ਤੇ ਓਹ ਮਰਗਿਆ ਇਸ ਲਈ ਮੈਂ ਆਖਦਾ ਹਾਂ:—

ਦੋਹਰਾ॥ ਜਾਂਕੋ ਨਿਰਜ ਬੁੱਧੀ ਨਹੀਂ ਮਿਤ੍ਰ ਬਚਨ ਨਹਿ ਭਾਤ॥
      ਮੰਖਰ ਕੌਲਿਕ ਕੀ ਤਰਹ ਅਪਨੋ ਨਾਸ ਕਰਾਤ॥20॥

ਇਹ ਸੁਨ ਚਕ੍ਰ ਵਾਲੇ ਨੇ ਕਿਹਾ ਹੈ ਭਾਈ ਇਹ ਸੱਚ ਹੈ ਸਾਰੇ ਹੀ ਮਨੁਖ ਅਕੀਦੇ ਤੋਂ ਬਾਝ ਆਸਾ ਰੂਪੀ ਪਿਸਾਚਣੀ ਨਾਲ ਗ੍ਰਸੇ ਹੋਏ ਹਾਂਸੀ ਕਰਾਉਂਦੇ ਹਨ ਇਹ ਬਾਤ ਠੀਕ ਕਹੀ ਹੈ:-

ਦੋਹਰਾ॥ ਹੋਨਹਾਰ ਕੇ ਕਾਜ ਹਿਤ ਅਤਿ ਚਿੰਤਾਤੁਰ ਜੌਨ॥
ਸੋਮ ਸ਼ਰਮ ਕੇ ਪਿਤਾ ਵਤ ਸ੍ਵੇਤ ਹੋਤ ਹੈ ਤੌਨ॥੭੧॥

ਸੋਨੇ ਵਾਲੇ ਨੇ ਕਿਹਾ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:-

॥੯ ਕਥਾ॥ ਕਿਸੇ ਨਗਰ ਬਿਖੇ ਸੁਭਾਵਕ ਕ੍ਰਿਪਨ ਨਾਮੀ ਬਾਹਮਣ ਰਹਿੰਦਾ ਸੀ ਉਸਨੇ ਭਿੱਖਿਆ ਦੇ ਮੰਗੇ ਹੋਏ ਸਤੂਆਂ ਨਾਲ ਆਪਣਾ ਨਿਰਬਾਹ ਕਰਕੇ ਬਚੇ ਹੋਯਾਂ ਨਾਲ ਘੜਾ ਭਰ ਲਿਆ॥