ਪੰਨਾ:ਪੰਚ ਤੰਤ੍ਰ.pdf/288

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੦

ਪੰਚ ਤੰਤ੍ਰ


ਇਹ ਬਾਤ ਸੁਨਕੇ ਸੋਨੇ ਵਾਲੇ ਨੇ ਕਿਹਾ ਹੇ ਭਾਈ ਇਸ ਲਈ ਮੈਂ ਆਖਿਆ ਸੀ ਕਿ:—

ਦੋਹਰਾ॥ ਲੋਭ ਧਾਰ ਕਾਰਜ ਕਰਤ ਦੂਰ ਅੰਦੇਸੀ ਤ੍ਯਾਗ।
      ਚੰਦ੍ਰ ਨਿਪਤਿ ਕੀ ਭਾਂਤ ਵਹ ਠਾਂਗਯੋ ਜਾਤ ਵਡਭਾਗ॥੯੬

ਇਹ ਸੁਨਕੇ ਫੇਰ ਸੋਨੇ ਵਾਲੇ ਨੇ ਕਿਹਾ ਮੈਨੂੰ ਆਗ੍ਯਾ ਦੇਹ ਜੋ ਮੈਂ ਘਰ ਨੂੰ ਜਾਵਾਂ ਚਕ੍ਰ ਵਾਲਾ ਬੋਲਿਆ ਹੇ ਮਿਤ੍ਰ ਅਪਦਾ ਦੇ ਲਈ ਧਨ ਤੇ ਮਿਤ੍ਰ ਦਾ ਮੇਲ ਰੱਖੀਦਾ ਹੈ ਸੋ ਤੂੰ ਮੈਨੂੰ ਇਸ ਦੁੱਖ ਵਿਖੇ ਛੱਡਕੇ ਕਿੱਥੇ ਜਾਂਦਾ ਹੈਂ ਕਿਹਾ ਬੀ ਹੈ:

ਦੋਹਰਾ॥ ਸੰਕਟ ਮੇਂ ਤਜ ਮੀਤ ਕੋ ਜਾਇ ਜੁ ਮੀਤ ਪਲਾਇ॥
      ਐਸਾ ਕ੍ਰਿਤਘਨ ਪੁਰਖ ਜੋ ਨਰਕਹਿ ਜਾਵਤ, ਧਾਇ॥੮੭॥

ਸੋਨੇ ਵਾਲੇ ਨੇ ਕਿਹਾ ਇਹ ਬਾਤ ਠੀਕ ਹੈ ਪਰ ਜਿੱਥੇ ਮਨੁਖ ਦੀ ਸ਼ਕਤਿ ਚੱਲੇ। ਪਰ ਇੱਥੇ ਤਾਂ ਮਨੁਖਾਂ ਦੀ ਪਹੁੰਚ ਨਹੀਂ, ਤੈਨੂੰ ਛੁਡਾਉਣ ਦੀ ਸ਼ਕਤਿ ਤਾਂ ਕਿਸੇ ਮਨੁੱਖ ਵਿੱਚ ਨਹੀਂ ਹੈ ਦੁਜੇ ਜਿਉਂ ਜਿਉਂ ਤੇਰੇ ਮੱਥੇ ਤੇ ਚਕੁ ਦੇ ਫਰਿਦਆਂ ਦੁੱਖ ਹੋਵੇਗਾ ਤਿਵੇਂ ਤਿਵੇਂ ਉਸ ਦੁੱਖ ਨੂੰ ਦੇਖਕੇ ਮੇਰੇ ਦਿੱਲ ਵਿਖੇ ਇਹ ਆਵੇਗਾ ਕਿ ਮੈਂ ਇੱਥੋਂ ਛੇਤੀ ਚਲਿਆ ਜਾਵਾਂ ਮਤ ਕਿਧਰੇ ਮੇਰੇ ਉਪਰ ਈ ਕੋਈ ਅਨਰਥ ਆ ਜਾਂਦਾ ਹੋਵੇ ਇਸ ਪਰ ਕਿਹਾ ਬੀ ਹੈ:—

ਯਥਾ॥ ਹੇ ਬਾਨਰ ਭਵ ਬਚਨ ਕਾ ਜਿਮ ਦੀਸਤ ਆਕਾਰ।
     ਸਨ ਗ੍ਰਸਿਯੋ ਹੈ ਗ੍ਰਹੋਂ ਸੇ ਭਗੇ ਸੋ ਜੀਵਨ ਹਾਰ॥੮੮॥

ਚਕ੍ਰਧਾਰੀ ਨੇ ਪੁੱਛਿਆ ਇਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:—

੧੧ ਕਥਾ॥ ਕਿਸੇ ਨਗਰ ਵਿਖੇ ਭਦ੍ਰਸੈਨ ਨਾਮੀ ਰਾਜਾ ਰਹਿੰਦਾ ਸੀ ਉਸਦੇ ਘਰ ਸਾਰੇ ਲਛਨਾਂ ਕਰਕੇ ਸਹਿਤ ਕੰਨ੍ਯਾਂ ਉਪਜੀ ਅਤੇ ਓਹ ਆਪਨੇ ਪਿਤਾ ਦੇ ਘਰ ਬਿਖੇ ਜਵਾਨੀ ਨੂੰ ਪਹੁੰਚਕੇ ਉਥੇ ਹੀ ਰਹਿੰਦੀ ਸੀ॥ ਉਸ ਨੂੰ ਇਕ ਰਾਖਸ ਨੇ ਘੇਰ ਲਿਆ ਤੇ ਰਾਤ ਵੇਲੇ ਉਸਦੇ ਨਾਲ ਭੋਗ ਕਰੇ ਪਰ ਉਸ ਕੰਨ੍ਯਾਂ ਦੇ ਰਾਖੇ ਬਹੁਤ ਸੇ ਇਸ ਲਈ ਉਸਨੂੰ ਲਿਜਾ ਨਾ ਸਕਿਆ। ਰਾਖਿਆਂ ਦੇ ਹੁੰਦਿਆਂ ਬੀ ਜਦ ਓਹ ਰਾਖਸ਼ ਨੂੰ ਦੇਖੋ ਉਸੇ ਵੇਲੇ ਕੰਮਨ ਲੱਗ ਪਏ, ਇਸ ਪ੍ਰਕਾਰ ਬਹੁਤ ਚਿਰ ਬੀਤਿਆ ਇੱਕ ਦਿਨ ਰਾਤ ਦੇ ਵੇਲੇ ਓਹ ਰਾਖਸ਼ ਘਰ ਦੇ ਕੋਨੇ