ਪੰਨਾ:ਪੰਚ ਤੰਤ੍ਰ.pdf/289

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਮੋ ਤੰਤ੍ਰ

੨੮੧


ਵਿਖੇ ਆ ਖੜੋਤਾ ਉਸਨੂੰ ਦੇਖਕੇ ਲੜਕੀ ਨੇ ਆਪਣੀ ਸਖੀ ਨੂੰ ਕਿਹਾ ਹੇ ਸਖੀ ਦੇਖ ਇਹ ਰਾਖਸ* ਵਿਕਾਲ ਦੇ ਹੋਯਾਂ ਭੀ ਮੈਨੂੰ ਦੁਖ ਦੇਂਦਾ ਹੈ ਸੋ ਇਸ ਦੁਸ਼ਟ ਦੇ ਹਟਾਉਨ ਦਾ ਵੀ ਕੋਈ ਉਪਾ ਹੈ ਯਾ ਨਹੀਂ, ਇਸ ਬਾਤ ਨੂੰ ਸੁਨਕੇ ਰਾਖਸ ਨੇ ਸੋਚਿਆ ਕਿ ਜਿਸ ਤਰਾਂ ਮੈਂ ਆਉਂਦਾ ਹਾਂ ਤਿਵੇਂ ਹੀ ਕੋਈ ਵਿਕਾਲ ਬੀ ਇਸਨੂੰ ਦੇਖਨ ਆਉਂਦਾ ਹੈ, ਪਰ ਓਹ ਬੀ ਇਸ ਨੂੰ ਲਿਜਾ ਨਹੀਂ ਸਕਦਾ ਇਸ ਲਈ ਮੈਂ ਘੋੜਿਆਂ ਦੇ ਵਿਚ ਘੋੜੇ ਦਾ ਰੂਪ ਧਾਰਕੇ ਦੇਖਾਂ ਤਾਂ ਸਹੀ ਓਹ ਵਿਕਾਲ ਕੌਨ ਹੈ ਤੇ ਉਸਦਾ ਕੀ ਸਰੂਪ ਹੈ॥ ਰਾਖਸ ਨੇ ਏਹੋ ਕੀਤਾ ਤੇ ਉਸ ਵੇਲੇ ਕੋਈ ਘੋੜਿਆਂ ਦੇ ਚੁਰਾਉਨ ਲਈ ਇੱਕ ਚੋਰ ਆਯਾ, ਉਸ ਚੋਰ ਨੇ ਸਬਨਾਂ ਘੋੜਿਆਂ ਵਿਚੋਂ ਉਸ ਰਾਖਸ ਘੋੜੇ ਨੂੰ ਚੰਗਾ ਜਾਨਕੇ ਉਸਦੇ ਉਪਰ ਚੜ੍ਹ ਬੈਠਾ ਰਾਖਸ ਨੇ ਸੋਚਿਆ ਓਹਹੋ ਏਹੋ ਵਿਕਾਲ ਹੈ ਇਸ ਨੇ ਮੈਨੂੰ ਚੋਰ ਜਾਨਕੇ ਮਾਰਨ ਲਈ ਪਕੜਿਆ ਹੈ। ਸੋ ਮੈਂ ਕੀ ਕਰਾਂ ਏਹ ਸੋਚਦਾ ਹੀ ਸਾ ਜੋ ਚੋਰ ਨੇ ਉਸ ਦੇ ਮੂੰਹ ਵਿਖੇ ਲਗਾਮ ਦੇਕੇ ਅਤੇ ਚਾਬਕ ਮਾਰਕੇ ਦੁੜਾਯਾ ਓਹ ਡਰਿਆ ਹੋਯਾ ਉੱਠ ਦੌੜਿਆ ਚੋਰ ਉਸ ਨੂੰ ਦੂਰ ਜਾਕੇ ਰੋਕਨ ਲੱਗਾ, ਪਰ ਓਹ ਸਗੋਂ ਦੌੜੇ ਜਦ ਚੋਰ ਨੇ ਦੇਖਿਆ ਜੋ ਏਹ ਰੁਕਦਾ ਨਹੀਂ ਤੇ ਲਗਮ ਨੂੰ ਨਹੀਂ ਮੰਨਦਾ ਤਾਂ ਸੋਚਿਆ ਜੋ ਘੋੜਾ ਏਹੋ ਜੇਹਾ ਕਦੇ ਨਹੀਂ ਹੋਯਾ ਸੋ ਇਹ ਘੋੜੇ ਦੇ ਰੂਪ ਵਾਲਾ ਕੋਈ ਰਾਖਸ ਹੈ, ਇਸ ਲਈ ਜੇਕਰ ਕੋਈ ਰੇਤਲੀ ਜਮੀਨ ਦੇਖਾਂ ਜਾਂ ਛਾਲ ਮਾਰ ਜਾਵਾਂ, ਇਸ ਤੋਂ ਬਾਝ ਮੇਰਾ ਬਚਾ ਨਹੀਂ ਇਸ ਪ੍ਰਕਾਰ ਸੋਚਦਾ ਹੀ ਸਾ ਕਿ ਓਹ ਘੋੜਾ ਇਕ ਬੋਹੜ ਦੇ ਬੂਟੇ ਹੇਠ ਜਾ ਨਿਕਲਆਂ ਚੋਰ ਨੇ ਉਸ ਬੂਟੇ ਦੇ ਟਾਹਨ ਨੂੰ ਜੱਫਾ ਮਾਰਿਆ ਤੇ ਰੁਖ ਤੇ ਚੜ੍ਹ ਕੇ ਆਂਪਨਾ ਆਪ ਬਚਾ ਲਿਆ ਇਸ ਪ੍ਰਕਾਰ ਉਨ੍ਹਾਂ ਦੋਹਾਂ ਦੇ ਅਲਗ ੨ ਹੋਣ ਕਰਕੇ ਬਚ ਗਏ। ਉਸ ਬੋਹੜ ਦੇ ਉਪਰ ਉਸ ਰਾਖਸ ਦਾ ਮਿਤ੍ਰ ਬਾਂਦਰ ਰਹਿੰਦਾ ਸੀ ਉਸਨੇ ਡਰੇ ਹੋਏ ਰਾਖਸ ਨੂੰ ਦੇਖਕੇ ਆਖਿਆ ਹੇ ਮਿਤ੍ਰ ਇਸਲਈ ਝੂਠੇ ਡਰਾਵੇ ਤੋਂ ਭਜ ਪਿਆ ਹੈਂ ਇਹ ਤਾਂ ਮਨੁਖ ਤੇਰਾ ਭੋਜਨ ਹੈ ਇਸਲਈ ਇਸਨੂੰ ਭੱਖ ਲੈ॥ ਰਾਖਸ ਨੇ ਤਾਂ ਉਸ ਦੇ ਬਚਨ ਨੂੰ ਸੁਨਕੇ ਅਪਨਾ ਰੂਪ ਧਾਰਕੇ ਹੋਸ਼ ਫੜੀ॥ ਅਤੇ ਉਸ


* ਬੇਮੌਕੇ