ਪੰਨਾ:ਪੰਚ ਤੰਤ੍ਰ.pdf/290

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮੨

ਪੰਚ ਤੰਤ੍ਰ


ਮਨੁਖ ਨੇ ਬਾਂਦਰ ਦੀ ਗਲ ਸੁਣੀ ਜੋ ਇਸਨੇ ਉਸਨੂੰ ਸਮਝਾਯਾ ਹੈ ਇਸਲਈ ਬਾਂਦਰ ਦੀ ਲੰਮੀ ਪੂਛ ਨੂੰ ਆਪਣੇ ਮੂੰਹ ਵਿਖੇ ਪਾਕੇ ਚੱਬਿਆ ਅਤੇ ਬਾਂਦਰ ਦੁਖ ਦੇ ਮਾਰੇ ਉਹਨੂੰ ਰਾਖਸ ਤੋਂ ਅਧਿਕ ਸਮਝ ਕੇ ਘੀਸ ਵੱਟ ਅੱਖੀਆਂ ਮੀਟ ਚੁਪ ਕਰ ਰਿਹਾ ਜਿਸ ਪ੍ਰਕਾਰ ਤੁਸੀਂ ਚੁਪ ਕੀਤੇ ਹੋ ਰਾਖਸ ਨੇ ਉਸ ਬਾਂਦਰ ਨੂੰ ਏਹੋ ਜੇਹਾ ਦੇਖਕੇ ਏਹ ਸ਼ਲੋਕ ਪੜ੍ਹਿਆ:—

ਦੋਹਰਾ॥ ਹੇ ਬਾਂਦਰ ਤਵ ਬਚਨ ਕਾ ਜਿਮ ਦਸਤ ਆਕਾਰ।
      ਨਿਜ ਕਰਮਨ ਸੇਂ ਤੈਂ ਗ੍ਰਸਿਆ ਭਜੇ ਸੋ ਜੀਵੇ ਯਾਰ॥੮੯॥

ਇਹ ਕਹਿਕੇ ਨੱਸ ਗਿਆ॥ ਇਹ ਬਾਤ ਸੁਨਾਕੇ ਸੋਨੇ ਵਾਲੇ ਨੇ ਕਿਹਾ ਹੈ ਭਾਈ ਹੁਣ ਤੂੰ ਮੈਨੂੰ ਆਗ੍ਯਾ ਦੇਹ ਜੋ ਮੈਂ ਘਰ ਨੂੰ ਜਾਵਾਂ ਅਤੇ ਤੂੰ ਇਥੇ ਬੈਠਾ ਆਪਣੇ ਲੋਭ ਦੇ ਬ੍ਰਿਛ ਦਾ ਫਲ ਭੋਗ ਚਕ੍ਰ ਵਾਲੇ ਨੇ ਕਿਹਾ ਹੇ ਮਿਤ੍ਰ ਕਰਮਾਂ ਦੇ ਅਧੀਨ ਮਨੁਖਾਂ ਨੂੰ ਸੁਖ ਦੁਖ ਮਿਲਦਾ ਹੈ ਇਸ ਪਰ ਮਹਾਤਮਾ ਨੇ ਕਿਹਾ ਭੀ ਹੈ:—

ਕੁੰਡਲੀਆ ਛੰਦ॥ ਜਾਂਕਾ ਦੁਰਗ ਤ੍ਰਿਕੂਟ ਗਿਰ ਸਾਗਰ ਪਰਖਾ ਜਾਨ। ਰਾਖਸ ਥੇ ਜੋਧਾ ਪੁਨਾ ਕੋਸ਼ ਧਨਦ ਸਮ ਮਾਨ। ਕੋਸ਼ ਧਨਦ ਸਮ ਮਾਨ ਨੀਤ ਜਿਸਕੋ ਭ੍ਰਿਗੁ ਭਾਾਖਤ। ਸ਼ਿਵ ਸਮਾਂਨ ਥਾ ਇਸ਼ਟ ਪੂਤ ਜਿਤਇੰਦ੍ਰਹਿ ਰਾਖਤ। ਕਹਿ ਸ਼ਿਵਨਾਥ ਪੁਕਾਰ ਸਹਿਯੋ ਦੁਖ ਰਾਵਣ ਵਾਂਕਾ। ਦੇਵ ਭਏ ਪ੍ਰਤਿਕੂਲ ਗਯੋ ਸੁਖ ਸੰਪਤ ਜਾਂਕਾ॥੯੦॥

ਯਥਾ ਦੋਹਰਾ॥ ਤੀਨ ਥਨੋਂ ਯੁਤ ਨ੍ਰਿਪ ਸੁਤਾ ਅੰਧਾ ਕੂਬਾ ਤੀਨ।
         ਸੁਖ ਪਾਯੋ ਅਨਯਾਇ ਤੇ ਕਰਮ ਰੇਖ ਬਲ ਚੀਨ॥੯੧॥

ਇਹ ਸੁਨ ਸੋਨੇ ਵਾਲੇ ਨੇ ਕਿਹਾ ਇਹ ਪ੍ਰਸੰਗ ਕਿਵੇਂ ਹੈ ਓਹ ਬੋਲਿਆ ਸੁਨ:—

੧੨ ਕਥਾ॥ ਉੱਤਰ ਦਿਸਾ ਵਿਖੇ ਇਕ ਮਧੁਪੁਰ ਨਗਰ ਸਾ ਉਸਦੇ ਰਾਜੇ ਦਾ ਨਾਮ ਮਧੁਸੇਨ ਸੀ। ਉਸ ਦੇ ਘਰ ਵਿਖੇ ਤਿੰਨਾਂ ਥਨਾਂ ਵਾਲੀ ਲੜਕੀ ਪੈਦਾ ਹੋਈ ਜਦ ਰਾਜਾ ਨੂੰ ਕੰਚੁਕਿਆਂ ਨੇ ਆ ਕੇ ਦੱਸਿਆ ਕਿ ਹੇ ਮਹਾਰਾਜ ਆਪਦੇ ਘਰ ਤਿੰਨਾਂ ਥਨਾਂ ਵਾਲੀ ਲੜਕੀ ਜੰਮੀ ਹੈ ਰਾਜੇ ਨੇ ਸੁਨਕੇ ਆਖਿਆ ਇਸਨੂੰ ਬਨ ਵਿਖੇ ਜਾਕੇ ਛੱਡ ਆਓ ਇਸ ਬਾਤ ਨੂੰ ਸੁਨਕੇ ਕੰਚੂਕਿਆਂ ਨੇ ਕਿਹਾ ਹੈ ਮਹਾਰਾਜ ਏਹ ਬਾਤ ਤਾਂ ਠੀਕ ਹੈ ਕਿ ਤਿੰਨਾਂ ਥਨਾਂ ਵਾਲੀ ਕੰਨਿਆਂ ਮਾੜੀ ਹੁੰਦੀ ਹੈ ਤਾਂ