ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਲਈ ਤਿਯਾਰ ਕਰਲਿਆ। ਅਤੇ ਉਨ੍ਹਾਂ ਸਭਨਾਂ ਨੇ ਰਾਣਾ ਜੀ ਦੇ ਨਾਲ ਝੰਡੇ ਹੇਠ ਇਕੱਠੇ ਹੋਕੇ ਕਰਾਰ ਕੀਤਾ, ਕਿ ਜਗਾਂ ਜਗਾਂ ਪੁਰ ਕਟ ਕਟ ਕੇ ਲੜ ਮਰਾਂਗੇ ਪਰ ਸ਼ਤ੍ਰ ਨੂੰ ਅੱਗੇ ਵਧਨ ਨਾਂ ਦਿਆਂਗੇ॥

ਇਸ ਲੜਾਈ ਵਿੱਚ ਦੋਹਾਂ ਪਾਸਿਆਂ ਦੇ ਜੋਧਿਆਂ ਨੇ ਬੜੀ ਸਵਧਾਨੀ, ਸੂਰਮਤਾ ਅਤੇ ਬਹਾਦਰੀ ਨਾਲ ਕੰਮ ਕੀਤਾ। ਰਾਜਧਾਨੀ ਮੇਵਾੜ ਨੂੰ ਪਹਾੜਾਂ ਦੇ ਤਿੰਨਾਂ ਦਰਿਆਂ ਵਿੱਚੋਂ ਰਸਤੇ ਜਾਂਦੇ ਸੇ। ਰਾਣਾ ਨੇ ਤਿੰਨਾਂ ਦਰਿਆਂ ਵਿੱਚ ਰਾਜਪੂਤਾਂ ਦੀ ਸੈਨਾਂ ਅਤੇ ਪਹਾੜੀ ਜਾਤਾਂ ਨੂੰ ਛੁਪਾ ਕੇ ਬੈਠਾ ਛੱਡਿਆ, ਅਤੇ ਇਹ ਤਦਬੀਰ ਕੀਤੀ ਕਿ ਜਦ ਔਰੰਗਜ਼ੇਬ ਦੀ ਸੈਨਾ ਦਰਿਆਂ ਵਿੱਚੋਂ ਲੰਘਨ ਲੱਗੇ, ਤਦ ਭੀਲ ਤਾਂ ਪਹਾੜਾਂ ਤੋਂ ਤੀਰਾਂ ਦੀ ਮਾਰ ਕਰਨ ਅਤੇ ਸਾਮ੍ਹਨੇ ਪਾਸਿਓਂ ਰਾਣਾ ਹੱਲਾ ਕਰੇ ਅਤੇ ਸਬਨਾਂ ਨੂੰ ਘੇਰ ਕੇ ਚਕਨਾ ਚੂਰ ਕਰ ਦੇਈਏ। ਇਸ ਤਦਬੀਰ ਨਾਲ ਜਾਂ ਤਾਂ ਔਰੰਗਜ਼ੇਬ ਦੀ ਫ਼ੌਜ ਨੂੰ ਤਲਵਾਰ ਦੇ ਵਿੱਚੋਂ ਕੱਢ ਸਿੱਟਾਂਗੇ ਅਥਵਾ ਘੇਰੇ ਵਿੱਚ ਰਹਿਕੇ ਮਾਰੇ ਭੁੱਖ ਦੇ ਮਰ ਜਾਨਗੇ॥

ਉਧਰ ਔਰੰਗਜ਼ੇਬ ਭੀ ਕੁਝ ਨਿਰਾ ਭੋਲਾ ਭਾਲਾ ਬਾਦਸ਼ਾਹ ਨਹੀਂ ਸੀ ਜੋ ਫੰਦੇ ਵਿੱਚ ਆ ਜਾਂਦਾ। ਬੜਾ ਹੁਸ਼ਿਆਰ, ਲੜਾਈਆਂ ਝਾਗ੍ਯਾ ਹੋਯਾ ਜੰਗੀ ਜਰਨੈਲ ਸਾ