ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੬)

ਵੈਨਿਸ ਦਾ ਸੁਦਾਗਰ॥

ਸ਼ਹਿਰ ਵੈਨਿਸ ਵਿੱਚ ਸ਼ਾਇਲਾਕ ਨਾਮੇ ਇਕ ਯਹੂਦੀ ਰਹਿੰਦਾ ਸਾ ਓਹ ਸ਼ਾਹੂਕਾਰਾ ਕਰਦਾ ਸੀ ਅਤੇ ਈਸਾਈ ਸੁਦਾਗਰਾਂ ਕੋਲੋਂ ਰੱਜਕੇ ਬਿਆਜ ਲੈਂਦਾ ਹੁੰਦਾ ਸਾ। ਇਸ ਤਰਾਂ ਉਸਨੇ ਅਖੁੱਟ ਧਨ ਇਕੱਠਾ ਕਰ ਲਿਆ। ਓਹ ਲੈਹਣੇ ਦੇਣੇ ਵਿੱਚ ਬੜਾ ਨਿਰਦਈ ਸਾ ਅਤੇ ਆਪਣੀਆਂ ਅਸਾਮੀਆਂ ਨਾਲ ਬੁਰੀ ਤਰਾਂ ਵਰਤਦਾ ਸਾ। ਜਿਸ ਤੇ ਸਾਰੇ ਭਲੇ ਮਾਣਸ ਉਸਨੂੰ ਬੁਰਾ ਸਮਝਦੇ ਸਨ ਅਤੇ ਵੈਨਿਸ ਦੇ ਇਕ ਜੁਵਾਨ ਸੁਦਾਗਰ "ਐਂਟੋਨੀਓ" ਦਾ ਦਿਲ ਤਾਂ ਉਸਤੋਂ ਬਹੁਤ ਖੱਟਾ ਹੋਯਾ ਹੋਇਆ ਸਾ। ਉਧਰ ਸ਼ਾਇਲਾਕ ਭੀ ਐਂਟੋਨੀਓ ਨੂੰ ਦੇਖ ਨ ਸੁਖਾਉਂਦਾ ਸਾ ਕਿਉਂ ਜੋ ਓਹ ਬਾਹਲਾ ਲੋੜਵੰਦ ਦੁਖੀ ਲੋਕਾਂ ਨੂੰ ਬਿਆਜ ਲੀਤੇ ਬਿਨਾ ਰੁਪੱਯੇ ਹੁਦਾਰੇ ਦੇਂਦਾ ਹੁੰਦਾ ਸਾ ਇਸ ਕਰਕੇ ਉਸ ਲੋਭੀ ਬਿਆਜੜੀਏ ਅਤੇ ਓਸ ਦਾਤਾ ਸੁਦਾਗਰ ਵਿੱਚ ਇੱਟ ਕੁੱਤੇ ਦਾ ਵੈਰ ਹੋ ਗਿਆ ਸਾ ਜਦ ਕਦੇ ਮੰਡੀ ਵਿੱਚ ਇਹ ਦੋਵੇਂ ਇਕ ਦੂਏ ਨੂੰ ਟੱਕਰਦੇ ਤਾਂ ਐਂਟੋਨੀਓ ਸ਼ਾਇਲਾਕ ਨੂੰ ਬੜੀ ਝਾੜ ਪਾਉਂਦਾ ਅਤੇ ਕਹਿੰਦਾ ਕਿ ਤੂੰ ਕਿਉਂ ਲੋਕਾਂ ਕੋਲੋਂ