ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੭)

ਐਨਾਂ ਬਿਆਜ ਲੈਂਦਾ ਹੈਂ ਅਤੇ ਜੁਲਮੀ ਕਰਦਾ ਹੈਂ? ਸ਼ਾਇਲਾਕ ਬਾਹਰੋਂ ਤਾਂ ਇਹ ਗੱਲਾਂ ਸੁਣਕੇ ਸਹਿ ਲੈਂਦਾ ਅਤੇ ਪੀ ਜਾਂਦਾ ਪਰ ਮਨ ਵਿੱਚ ਸਦਾ ਮੌਕਾ ਤਾੜਦਾ ਜੋ ਕਿਵੇਂ ਏਹ ਮੇਰੇ ਟੇਟੇ ਚੜ੍ਹੇ ਤੇ ਮੈਂ ਸਿੱਝਾਂ। ਐਂਟੋਨੀਓ ਬੜਾ ਭਲਾ ਲੋਕ ਸਾ। ਓਹਦੀ ਰਾਤੇ ਓਹੀ ਜੰਮਿਆ ਸਾ। ਓਹ ਉਪਕਾਰ ਕਰਣ ਦੀ ਬੜੀ ਚਾਹ ਰਖਦਾ ਸਾ ਅਤੇ ਲੋਕਾਂ ਦਾ ਭਲਾ ਕਰਦਾ ਥੱਕਦਾ ਨ ਸਾ।

ਸੱਚ ਮੁੱਚ ਸਾਰੇ ਇਟਲੀ ਦੇਸ ਵਿੱਚ ਐਂਟੋਨੀਓ ਹੀ ਅਜੇਹਾ ਪੁਰਖ ਸਾ ਜਿਸ ਵਿੱਚ ਪੁਰਾਣੇ ਰੂਮੀਆਂ ਦੀ ਸ਼ੋਭਾ ਪ੍ਰਕਾਸ਼ਮਾਨ ਪਈ ਹੁੰਦੀ ਸੀ। ਐਉਂ ਤਾਂ ਉਸ ਸ਼ਹਿਰ ਦੇ ਸਬ ਲੋਕ ਉਸ ਨਾਲ ਪ੍ਰੀਤ ਕਰਦੇ ਹੁੰਦੇ ਸਾਨ ਪਰ ਵੈਨਿਸ ਦਾ ਇਕ ਜੁਵਾਨ ਰਈਸ ਬੈਸੈਨੀਓ ਨਾਮੇ ਉਸਦਾ ਬੜਾ ਪਿਆਰਾ ਮਿਤ੍ਰ ਸਾ। ਤਿਸਦੇ ਵੱਡਿਆਂ ਦਾ ਧਨ ਖਾਓਣ ਉਡਾਉਨ ਦੇ ਮੂੰਹ ਲੱਗ ਚੁੱਕਾ ਸਾ ਜਿਹਾਕੁ ਬਾਹਲਾ ਬਖਤਾਵਰਾਂ ਦੇ ਪੁਤ੍ਰਾਂ ਦਾ ਹਾਲ ਹੁੰਦਾ ਹੈ। ਹੁਣ ਜਦ ਕਦੇ ਬੈਸੈਨੀਓ ਨੂੰ ਰੁਪਯੇ ਦੀ ਲੋੜ ਪੈਂਦੀ,ਐਂਟੋਨੀਓ ਖੁੱਲ੍ਹੇ ਜੀ ਨਾਲ ਓਹਦੀ ਮੱਦਤ ਕਰਦਾ ਅਤੇ ਉਨ੍ਹਾਂ ਵਿੱਚ ਬੜਾ ਪ੍ਰੇਮ ਸਾ, ਮਾਣੋ ਇਕ ਦੂਏ ਨੇ ਪੱਗ ਵਟਾਈ ਹੋਈ ਸੀ॥