ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/528

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੪੯

"ਹਾਂ ਜੀ———ਇਹ ਹਨ ਅਰਥ ਪਾਪ ਦੇ ! ਜੀ ਇਹ," ਨਿਖਲੀਊਧਵ ਨੇ ਸੋਚਿਆ, ਜਿੰਵੇਂ ਓਹ ਜੇਲ ਥੀਂ ਬਾਹਰ ਆਇਆ । ਸਿਰਫ਼ ਹੁਣ ਉਹਨੂੰ ਆਪਣੇ ਕੀਤੇ ਜੁਰਮ ਦੀ ਪੂਰੀ ਪੂਰੀ ਸਮਝ ਲਗੀ ।

ਜੇ ਉਹ ਆਪਣੇ ਕੀਤੇ ਅਪਰਾਧ ਦਾ ਇਓਂ ਪਸ਼ਚਾਤਾਪ ਨ ਕਰਦਾ ਉਹਨੂੰ ਕਦੀ ਵੀ ਪਤਾ ਹੀ ਨਹੀਂ ਸੀ ਲਗਣਾ ਕਿ ਉਹਨੇ ਕਿੰਨਾਂ ਵਡਾ ਪਾਪ ਕੀਤਾ ਸੀ । ਸਿਰਫ ਇੰਨੇ ਉਪਰ ਬਸ ਨਹੀਂ ਸੀ ਮਸਲੋਵਾ ਨੂੰ ਵੀ ਜੋ ਕੁਛ ਉਸ ਨਾਲ ਹੋਇਆ ਸੀ ਓਹਦਾ ਭਿਆਨਕ ਰੂਪ ਨ ਸੁਝ ਸਕਦਾ । ਸਿਰਫ ਹੁਣ ਨਿਖਲੀਊਧਵ ਨੇ ਵੇਖਿਆ ਕਿ ਉਸਨੇ ਇਸ ਤੀਮੀਂ ਦੇ ਰੂਹ ਦਾ ਕੀ ਹਾਲ ਕਰ ਦਿਤਾ ਸੀ। ਸਿਰਫ ਹੁਣ ਹੀ ਉਸ ਤੀਮੀਂ ਨੇ ਸਮਝਿਆ ਕਿ ਉਸ ਨਾਲ ਕੀ ਕੀ ਵਰਤ ਚੁਕਾ ਸੀ । ਹੁਣ ਤਕ ਤਾਂ ਨਿਖਲੀਊਧਵ ਆਪਣੇ ਆਪ ਦੀ ਸ਼ਲਾਘਾ———ਕਰਨ ਦੀ ਝਰਨਾਟ ਜੇਹੀ ਵਿਚ ਹੀ ਖੇਡ ਰਹਿਆ ਸੀ———ਮੈਂ ਕਿੰਨਾ ਧਰਮੀ ਹਾਂ ਜੋ ਇਉਂ ਪਸ਼ਚਾਤਾਪ ਕਰਨ ਲਗਾ ਹਾਂ——— ਪਰ ਹੁਣ ਇਹ ਵੇਖਕੇ, ਓਹਦਾ ਮਨ ਇਕ ਹੌਲ ਨਾਲ ਭਰ ਗਇਆ ਸੀ। ਹੁਣ ਉਸ ਇਹ ਤਾਂ ਆਪਣੇ ਆਪ ਨਾਲ ਪੱਕਾ ਕਰ ਲਇਆ ਸੀ ਕਿ ਉਹ ਉਹਦਾ ਪਿੱਛਾ ਕਦੀ ਨਹੀਂ ਛੱਡੇਗਾ, ਪਰ ਉਹਨੂੰ ਇਹਦਾ ਕੋਈ ਪਤਾ ਨਹੀਂ ਸੀ ਲਗ ਰਹਿਆ ਕਿ