ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਨ੍ਹਾਂ ਦੇ ਆਪੋ ਵਿਚ ਜ਼ਾਤੀ ਤਅੱਲਕਾਂ ਦਾ ਕੀ ਹਸ਼ਰ ਹੋਵੇਗਾ ।
ਜਿਵੇਂ ਓਹ ਜੇਲ ਥੀਂ ਬਾਹਰ ਜਾ ਹੀ ਰਹਿਆ ਸੀ ਇਕ ਜੋਰ ਜਿਹਦਾ ਮੁਹਾਂਦਰਾ ਕਈ ਇਕ ਸ਼ੱਕ ਪੈਦਾ ਕਰ ਦੇਣ ਵਾਲਾ ਸੀ, ਛਾਤੀ ਉੱਪਰ ਸਲੀਬ ਤੇ ਹੋਰ ਤਗ਼ਮੇ ਲਾਏ ਹੋਏ ਨਿਖਲੀਊਧਵ ਪਾਸ ਇਓਂ ਆਇਆ ਜਿਵੇਂ ਬੜੀ ਹੀ ਗੁੱਝੀ ਗਲ ਕੋਈ ਕਰਨ ਆਉਂਦਾ ਹੈ ਤੇ ਆਕੇ ਓਹਨੂੰ ਇਕ ਖਤ ਦਿਤਾ ਸੂ । "ਜਨਾਬ ! ਆਪ ਲਈ ਇਹ ਖਤ ਹੈ", ਉਸ ਲਫ਼ਾਫ਼ਾ ਉਹਦੇ ਹਥ ਵਿਚ ਦਿੰਦਿਆਂ ਕਹਿਆ ।
"ਕਿਸ ਪਾਸੂੰ ?"
ਜਦ ਪੜ੍ਹੋਗੇ
ਨਿਖਲੀਊਧਵ ਹੈਰਾਨ ਹੋਇਆ ਕਿ ਹੈਂ, ਉਸ ਵਾਰਡ ਦਾ ਜੇਲਰ ਜਿੱਥੇ ਮੁਲਕੀ ਕੈਦੀ ਬੰਦ ਹਨ ਜੇਲ ਦੀਆਂ ਐਨ ਦੀਵਾਰਾਂ ਵਿੱਚ ਹਰ ਇਕ ਦੇ ਸਾਹਮਣੇ ਤੇ ਹਰ ਇਕ ਦੇ ਵਿੰਹਦੇ ਹੋਏ ਖਤ ਲਿਆਂਦਾ ਤੇ ਦਿੰਦਾ ਹੈ ! ਪਰ ਉਸ ਨੂੰ ਪਤਾ ਨਹੀਂ ਸੀ
੪੯੫