ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੨)

ਖੁਰਾ ਖੋਜ ਮਿਟਾ ਦਿਓ। ਸੱਤਾਂ ਅੱਠਾਂ ਵਰਿਹਾਂ ਵਿੱਚ ੧੫oo ਠੱਗ ਫੜੇ ਗਏ ਅਤੇ ਕੁਝ ਚਿਰ ਪਿੱਛੋਂ ਇੱਕ ਭੀ ਠੱਗ ਅਥਵਾ ਡਾਕੂ ਨਾਂ ਰਿਹਾ। ਰਾਹਾਂ ਵਿੱਚ ਰਾਹੀਆਂ ਲਈ ਅਜਿਹਾ ਸੁਖ ਹੋ ਗਿਆ ਕਿ ਜੇਹੜਾ ਕਈ ਸੌ ਵਰਿਹਾਂ ਤੋਂ ਪ੍ਰਾਪਤ ਨਹੀਂ ਹੋਇਆ ਸੀ॥

੬–ਕਈ ਹਿੰਦੂਆਂ ਵਿੱਚ ਸਤੀ ਹੋਣ ਦੀ ਰਸਮ ਪਰੰਪਰਾ ਤੋਂ ਚਲੀ ਆਉਂਦੀ ਸੀ। ਇਸ ਵਿੱਚ ਵੱਡੀ ਨਿਰਦਯਤਾ ਸੀ। ਕਿਸੇ ਇਸਤ੍ਰੀ ਦਾ ਪਤੀ ਚਲਾਣਾ ਕਰ ਜਾਂਦਾ ਤਾਂ ਉਸ ਨੂੰ ਭੀ ਉਸਦੇ ਨਾਲ ਹੀ ਚਿਤਾ ਵਿੱਚ ਬਿਠਾਕੇ ਫੂਕ ਸੁਟਦੇ ਸਨ। ਇਸਤਰਾਂ ਹਜ਼ਾਰਾਂ ਵਿਧਵਾ ਸਾੜਕੇ ਸੁਆਹ ਕਰ ਦਿੱਤੀਆਂ ਗਈਆਂ। ਜੇਕਰ ਏਹ ਆਖਿਆ ਜਾਵੇ ਕਿ ਇਸ ਨਿਰਦਈ ਰਿਵਾਜ ਦੇ ਹੋਣ ਕਰਕੇ ਪੁੱਤ੍ਰ ਮਾਵਾਂ ਨੂੰ ਜੀਉਂਦਿਆਂ ਸਾੜ ਸੁਟਦੇ ਸਨ ਤਾਂ ਕੌਣ ਮੰਨੇਗਾ, ਪਰ ਸੰ: ੧੮੧੭ ਵਿੱਚ ਕੇਵਲ ਬੰਗਾਲੇ ਵਿੱਚ ੭੦੦ ਵਿਧਵਾ ਜੀਉਂਦੀਆਂ ਸਾੜ ਦਿੱਤੀਆਂ ਗਈਆਂ। ਅਕਬਰ ਬਾਦਸ਼ਾਹ ਨੇ ਵੀ ਇਸ ਮੰਦ ਰੀਤੀ ਨੂੰ ਰੋਕਣ ਦਾ ਜਤਨ ਕੀਤਾ ਸੀ, ਪਰ ਉਸ ਵਿਚ ਸਫਲਤਾ ਨਾਂ ਹੋਈ। ਬੈਂਟਿੰਕ ਨੇ ਸਦਾ ਲਈ ਇਸਨੂੰ ਦੂਰ ਕਰ ਦਿੱਤਾ ਅਤੇ ਹਿੰਦੂ ਵੱਡੇ ਧੰਨਵਾਦੀ ਹਨ ਕਿ ਇਸ ਉੱਤਮ ਪੁਰਸ਼ ਨੇ ਏਹ ਉਪਕਾਰ ਕੀਤਾ