ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੩)

੭–ਸੰ: ੧੮੩੩ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਹਿੰਦੁਸਤਾਨੀਆਂ ਨੂੰ ਵੱਡੀਆਂ ਤਨਖਾਹਾਂ ਵਾਲੇ ਔਹਦੇ ਨਹੀਂ ਦਿੰਦੀ ਸੀ। ਇਸ ਵਰ੍ਹੇ ਕਨੂੰਨ ਬਣ ਗਿਆ, ਕਿ ਹਰਿਕ ਔਹਦਾ ਹਿੰਦ ਵਾਸੀਆਂ ਨੂੰ ਮਿਲ ਸਕਦਾ ਹੈ ਪਰ ਜੇਕਰ ਓਹ ਹਰ ਪ੍ਰਕਾਰ ਉਸਦੇ ਜੋਗ ਹੋਵਣ। ਪਹਿਲੇ ਪਹਿਲ ਬਹੁਤ ਘੱਟ ਲਾਇਕ ਹਿੰਦੁਸਤਾਨੀ ਲਝਦੇ ਸਨ, ਪਰ ਹਰ ਵਰ੍ਹੇ ਕੰਪਨੀ ਦੀ ਸਰਕਾਰ ਵਿੱਚ ਉਨ੍ਹਾਂ ਦੀ ਗਿਣਤੀ ਵਧਦੀ ਗਈ, ਐਥੋਂ ਤੀਕ ਕਿ ਹੁਣ ਸਰਕਾਰੀ ਨੌਕਰੀ ਵਿੱਚ ਬਹੁਤ ਸਾਰੇ ਵੱਡੇ ਔਹਦਿਆਂ ਤੇ ਹਿੰਦਵਾਸੀ ਬ੍ਰਾਜਮਾਨ ਹਨ। ਪਹਿਲਾਂ ਬੈਟਿੰਕ ਨ ਹੀ ਹਿੰਦ ਵਾਸੀਆਂ ਲਈ ਨੌਕਰੀ ਦਾ ਦਰਵਾਜ਼ਾ ਖੋਲ੍ਹਿਆ ਸੀ ਅਤੇ ਤਦ ਤੋਂ ਲੈ ਕੇ ਅੱਜ ਤੀਕ ਏਹ ਦਰਵਾਜ਼ਾ ਖੁਲ੍ਹਾ ਹੈ। ਬਹੁਤ ਸਾਰੇ ਹਿੰਦੁਸਤਾਨੀ ਡਿਪਟੀ ਕਲਕਟਰ ਅਤੇ ਜੱਜ ਅਸਥਾਪਨ ਕੀਤੇ ਜਾ ਚੁਕੇ ਹਨ॥

੮–ਇਸ ਨਾਲ ਸਰਕਾਰ ਅੰਗ੍ਰੇਜ਼ੀ ਦੀ ਨੌਕਰੀ ਵਿੱਚ ਇਤਨੇ ਹਿੰਦੁਸਤਾਨੀ ਭਰਤੀ ਹੋ ਗਏ ਅਤੇ ਉਨ੍ਹਾਂ ਦਾ ਅੰਗ੍ਰੇਜ਼ਾਂ ਨਾਲ ਇਤਨਾ ਵਾਹ ਪੈਣ ਲਗ ਪਿਆ ਕਿ ਉਨ੍ਹਾਂ ਲਈ ਜ਼ਰੂਰੀ ਪ੍ਰਤੀਤ ਹੋਇਆ ਜੁ ਓਹ ਅੰਗ੍ਰੇਜ਼ੀ ਬੋਲੀ ਚੰਗੀ ਤਰਾਂ ਲਿਖ ਪੜ੍ਹ ਅਤੇ ਬੋਲ ਸਕਣ। ਏਸਤੋਂ ਬਿਨਾਂ ਅੰਗ੍ਰੇਜ਼ੀ ਪੁਸਤਕਾਂ ਵਿਚ ਵਿੱਦ੍ਯਾ ਦਾ ਅਜਿਹਾ