ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੨)

ਕਾਰ ਦਾ ਹੈ। ਸਾਡਾ ਨਹੀਂ, ਟੈਕਸ ਲਾਉਣਾ ਅਤੇ ਉਸਦੀ ਆਮਦਨੀ ਨੂੰ ਖਰਚਣਾ ਸਰਕਾਰ ਦਾ ਕੰਮ ਹੈ, ਇਸ ਤੋਂ ਬਿਨਾਂ ਸਾਨੂੰ ਆਪਣੇ ਕੰਮਾਂ ਤੋਂ ਇਤਨੀ ਵੇਹਲ ਨਹੀਂ ਮਿਲਦੀ ਅਤੇ ਨਾ ਸਾਨੂੰ ਕੁਝ ਪ੍ਰਵਾਹ ਹੈ, ਕਿਉਂਕਿ ਅਜਿਹਾ ਕੰਮ ਕਰਨੇ ਨਾਲ ਕੋਈ ਇਨਾਮ ਤਾਂ ਮਿਲਨਾ ਹੀ ਨਹੀਂ।।

੫–ਪਰ ਹੁੰਦੇ ਹੁੰਦੇ ਬੰਬਈ, ਕਲਕੱਤਾ ਅਤੇ ਮਦਰਾਸ ਜਿਹੇ ਵੱਡੇ ਸ਼ੈਹਰਾਂ ਵਿੱਚ ਕਈ ਚੌਧਰੀਆਂ ਨੇ ਇਸ ਕੰਮ ਨੂੰ ਨਬਾਹੁਣ ਲਈ ਰਜ਼ਾਮੰਦੀ ਦਿੱਤੀ, ਸ਼ੈਹਰਾਂ ਦੀ ਅਜਿਹੀ ਕੌਂਸਲ ਨੂੰ ਮਿਊਨੀਸੀਪਲ ਕਮੇਟੀ ਆਖਦੇ ਹਨ, ਅਤੇ ਮੈਂਬਰਾਂ ਨੂੰ ਮਿਊਨੀਸਿਪਲ ਕਮਿਸ਼ਨਰ ਆਖਦੇ ਹਨ, ਇਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਸ਼ੈਹਰ ਦੇ ਵਸਨੀਕ ਚੁਣਦੇ ਹਨ, ਪਰ ਕੁਝ ਮੈਂਬਰ ਸਰਕਾਰ ਭੀ ਬਣੌਂਦੀ ਹੈ, ਇਨ੍ਹਾਂ ਦੇ ਪ੍ਰਧਾਨ ਨੂੰ ਚੇਅਰਮੈਨ ਆਖਦੇ ਹਨ, ਹੁਣ ਅਜਿਹੇ ਬਹੁਤ ਸਾਰੇ ਸ਼ੈਹਰ ਹਨ ਜਿੱਥੇ ਮਿਉਂਨੀਸਿਪਲ ਕਮੇਟੀਆਂ ਹਨ ਅਤੇ ਇਨ੍ਹਾਂ ਦੇ ਮੈਂਬਰ ਬਣਨ ਵਿੱਚ ਲੋਕ ਬੜੀ ਇੱਜ਼ਤ ਸਮਝਦੇ ਹਨ। ਸੰ: ੧੯੧੦ ਵਿੱਚ ੭੦੦ ਕਮੇਟੀਆਂ ਸਨ ਅਤੇ ਇਨ੍ਹਾਂ ਦੋ ੧੦ ਹਜ਼ਾਰ ਮੈਂਬਰ ਸਨ, ਇਨਾਂ ਵਿੱਚੋਂ ਤਿੰਨ ਚੁਥਾਈ ਹਿੰਦੁਸਤਾਨ ਦੇ ਵਸਨੀਕ ਸਨ, ਇਨਾਂ ਲੋਕਾਂ ਨੇ ਕਈ ਕਰੋੜ ਰੁਪਯਾ ਖਰਚ ਲਈ