ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬੩)

ਮਹਸੂਲ ਚੁੰਗੀ ਆਦਿਕ ਦ੍ਵਾਰਾ ਜਮਾਂ ਕੀਤਾ।

੬–ਸੰ: ੧੮੮੩ ਵਿੱਚ ਲਾਰਡ ਰਿਪਨ ਨੇ ਜੋ ਉਸ ਸਮੇਂ ਗਵਰਨਰ ਜਨਰਲ ਸਨ, ਇਹ ਫੈਸਲਾ ਕੀਤਾ ਕ ਨਾ ਕੇਵਲ ਸ਼ੈਹਰ ਹੀ ਸਗੋਂ ਪਿੰਡ ਭੀ ਆਪਣਾ ਆਪਣਾ ਪ੍ਰਬੰਧ ਆਪ ਕਰਨ, ਅਰਥਾਤ ਆਪਣੇ ਮਦਰਸਿਆ, ਹਸਪਤਾਲ ਅਤੇ ਸੜਕਾਂ ਦਾ ਪ੍ਰਬੰਧ ਆਪ ਕਰਨ, ਪਿੰਡ ਦੀ ਸਫਾਈ ਅਤੇ ਸਾਫ ਸੁਥਰੇ ਪਾਣੀ ਦੇ ਆਪ ਜ਼ਿੰਮੇਵਾਰ ਹੋਵਨ, ਇਸ ਕਰਕੇ ਉਕਤ ਲਾਟ ਸਾਹਬ ਨੇ ਬਹੁਤ ਸਾਰੇ ਦਿਹਾਤੀ ਬੋਰਡ ਅਥਵਾ ਕੌਂਸਲ (ਡ੍ਰਿਸਟ੍ਰਿਕਟ ਅਤੇ ਲੋਕਲ ਬੋਰਡ) ਬਣਾ ਦਿੱਤੇ, ਜਿਨ੍ਹਾਂ ਦੇ ਮੈਂਬਰ ਗ਼ੈਰ ਸਰਕਾਰੀ ਲੋਕ ਹਨ, ਅਤੇ ਸਭ ਲੋਕ ਇਨ੍ਹਾਂ ਨੂੰ ਚੁਣਦੇ ਹਨ, ਪਰ ਇਸ ਕਰਕੇ ਕਿ ਹਿੰਦੁਸਤਾਨ ਦੇ ਕਈ ਹਿੱਸਿਆਂ ਵਿੱਚ ਪੇਂਡੂ ਲੋਕ ਬਹੁਤ ਲਿਖੇ ਪੜ੍ਹੇ ਨਹੀਂ ਹਨ, ਇਸ ਲਈ ਇੱਕੋ ਜਿਹੇ ਨਿਯਮ ਵਰਤੇ ਨਹੀਂ ਜਾ ਸਕਦੇ, ਕਈ ਪਿੰਡ ਅਪਣੀ ਸੰਭਾਲ ਆਪ ਕਰਨ ਦੇ ਯੋਗ ਨਿਕਲੇ॥

੭-ਲਾਰਡ ਰਿਪਨ ਦੀ ਤਜਵੀਜ਼, ਉਤੇ ਮਦਰਾਸ ਵਿੱਚ ਤਾਂ ਪੂਰਾ ਅਮਲ ਹੋਇਆ ਕਿਉਂਕਿ ਓਥੋਂ ਦੇ ਲੋਕ ਚੰਗੇ ਪੜੇ ਲਿਖੇ ਸਨ, ਇਹੋ ਸੂਬਾ ਸਭ ਤੋਂ ਪਹਿਲਾਂ ਸਰਕਾਰ ਅੰਗ੍ਰੇਜ਼ੀ ਪਾਸ ਆਇਆ ਸੀ, ਉਥੇ ਹੀ ਬਾਕੀ ਸੂਬਿਆਂ ਨਾਲੋਂ ਪਹਿਲਾਂ