ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸੇ ਘੜੀ ਜੁਲਾਹੀ ਹੋ ਗਈ 'ਝੱਲੀ',
ਪਾੜ ਪਾੜ ਕੇ ਲੀੜੇ ਵਗਾਨ ਲਗੀ।
ਮੰਜੀ ਚੁਕ ਕੇ ਗੁਰਾਂ ਦੇ ਕੋਲ ਆਏ,
ਕਿਰਪਾ ਕਰਿਓ ਗਰੀਬਨੀ ਜਾਣ ਲਗੀ।

ਕਰ ਇਸ਼ਨਾਨ ਬਰਾਜ ਗਏ ਤਖਤ ਉਤੇ,
ਕੋਲ ਦੋਹਾਂ ਦੇ ਤਾਈਂ ਬੁਲਾਇਆ ਗਿਆ।
'ਅਮਰਦਾਸ' ਦੇ ਚਰਨਾਂ ਨੂੰ ਧੋ ਕਰਕੇ,
ਉਹ ਜੁਲਾਹੀ ਨੂੰ ਅੰਮ੍ਰਤ ਪਿਆਇਆ ਗਿਆ।
ਗਿਆ 'ਝਲ' ਤੇ ਠੀਕ ਹਵਾਸ ਹੋਏ,
ਹਾਲ ਸੰਗਤ ਨੂੰ ਸਾਰਾ ਸੁਣਾਇਆ ਗਿਆ।
ਗਦੀ ਉਤੇ ਬਠਾਲ ਤੇ ਤਿਲਕ ਦੇ ਕੇ,
ਉਹਦੇ ਚਰਨਾਂ ਤੇ ਸੀਸ ਨਿਵਾਇਆ ਗਿਆ।

ਅਗੇ ਰਖ ਕੇ ਪੂਜਾ ਇਉਂ ਕਿਹਾ ਮੁਖੋਂ,
'ਗੁਰ ਨਿਗੁਰਿਆਂ ਦਾ',ਤਾਣ ਨਿਤਾਣਿਆਂ ਦਾ।
ਅਮਰਦਾਸ ਹੈ 'ਥਾਂਵ ਨਿਥਾਵਿਆਂ' ਦਾ,
ਅਮਰਦਾਸ ਹੈ ਮਾਣ ਨਿਮਾਣਿਆਂ ਦਾ।"

ਹੋਸੀ ਆਸਰਾ ਲੱਖਾਂ ਈ ਭੁਖਿਆਂ ਦਾ,
ਚਲਣੇ ਸਦਾ ਅਤੁਟ ਭੰਡਾਰ ਏਹਦੇ।
ਰਾਜੇ ਮਹਾਰਾਜੇ ਕੁਲ ਪ੍ਰਿਥਵੀ ਦੇ,
ਨਿਉਂਦੇ ਰਹਿਣਗੇ ਸਦਾ ਦਰਬਾਰ ਏਹਦੇ।

-੨੨-