ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਸੱਸੀ ਪੁੰਨੂੰ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੮)

ਹੀਰੇ ਮੋਤੀ ਮਾਨਕ ਸਬਜੇ ਜਰਗਰ ਥੀ ਮੰਗਵਾਈ ਪਾਸ ਰਖਾਈ॥
ਹਿੱਸੇ ਕੀਤੇ ਨਿਸਫੋ ਨਿਸਫੀ ਕੀਤੀ ਬਾਪ ਦਾਨਾਈ ਇਉਂ ਦਿਲ ਆਈ॥
ਇਕ ਸੱਸੀ ਦਾ ਇਕ ਜੋ ਪਾਲੇ ਇਕ ਵਿਵਾਹ ਕੁੜਮਾਈ ਇਕ ਪੜਾਈ॥
ਕਹਿ ਲਖ ਸਾਹ ਘੜੀ ਜਬ ਤਖਤੀ ਲਿਖ ਨਾਵੇ ਉਕਰਾਈ ਕੰਠ ਬਨ੍ਹਾਈ॥੭੭॥

ਮਾਲ ਨਾਲ ਵਿਚ ਪਾ ਸੰਦੂਕਦੇ ਬਾਹਰ ਕਿਵੜ ਜੜਾਇਆ ਕੁਫ਼ਲ ਲਗਾਇਆ॥
ਬਾਪ ਆਪਦੇ ਹੁਕਮ ਸੱਸੀ ਨੂੰ ਸ਼ੌਹ ਦਰਯਾਉ ਰੁੜਾਇਆ ਪਾਪ ਕਮਾਇਆ॥
ਲੇਖ ਬਰੇ ਨੂੰ ਝੁਰਦੀ ਮਾਦਰ ਕਾਦਰ ਕਜ਼ੀਆ ਪਾਇਆ ਗ਼ਮ ਦਿਖਲਾਇਆ॥
ਜੋ ਲਖਸ਼ਾਹ ਲਿਖ੍ਯੋ ਵਿਚ ਮਸਤਕ ਮਿਟਦਾ ਨਹੀਂ ਮਿਟਾਇਆ ਸੂਲ ਸਵਾਇਆ॥੭੮॥

ਮਾਉਂ ਬਾਪ ਨੂੰ ਦੋਸ ਨਾ ਕੋਈ ਹੋਈ ਜੋ ਕੁਛ ਚਾਹੀ ਬਾਤ ਇਲਾਹੀ॥
ਬਿਨਾਂ ਵਜੀਰਸ਼ਾਹ ਰੱਬ ਮਾਲਕ ਕਰਦਾ ਬੇਪਰਵਾਹੀ ਆਪ ਸਲਾਹੀ॥
ਸਾਇਤ ਜਬਰਜੇਰ ਕਰ ਲ੍ਯਾਏ ਸ਼ੇਰ ਫਸੇਂ