ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਾ ਹੈ। ਜਦ ਕਿ ਮੀਟ ਵਿਰੋਧੀ ਕਹਿਣਗੇ ਕਿ ਮੀਟ ਖਾਣ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਦਿਲ ਦੇ ਰੋਗਾਂ ਵਰਗੀਆਂ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਗੱਲਾਂ ਦੋਵੇਂ ਠੀਕ ਹਨ ਪਰ ਇਨ੍ਹਾਂ ਦੇ ਅਰਥ ਆਪਣੇ ਮੁਤਾਬਿਕ ਕੱਢੇ ਜਾਂਦੇ ਹਨ। ਇਹ ਠੀਕ ਹੈ ਕਿ ਜੰਤੂ ਪ੍ਰੋਟੀਨ ਪੌਦਿਆਂ ਤੋਂ ਪ੍ਰਾਪਤ ਪ੍ਰੋਟੀਨ ਦੇ ਮੁਕਾਬਲੇ ਬਹੁਤ ਚੰਗਾ ਹੁੰਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਸ਼ਾਕਾਹਾਰੀ ਭੋਜਨ ਵਾਲੇ ਆਦਮੀ ਦੀ ਪ੍ਰੋਟੀਨ ਦੀ ਲੋੜ ਪੂਰੀ ਨਹੀਂ ਹੁੰਦੀ। ਇਸੇ ਤਰ੍ਹਾਂ ਖ਼ੂਨ ਵਿੱਚ ਕੋਲੈਸਟ੍ਰੋਲ ਮੀਟ ਖਾਣ ਨਾਲ ਨਹੀਂ ਸਗੋਂ ਜਿਆਦਾ ਮੀਟ ਖਾਣ ਨਾਲ ਵਧਦਾ ਹੈ। ਇਹ ਨਹੀਂ ਕਿ ਹਫਤੇ ਵਿੱਚ ਇੱਕ ਜਾਂ ਦੋ ਦਿਨ ਮੀਟ ਖਾਣ ਨਾਲ ਕੋਲੈਸਟ੍ਰੋਲ ਵਧ ਜਾਵੇਗਾ। ਅਸਲ ਵਿੱਚ ਸਾਡਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ। ਜੇ ਅਸੀਂ ਇੱਕ ਪ੍ਰਕਾਰ ਦੇ ਭੋਜਨ ਦੀ ਹੀ ਜਿਆਦਾ ਵਰਤੋਂ ਕਰਾਂਗੇ ਤਾਂ ਉਸ ਭੋਜਨ ਵਾਲੇ ਤੱਤਾਂ ਦੀ ਸਰੀਰ ਵਿੱਚ ਬਹੁਤਾਤ ਹੋ ਜਾਵੇਗੀ ਅਤੇ ਬਾਕੀ ਤੱਤਾਂ ਦੀ ਘਾਟ ਹੋ ਜਾਵੇਗੀ ਜਿਸ ਨਾਲ ਸਰੀਰ ਵਿੱਚ ਕੋਈ ਨਾ ਕੋਈ ਵਿਗਾੜ ਪੈਣਗੇ ਹੀ। ਸੋ ਖੁਰਾਕ ਮੀਟ, ਅੰਡੇ, ਦੁੱਧ, ਫਲ, ਸਬਜੀਆਂ, ਅਨਾਜ, ਸਲਾਦ ਆਦਿ ਸਭ ਦੀ ਰਲਵੀਂ ਮਿਲਵੀ ਹੋਣੀ ਚਾਹੀਦੀ ਹੈ।

(5) ਕੀ ਮੀਟ ਦੀ ਬਜਾਏ ਅਨਾਜ ਪੈਦਾ ਕਰਨ ਨਾਲ ਵਧੇਰੇ ਲੋਕਾਂ ਨੂੰ ਭੋਜਨ ਨਹੀਂ ਦਿੱਤਾ ਜਾ ਸਕਦਾ?

ਇੱਕ ਪਾਸੜ ਦਲੀਲਾਂ ਦੀ ਇੱਕ ਹੋਰ ਮਿਸਾਲ ਇਹ ਕਹਿਣਾ ਹੈ ਕਿ ਇੱਕ ਜਾਨਵਰ ਪਲ ਕੇ ਵੱਡਾ ਹੋਣ ਤੀਕ ਐਨਾ ਅਨਾਜ ਖਾ ਜਾਂਦਾ ਹੈ ਕਿ ਆਦਮੀ ਉਸ ਜਾਨਵਰ ਦਾ ਮੀਟ ਖਾਣ ਦੀ ਬਜਾਏ ਉਹ ਅਨਾਜ ਖਾਵੇ ਤਾਂ ਬਹੁਤ ਫਾਇਦੇ ਵਿੱਚ ਰਹੇ। ਕਹਿਣ ਦਾ ਭਾਵ ਕਿ ਜਿੰਨਾ ਉਸ ਤੋਂ ਮੀਟ ਪ੍ਰਾਪਤ ਹੁੰਦਾ ਹੈ ਉਸ ਨਾਲੋਂ ਅਨਾਜ

138